ਜਵੱਦੀ ਟਕਸਾਲ ਦੇ ਮੁਖੀ ਸੰਤ ਅਮੀਰ ਸਿੰਘ ਸ਼ਹੀਦੀ ਨਗਰ ਕੀਰਤਨ ਦੇ ਸਵਾਗਤ ਲਈ ਜੱਥੇ ਸਮੇਤ ਪੁੱਜੇ

 

ਪ੍ਰਿਤਪਾਲ ਸਿੰਘ ਪਾਲੀ

ਲੁਧਿਆਣਾ 16 ਨਵੰਬਰ -ਗੁਰਬਾਣੀ, ਗੁਰ ਇਤਿਹਾਸ ਅਤੇ ਪੁਰਾਤਨ ਸੰਗੀਤ ਲਈ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਉਚੇਚੇ ਤੌਰ ਤੇ ਸ਼ਹੀਦੀ ਨਗਰ ਕੀਰਤਨ ਦੇ ਸਵਾਗਤ ਲਈ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਪਧਾਰੇ। ਉਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਨਮੁਖ ਨਤਮਸਤਕ ਹੁੰਦੀਆਂ ਸੁੰਦਰ ਰੁਮਾਲਾ ਸਾਹਿਬ ਭੇਟ ਕੀਤੇ ਅਤੇ ਪੰਜ ਪਿਆਰਿਆਂ ਨਿਸ਼ਾਨਚੀ ਸਾਹਿਬਾਨਾ ਨਗਰ ਕੀਰਤਨ ਵਿੱਚ ਸੇਵਾਵਾਂ ਨਿਭਾਉਣ ਵਾਲੀਆਂ ਅਹਿਮ ਸ਼ਖਸੀਅਤਾਂ ਨੂੰ ਸਰੋਪਾ ਭੇਟ ਕੀਤੇ। ਉਨ੍ਹਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਥਾਏ ਸੰਖੇਪ ਸ਼ਬਦਾਂ ਪ੍ਰਗਟਾਉਦਿਆਂ ਫ਼ੁਰਮਾਇਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਸਿਰ ਤੋਂ ਪੈਰ ਤੱਕ ਉਚਾਈ ਅਤੇ ਵਡਿਆਈ ਦੇ ਭੰਡਾਰ ਭਾਵ ਮਿਹਰਾਂ ਅਤੇ ਬਖਸ਼ਿਸ਼ਾਂ ਦੇ ਖਜ਼ਾਨੇ ਹਨ। ਗੁਰੂ ਜੀ ਦਾ ਰੱਬੀ ਗੁਣ ਰੱਬ ਦੀ ਸ਼ਾਨੋ ਸ਼ੌਕਤ ਦੀ ਰੌਣਕ ਵਧਾਉਣ ਵਾਲਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਦਕਾ ਹੀ ਸੱਚ ਦਾ ਵਜੂਦ ਇਸ ਜਗਤ ਅੰਦਰ ਮੌਜੂਦ ਹੈ। ਦੋਹਾਂ ਜਹਾਨਾਂ ਅੰਦਰ  ਗੁਰੂ ਜੀ ਦੀ ਨਦਰ ਏ ਅਨਾਇਤ ਸਦਕਾ ਹੀ ਰੋਸ਼ਨ ਹਨ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਭਾਣਾ ਮੰਨਣ ਦੀ ਵਡਿਆਈ ਦੇ ਤੁਲ ਹੋਰ ਕੋਈ ਮਸਾ ਵੀ ਮਿਸਾਲ ਨਹੀਂ ਮਿਲਦੀ। ਗੁਰੂ ਜੀ ਦੇ ਰੁਤਬੇ ਦੇ ਬਰਾਬਰ ਹੋਰ ਕੋਈ ਨਹੀਂ ਠਹਿਰ ਸਕਦਾ। ਗੁਰੂ ਜੀ ਦਾ ਰੁਤਬਾ ਸਮੁੱਚੇ ਰੁਤਬਿਆਂ  ਵਿੱਚੋਂ ਵੱਡਾ ਹੈ। ਉਨ੍ਹਾਂ ਦੱਸਿਆ ਕਿ 18 ਨਵੰਬਰ ਨੂੰ ਜਵੱਦੀ ਟਕਸਾਲ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਸਭਨਾਂ ਨੂੰ ਸਮੂਲੀਅਤ ਹੋਣ ਦੀ ਅਪੀਲ ਕੀਤੀ।