ਲੁਧਿਆਣਾ, 17 ਨਵੰਬਰ (ਆਰ ਐਸ ਖ਼ਾਲਸਾ) ਦੀ ਫਰੈਡਜ ਵੈਲਫੇਅਰ ਐਸੋਸੀਏਸ਼ਨ ਰਜਿ. ਏ ਬਲਾਕ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਦੇ ਪ੍ਰਧਾਨ ਸ. ਜਸਪਾਲ ਸਿੰਘ ਕੋਹਲੀ ਅਤੇ ਐਸੋਸੀਏਸ਼ਨ ਦੇ ਸਮੂਹ ਮੈਬਰਾਂ ਵੱਲੋਂ ਬੀਤੀ ਰਾਤ ਸਥਾਨਕ ਗੁਰੂ ਰਾਮਦਾਸ ਜੀ ਪਾਰਕ ਏ ਬਲਾਕ ਵਿਖੇ ਬੜੇ ਸ਼ਰਧਾ, ਸਤਿਕਾਰ ਦੇ ਨਾਲ ਮਨੁੱਖਤਾ ਦੇ ਰਹਿਬਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ 12ਵਾਂ ਵਿਸ਼ੇਸ਼ ਗੁਰਮਤਿ ਸਮਾਗਮ ਆਯੋਜਿਤ ਕੀਤਾ ਗਿਆ।ਜਿਸ ਵਿੱਚ ਲੁਧਿਆਣਾ ਸ਼ਹਿਰ ਦੀਆਂ ਪ੍ਰਮੁੱਖ ਧਾਰਮਿਕ, ਰਾਜਨੀਤਕ, ਸਮਾਜਿਕ ਜੱਥੇਬੰਦੀਆਂ ਦੇ ਆਗੂਆਂ ਸਮੇਤ ਇਲਾਕੇ ਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਗੁਰੂ ਸਾਹਿਬਾਂ ਨੂੰ ਆਪਣਾ ਸਿੱਜਦਾ ਤੇ ਸਤਿਕਾਰ ਭੇਟ ਕੀਤਾ।ਇਸ ਤੋਂ ਪਹਿਲਾਂ ਆਯੋਜਿਤ ਕੀਤੇ ਗਏ ਗੁਰਮਤਿ ਸਮਾਗਮ ਦੌਰਾਨ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਜਗਜੀਤ ਸਿੰਘ ਬਬੀਹਾ,ਭਾਈ ਓਮਪ੍ਰੀਤ ਸਿੰਘ, ਭਾਈ ਰਮਨਦੀਪ ਸਿੰਘ ਦੇ ਕੀਰਤਨੀ ਜੱਥਿਆ ਸਮੇਤ ਇਸਤਰੀ ਵਿੰਗ ਏ ਬਲਾਕ ਮਾਡਲ ਟਾਊਨ ਐਕਸਟੈਨਸ਼ਨ ਦੀਆਂ ਬੀਬੀਆਂ ਦੇ ਕੀਰਤਨੀ ਜੱਥੇ ਤੇ ਬੱਚਿਆਂ ਦੇ ਕੀਰਤਨੀ ਜੱਥੇ ਨੇ ਗੁਰਬਾਣੀ ਦਾ ਆਨੰਦਮਾਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਸਮਾਗਮ ਦੌਰਾਨ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਸ. ਜਸਪਾਲ ਸਿੰਘ ਕੋਹਲੀ ਨੇ ਕਿਹਾ ਕਿ ਮਨੁੱਖਤਾ ਦੇ ਰਹਿਬਰ ਤੇ ਜਗਤ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਦਾ ਜਸ ਗਾਉਦਿਆ ਤੇ ਸੱਚ ਦਾ ਉਪਦੇਸ਼ ਦੇਦਿਆਂ ਜੋ ਸਿੱਖਿਆਵਾਂ ਸਾਨੂੰ ਦਿੱਤੀਆਂ ਸਨ । ਆਉ ਉਨ੍ਹਾਂ ਦੇ ਵੱਧ ਤੋਂ ਵੱਧ ਧਾਰਨੀ ਬਣੀਏ, ਖਾਸ ਕਰਕੇ ਗੁਰੂ ਨਾਨਕ ਦੇਵ ਜੀ ਵੱਲੋਂ ਸਮੁੱਚੀ ਮਨੁੱਖਤਾ ਨੂੰ ਬਖਸ਼ੇ ਸਿਧਾਂਤਾਂ “ਨਾਮ ਜਪੋ, ਕਿਰਤ ਕਰੋ ਤੇ ਵੱਡ ਛਕੋ” ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾ ਕੇ ਆਪਣਾ ਜੀਵਨ ਗੁਰੂ ਆਸੇ ਅਨੁਸਾਰ ਜੀਉਣ ਦੀ ਕੋਸ਼ਿਸ਼ ਕਰੀਏ। ਉਨ੍ਹਾਂ ਨੇ ਕਿਹਾ ਕਿ ਅੱਜ ਲੋੜ ਹੈ ਪ੍ਰਭੂ ਕੀਰਤੀ ਵਿੱਚ ਲੀਨ ਰਹਿਣ ਵਾਲੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੂਰਨਿਆਂ ਤੇ ਚੱਲਦਿਆਂ ਸੰਗਤਾਂ ਆਪਣਾ ਜੀਵਨ ਸਫਲ ਕਰਨ। ਇਸ ਮੌਕੇ ਸ.ਕੋਹਲੀ ਨੇ ਆਪਣੇ ਸਾਥੀਆਂ ਦੇ ਨਾਲ ਗੁਰਮਤਿ ਸਮਾਗਮ ਅੰਦਰ ਉਚੇਚੇ ਤੌਰ ਤੇ ਆਪਣੀਆਂ ਹਾਜ਼ਰੀਆਂ ਲਗਾਉਣ ਲਈ ਪੁੱਜੀਆਂ ਪ੍ਰਮੁੱਖ ਸਖਸ਼ੀਅਤਾਂ ਜਿੰਨ੍ਹਾਂ ਵਿੱਚ ਪੰਥ ਪ੍ਰਚਾਰਕ ਮਾਤਾ ਵਿਪਨਪ੍ਰੀਤ ਕੌਰ,ਬੀਬੀ ਕਰਤਾਰ ਕੌਰ ਝਾਂਈ ਜੀ,ਰਾਜਵੰਤ ਸਿੰਘ ਵੋਹਰਾ ਫਤਿਹ ਟੀ.ਵੀ,ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ, ਗੁਰਦੀਪ ਸਿੰਘ ਡੀਮਾਰਟੇ,ਤੇਜਵਿੰਦਰ ਸਿੰਘ ਬੀਗ- ਬੈਨ, ਬਾਵਾ ਆਨੰਦ, ਹਰਭਜਨ ਸਿੰਘ ਬੱਤਰਾ,
ਗੁਰਮੀਤ ਸਿੰਘ ਪ੍ਰਧਾਨ ਗੁਰਦੁਆਰਾ ਸ਼੍ਰੀ ਕਲਗੀਧਰ ਸਿੰਘ ਸਭਾ,ਗੁਰਮੀਤ ਸਿੰਘ ਸਲੂਜਾ ਪ੍ਰਧਾਨ ਗੁ. ਹਰਨਾਮ ਨਗਰ,ਮੇਅਰ ਲੁਧਿਆਣਾ ਪ੍ਰਿੰ. ਇੰਦਰਜੀਤ ਕੌਰ, ਕੌਸਲਰ ਮਹਿਕ ਟੀਨਾ, ਕੌਸਲਰ ਰੁਚੀ ਗੁਲਾਟੀ, ਸ੍ਰੀ ਜੀਵਨ ਗੁਪਤਾ ਜੀ ਬੀ. ਜੇ. ਪੀ ਆਗੂ, ਦਾਰਾ ਬੱਬਰ,,ਅਸ਼ਵਨੀ ਗਰਗ,ਬਲਬੀਰ ਸਿੰਘ ਭਾਟੀਆ, ਮਨਪ੍ਰੀਤ ਸਿੰਘ ਬੰਟੀ,ਆਸੋਕ ਜੈਨ,ਸੁਰਿੰਦਰਪਾਲ ਸਿੰਘ ਭੁਟੀਆਨੀ ਇਸਤਰੀ ਸਤਿਸੰਗ ਸਭਾ ਦੀ ਪ੍ਰਮੁੱਖ ਸੇਵਾਦਾਰ ਬੀਬੀ ਕਰਤਾਰ ਕੌਰ (ਝਾਈ ਜੀ), ਬੀਬੀ ਸੁਰਿੰਦਰ ਕੌਰ (ਧਰਮ ਪ੍ਰਚਾਰਕ), ਦਲਜੀਤ ਕੌਰ ਬੱਤਰਾ,ਸਿਮੀ ਬੇਦੀ,ਹਰਮੀਤ ਕੌਰ ਚਾਵਲਾ,ਹਰਨੀਤ ਕੌਰ ਚਾਵਲਾ,ਤੇਜਿੰਦਰ ਕੌਰ ਖੁਰਾਣਾ,ਅਮਰਜੀਤ ਕੌਰ ਗੱਡ,ਸਤਿੰਦਰ ਕੌਰ ਗੱਡ,ਕੁਲਦੀਪ ਕੌਰ ਸਮੇਤ ਸਮੂਹ ਕੀਰਤਨੀ ਜੱਥਿਆਂ ਦੇ ਮੈਬਰਾਂ ਨੂੰ ਸਿਰਪਾਓ ਭੇਟ ਕਰਕੇ ਜਿੱਥੇ ਸਨਮਾਨਿਤ ਕੀਤਾ ਉੱਥੇ ਨਾਲ ਹੀ ਇਲਾਕੇ ਦੀਆਂ ਸਮੂਹ ਸੰਗਤਾਂ ਦਾ ਧੰਨਵਾਦ ਪ੍ਰਗਟ ਕੀਤਾ।
ਇਸ ਮੌਕੇ ਉਨ੍ਹਾਂ ਦੇ ਨਾਲ ਜਸਬੀਰ ਸਿੰਘ ਡੰਗ, ਕ੍ਰਿਪਾਲ ਸਿੰਘ ਬਜਾਜ,ਖੁਸ਼ਹਾਲ ਸਿੰਘ ਕਾਲੜਾ, ਮਨਜੀਤ ਸਿੰਘ ,ਇੰਦਰਜੀਤ ਸਿੰਘ ਛਾਬੜਾ,ਸ਼ਮਸ਼ੇਰ ਸਿੰਘ ਚਾਵਲਾ,ਪਰਮਿੰਦਰ ਸਿੰਘ ਬੱਤਰਾ, ਅਮਰਜੀਤ ਸਿੰਘ ਸਲੂਜਾ,ਪਵਿੱਤਰ ਸਿੰਘ ਗਰੇਵਾਲ, ਗੁਰਵਿੰਦਰ ਸਿੰਘ ਹੈਪੀ, ਤਵਿੰਦਰ ਸਿੰਘ ਸਡਾਨਾ ਮੋਹਿੰਦਰ ਸਿੰਘ ਉਬਰਾਏ, ਇੰਦਰਜੀਤ ਸਿੰਘ ਗੋਲਡੀ,ਕੁਲਵੰਤ ਸਿੰਘ ਧਾਮ,ਹੈਪੀ ਕਾਲੜਾ ਸਮੇਤ ਕਈ ਪ੍ਰਮੁੱਖ ਸਖਸ਼ੀਅਤਾਂ ਹਾਜ਼ਿਰ ਸਨ।
