34 ਵੇਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੀ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ਼ ਨਾਲ ਹੋਈ ਆਰੰਭਤਾ

350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਸ ਸਮਾਗਮ ਦੌਰਾਨ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਨਾਲ ਸਬੰਧਿਤ ਸ਼ਬਦ ਕੀਰਤਨ ਹੋਣਗੇ-ਬਾਬਾ ਅਮੀਰ ਸਿੰਘ

 

ਲੁਧਿਆਣਾ 11 ਦਸੰਬਰ ( ਪ੍ਰਿਤਪਾਲ ਸਿੰਘ ਪਾਲੀ )- ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਗੁਰਪੁਰਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ ਵਲੋਂ ਪੁਰਾਤਨ ਗੁਰਮਤਿ ਸੰਗੀਤ ਨੂੰ ਹੂ-ਬ-ਹੂ ਬਰਕਰਾਰ ਰੱਖਣ ਦੇ ਨਾਲ ਨਾਲ ਵਿਸ਼ਵ-ਭਰ ‘ਚ ਗੁਰਮਤਿ ਸੰਗੀਤ ਦੇ ਪ੍ਰਚਾਰ ਪ੍ਰਸਾਰ ਲਈ ਅਰੰਭੇ ਤੇ ਨਿਰੰਤਰ ਚਲਦੇ ਕਾਰਜ਼ਾਂ ਦੇ ਨਾਲ-ਨਾਲ ਪ੍ਰਫੁੱਲਤ ਕਰਨ ਲਈ ਅਰੰਭੇ ਕਾਰਜ਼ਾਂ ਤਹਿਤ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੀ ਆਰੰਭੀ ਲੜੀ ਤਹਿਤ, ਸੰਤ ਗਿਆਨੀ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਵਲੋਂ ਉਲੀਕੀ ਰੂਪ-ਰੇਖਾ ਤੇ ਵਕਤ ਦੀ ਕੀਤੀ ਵਿਉਤਬੰਦੀ ਅਨੁਸਾਰ 34 ਵੇਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੀ ਅੱਜ, ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਵਿਖੇ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ਼ ਨਾਲ ਆਰੰਭਤਾ ਹੋਈ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਆਰੰਭਤਾ ਦੀ ਅਰਦਾਸ ਸੰਤ ਗਿਆਨੀ ਅਮੀਰ ਸਿੰਘ ਜੀ ਨੇ ਕੀਤੀ, ਜਦਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਨੂੰ ਭਾਈ ਗੁਰਪ੍ਰੀਤ ਸਿੰਘ ਨੇ ਸਰਵਣ ਕਰਵਾਇਆ। ਗੁਰਮਤਿ ਸੰਗੀਤ ਦੇ ਰਸੀਏ, ਜਵੱਦੀ ਟਕਸਾਲ ਨਾਲ ਜੁੜੇ ਨਾਮ ਬਾਣੀ ਦੇ ਬੇਅੰਤ ਜਗਿਆਸੂ, ਆਤਮ-ਮੰਡਲ ਦੇ ਪੰਧਾਉ ਇਸ ਸ਼ੁੱਭ ਅਵਸਰ ਮੌਕੇ ਵੱਡੀ ਗਿਣਤੀ ‘ਚ ਜੁੜੇ। ਇਸ ਤੋਂ ਪਹਿਲਾਂ ਰੋਜ਼ਾਨਾ ਦੀ ਧਾਰਮਿਕ ਮਰਿਆਦਾ ਅਨੁਸਾਰ “ਜਵੱਦੀ ਟਕਸਾਲ” ‘ਚ ਗੁਰਮਤਿ ਗਿਆਨ ਦੇ ਸਾਂਚੇ ‘ਚ ਢਲੇ ਗਿਆਨੀ ਜਸਵਿੰਦਰ ਸਿੰਘ ਜੀ ਨੇ ਚਲ ਰਹੇ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਸਾਂਝੀ ਕੀਤੀ, ਗੌਰਵ ਸਿੰਘ ਨੇ ਰਹਿਰਾਸ ਸਾਹਿਬ ਦੇ ਪਾਠ ਕੀਤੇ। ਗੁਰ ਸ਼ਬਦ ਸੰਗੀਤ ਅਕੈਡਮੀ ਦੇ ਹੋਣਹਾਰ ਵਿਿਦਆਰਥੀਆਂ ਚੋਂ ਭਾਈ ਗੁਰਸੇਵਕ ਸਿੰਘ ਜੀ ਨੇ ਆਰਤੀ, ਰਾਗ ਜੈਤਸਰੀ ‘ਚ ਸ਼ਬਦ ਕੀਰਤਨ ਕਰਦਿਆਂ ਇਸ ਵਰ੍ਹੇ ਦੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੀ ਆਰੰਭਤਾ ਦੀ । ਇਸ ਤੋਂ ਉਪਰੰਤ ਭਾਈ ਤਰਲੋਚਨ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਨੇ ਰਾਗ ਜੈਜਾਵੰਤੀ ਤੇ  ਭਾਈ ਬਿਨੀਤ ਸਿੰਘ ਜੀ ਦਿੱਲੀ ਵਾਲਿਆਂ ਨੇ ਰਾਗ ਗਾਉੜੀ, ਕੇਦਾਰਾ ਤੇ ਭਾਈ ਜਗਤਾਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹ