ਨਿਊਜ਼ ਪੰਜਾਬ
ਪੰਜਾਬ ਵਿੱਚ ਆਵਾਰਾ ਕੁੱਤਿਆਂ ਦਾ ਖਤਰਾ ਤੇਜ਼ੀ ਨਾਲ ਵੱਧ ਰਿਹਾ ਹੈ। ਤਾਜ਼ਾ ਅੰਕੜਿਆਂ ਮੁਤਾਬਕ ਸਤੰਬਰ 2025 ਤੱਕ ਰਾਜ ਵਿੱਚ 2.5 ਲੱਖ ਤੋਂ ਵੱਧ ਲੋਕ ਕੁੱਤਿਆਂ ਦੇ ਸ਼ਿਕਾਰ ਬਣ ਚੁੱਕੇ ਹਨ। ਇਹ ਗਿਣਤੀ ਰੋਜ਼ਾਨਾ ਔਸਤ 900 ਹਮਲਿਆਂ ਤੋਂ ਵੱਧ ਹੈ। ਅਵਾਰਾ ਕੁੱਤਿਆਂ ਦਾ ਸ਼ਿਕਾਰ ਬਹੁਤੇ ਬੱਚੇ ਅਤੇ ਔਰਤਾਂ ਬਣ ਰਹੇ ਹਨ
ਪੰਜਾਬ ਦੇ ਲੁਧਿਆਣਾ, ਜਲੰਧਰ, ਪਟਿਆਲਾ ਅਤੇ ਬਠਿੰਡਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਹਮਲਿਆਂ ਦੀ ਲੜੀ ਰੁਕਣ ਦਾ ਨਾਮ ਨਹੀਂ ਲੈ ਰਹੀ। ਖੰਨਾ ਵਿੱਚ ਇੱਕ ਹੀ ਦਿਨ ਵਿੱਚ ਚਾਰ ਘੰਟਿਆਂ ਦੌਰਾਨ 15 ਲੋਕਾਂ ਨੂੰ ਕੁੱਤਿਆਂ ਨੇ ਕੱਟਿਆ। ਜਲੰਧਰ ਵਿੱਚ 6 ਸਾਲ ਦੇ ਬੱਚੇ ‘ਤੇ ਹਮਲੇ ਨੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ।ਪਟਿਆਲਾ ਦੇ ਸਰਕਾਰੀ ਹਸਪਤਾਲ ਵਿੱਚ ਵੀ ਇੱਕ ਆਵਾਰਾ ਕੁੱਤਾ ਨਵਜੰਮੇ ਬੱਚੇ ਦਾ ਨੁਕਸਾਨ ਕਰ ਗਿਆ —ਇਹਨਾ ਮਾਮਲਿਆਂ ਨੇ ਸੂਬੇ ਭਰ ਵਿੱਚ ਲੋਕਾਂ ਵਿੱਚ ਡਰ ਅਤੇ ਸਹਿਮ ਪੈਦਾ ਕਰ ਦਿੱਤਾ ਹੈ ।
ਸੁਪਰੀਮ ਕੋਰਟ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੁਕਮ ਦਿੱਤਾ ਹੈ ਕਿ ਸਕੂਲਾਂ, ਹਸਪਤਾਲਾਂ, ਰੇਲਵੇ ਸਟੇਸ਼ਨਾਂ ਅਤੇ ਹੋਰ ਸੰਵੇਦਨਸ਼ੀਲ ਸਥਾਨਾਂ ਤੋਂ ਆਵਾਰਾ ਕੁੱਤਿਆਂ ਨੂੰ ਤੁਰੰਤ ਹਟਾਇਆ ਜਾਵੇ ਅਤੇ ਸਟਰਿਲਾਈਜ਼ੇਸ਼ਨ ਦੇ ਬਾਅਦ ਵੀ ਉਨ੍ਹਾਂ ਨੂੰ ਮੁੜ ਉੱਥੇ ਨਾ ਛੱਡਿਆ ਜਾਵੇ।
ਮਾਹਿਰਾਂ ਮੁਤਾਬਕ ਇਸ ਸਮੱਸਿਆ ਦੇ ਹੱਲ ਲਈ ਰੈਪੀਡ ਸਟਰਿਲਾਈਜ਼ੇਸ਼ਨ, ਵੈਕਸੀਨੇਸ਼ਨ, ਕੂੜੇ ਦੀ ਸੰਭਾਲ ਅਤੇ ਸ਼ਹਿਰਾਂ ਵਿੱਚ ਨਵੇਂ ਡੌਗ ਸ਼ੈਲਟਰ ਬਣਾਉਣ ਦੀ ਤੁਰੰਤ ਲੋੜ ਤੇ ਜ਼ੋਰ ਦਿੱਤਾ ਹੈ। ਸੁਪਰੀਮ ਕੋਰਟ ਦੀ ਸਖ਼ਤੀ ਦੇ ਵਿਚਕਾਰ, ਇਨ੍ਹਾਂ ਤਾਜ਼ਾ ਅੰਕੜਿਆਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਕਈ ਮਾਮਲਿਆਂ ਵਿੱਚ, ਸਥਿਤੀ ਘਾਤਕ ਵੀ ਹੈ।
ਸਰਕਾਰੀ ਰਿਪੋਰਟਾਂ ਅਨੁਸਾਰ, ਇਹ ਮਾਮਲੇ ਪਿਛਲੇ ਸਾਲਾਂ ਦੇ ਮੁਕਾਬਲੇ ਵੱਧ ਰਹੇ ਹਨ। 2024 ਵਿੱਚ, ਆਵਾਰਾ ਕੁੱਤਿਆਂ ਦੇ ਕੱਟਣ ਦੇ 2.13 ਲੱਖ ਮਾਮਲੇ ਸਾਹਮਣੇ ਆਏ ਸਨ। ਇਸ ਤਰ੍ਹਾਂ, ਇਕੱਲੇ ਸਤੰਬਰ ਤੱਕ, ਪਿਛਲੇ ਸਾਲ ਨਾਲੋਂ ਵੱਧ ਮਾਮਲੇ ਸਾਹਮਣੇ ਆਏ ਹਨ। ਪਿਛਲੇ ਛੇ ਸਾਲਾਂ ਦੇ ਰਿਕਾਰਡ ਦੀ ਜਾਂਚ ਕਰਨ ‘ਤੇ, ਹਰ ਸਾਲ ਮਾਮਲਿਆਂ ਦੀ ਗਿਣਤੀ ਵਧ ਰਹੀ ਹੈ।
2023 ਵਿੱਚ, 2.02 ਲੱਖ ਮਾਮਲੇ ਸਾਹਮਣੇ ਆਏ ਸਨ, ਜਦੋਂ ਕਿ 2022 ਵਿੱਚ, 1.65 ਲੱਖ ਮਾਮਲੇ ਸਾਹਮਣੇ ਆਏ ਸਨ। ਇਸੇ ਤਰ੍ਹਾਂ, 2021 ਵਿੱਚ, ਕੁੱਤਿਆਂ ਦੇ ਕੱਟਣ ਦੇ 1.26 ਲੱਖ ਮਾਮਲੇ ਸਾਹਮਣੇ ਆਏ ਸਨ, ਅਤੇ 2020 ਵਿੱਚ, 1.10 ਲੱਖ ਮਾਮਲੇ ਸਾਹਮਣੇ ਆਏ ਸਨ। ਪੰਜਾਬ ਸਰਕਾਰ ਅਵਾਰਾ ਕੁੱਤਿਆਂ ਦੀ ਨਸਬੰਦੀ ਲਈ ਮੁਹਿੰਮ ਚਲਾ ਰਹੀ ਹੈ। ਐਂਟੀ-ਰੇਬੀਜ਼ ਟੀਕੇ ਵੀ ਉਪਲਬਧ ਕਰਵਾਏ ਜਾ ਰਹੇ ਹਨ। ਪਰ ਸਥਿਤੀ ਦਿਨੋਂ ਦਿਨ ਕਾਬੂ ਤੋਂ ਬਾਹਰ ਹੋ ਰਹੀ ਹੈ,
ਰਾਸ਼ਟਰੀ ਰੇਬੀਜ਼ ਕੰਟਰੋਲ ਪ੍ਰੋਗਰਾਮ ਦੇ ਅਧਿਕਾਰੀਆਂ ਦਾ ਕਹਿਣਾ ਕਿ ਅਵਾਰਾ ਕੁੱਤੇ ਦੁਆਰਾ ਕੱਟੇ ਗਏ ਕਿਸੇ ਵੀ ਵਿਅਕਤੀ ਨੂੰ ਤੁਰੰਤ ਟੀਕਾਕਰਨ ਕੀਤਾ ਜਾਣਾ ਚਾਹੀਦਾ ਹੈ। ਲੈਵਲ ਥ੍ਰੀ ਦੇ ਕੱਟਣ ਲਈ ਸੀਰਮ ਵੀ ਲਗਾਇਆ ਜਾਂਦਾ ਹੈ। ਸਾਰੇ ਜਨਤਕ ਸਿਹਤ ਕਲੀਨਿਕਾਂ ਵਿੱਚ ਇਲਾਜ ਸ਼ੁਰੂ ਹੋ ਗਿਆ ਹੈ। ਇਹ ਸਿਰਫ਼ ਉਨ੍ਹਾਂ ਮਾਮਲਿਆਂ ਵਿੱਚ ਘਾਤਕ ਹੁੰਦਾ ਹੈ ਜਿੱਥੇ ਲੋਕ ਲਾਪਰਵਾਹੀ ਕਰਦੇ ਹਨ ਅਤੇ ਇਲਾਜ ਨਹੀਂ ਲੈਂਦੇ।
ਅੰਮ੍ਰਿਤਸਰ ਵਿੱਚ ਇਸ ਸਾਲ ਸਤੰਬਰ ਤੱਕ ਜ਼ਿਲ੍ਹੇ ਵਿੱਚ 40,331 ਮਾਮਲੇ ਦਰਜ ਕੀਤੇ ਗਏ ਹਨ, ਜਿਸ ਵਿੱਚ 27,701 ਮਾਮਲੇ ਦਰਜ ਕੀਤੇ ਗਏ ਹਨ। ਲੁਧਿਆਣਾ 27,701 ਮਾਮਲਿਆਂ ਨਾਲ ਦੂਜੇ ਸਥਾਨ ‘ਤੇ ਹੈ। ਪਟਿਆਲਾ ਵਿੱਚ 18,047, ਜਲੰਧਰ ਵਿੱਚ 16,849 ਅਤੇ ਮੋਹਾਲੀ ਵਿੱਚ 15,091 ਮਾਮਲੇ ਦਰਜ ਕੀਤੇ ਗਏ ਹਨ। ਇਸੇ ਤਰ੍ਹਾਂ, ਕੁਝ ਸਮੇਂ ਤੋਂ ਦੂਜੇ ਜ਼ਿਲ੍ਹਿਆਂ ਵਿੱਚ ਵੀ ਮਾਮਲੇ ਵਧ ਰਹੇ ਹਨ।
ਜਿੱਥੇ ਕੂੜਾ ਇਕੱਠਾ ਹੁੰਦਾ ਉਸ ਥਾਂ ਦੇ ਨੇੜੇ ਅਵਾਰਾ ਕੁੱਤਿਆਂ ਦਾ ਵੱਡਾ ਹਜ਼ੂਮ ਘੁੰਮਦਾ ਰਹਿੰਦਾ ਜਿਹੜਾ ਲੋਕਾਂ ਨੂੰ ਵੱਢਣ ਤੋਂ ਇਲਾਵਾ ਦੁਰਘਟਨਾਂਵਾ ਦਾ ਕਾਰਨ ਬਣ ਰਹੇ ਹਨ
ਇਸ ਤੋਂ ਇਲਾਵਾ ਕੁੱਝ ਵਹਿਮੀ ਲੋਕ ਅਵਾਰਾ ਕੁੱਤਿਆਂ ਨੂੰ ਖਾਣ ਦੀਆਂ ਵਸਤੂਆਂ ਪਾਉਂਦੇ ਹਨ ਜਿਸ ਕਾਰਨ ਗਲੀਆਂ ਮੁਹਲਿਆਂ ਵਿੱਚ ਵੀ ਅਵਾਰਾ ਕੁੱਤਿਆਂ ਦੇ ਗਰੁੱਪ ਆਮ ਵੇਖ਼ੇ ਜਾ ਸਕਦੇ ਹਨ, ਇਹਨਾਂ ਵਿੱਚ ਕਈ ਖਤਰਨਾਕ ਕਿਸਮ ਦੇ ਕੁੱਤੇ ਵੀ ਹੁੰਦੇ ਹਨ
ਅਜਿਹੀ ਸਥਿਤੀ ਕਾਰਨ ਹੀ ਪੰਜਾਬ ਵਿੱਚ ਰੋਜ਼ਾਨਾ 900 ਤੋਂ ਵੱਧ ਲੋਕਾਂ ਨੂੰ ਅਵਾਰਾ ਕੁੱਤੇ ਵੱਢ ਰਹੇ ਹਨ ਜ੍ਹਿਨਾਂ ਵਿੱਚ ਬੱਚਿਆ, ਬਜ਼ੁਰਗਾਂ ਅਤੇ ਔਰਤਾਂ ਦੀ ਗਿਣਤੀ ਵਧੇਰੇ ਹੈ
ਜੇ ਕੂੜੇ ਨੂੰ ਕੰਟਰੋਲ ਕਰ ਲਿਆ ਜਾਵੇ ਅਤੇ ਗਲੀ ਮੁਹਲਿਆਂ ਵਿੱਚ ਵਹਿਮੀ ਲੋਕ ਅਵਾਰਾ ਕੁੱਤਿਆਂ ਦੀ ਸੇਵਾ ਬੰਦ ਕਰ ਦੇਣ ਤਾਂ ਲੋਕਾਂ ਨੂੰ ਬਚਾਇਆ ਜਾ ਸਕਦਾ ਹੈ
ਸਰਕਾਰ ਵੱਲੋਂ ਕੁੱਝ ਖਤਰਨਾਕ ਕੁੱਤਿਆਂ ਨੂੰ ਪਾਲਣ ਅਤੇ ਉਨ੍ਹਾਂ ਦੇ ਤੋਰੇ ਫ਼ੇਰੇ ਤੇ ਰੋਕ ਲਾਉਣ ਦੇ ਬਾਵਜ਼ੂਦ ਕੁੱਤਿਆਂ ਦੇ ਸ਼ੋਕੀਨਾ ਤੇ ਕੋਈ ਅਸਰ ਨਹੀਂ ਹੋ ਰਿਹਾ, ਦੇਸ਼ ਦੀ ਸਰਵ ਉੱਚ ਅਦਾਲਤ ਸੁਪਰੀਮ ਕੋਰਟ ਦੇ ਦਿੱਤੇ ਹੁਕਮਾਂ ਤੇ ਵੀ ਅਵਾਰਾ ਕੁੱਤਿਆਂ ਨੂੰ ਕਾਬੂ ਕਰਨ ਦੀਆਂ ਯੋਜਨਾਵਾਂ ਤਿਆਰ ਸਾਹਮਣੇ ਨਹੀਂ ਆ ਰਹੀਆਂ
