ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਨੂੰ ਸਮਰਪਿਤ ਸ਼ਤਾਬਦੀ ਸਮਾਗਮ ਇੱਕ ਯਾਦਗਾਰੀ ਸਮਾਗਮ ਹੋਵੇਗਾ-ਇੰਦਰਜੀਤ ਸਿੰਘ ਮਕੱੜ

ਲੁਧਿਆਣਾ,9 ਨਵੰਬਰ (ਆਰ ਐਸ ਖ਼ਾਲਸਾ) ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਅਤੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਫ਼ਤਿਹ ਟੀ਼ ਵੀ ਪਰਿਵਾਰ, ਪੰਥ ਪ੍ਰਚਾਰਕ ਮਾਤਾ ਵਿਪਨਪ੍ਰੀਤ ਕੌਰ ਅਤੇ ਸਮੂਹ ਸਹਿਯੋਗੀਆਂ ਦੇ ਨਿੱਘੇ ਸਹਿਯੋਗ ਨਾਲ ਆਯੋਜਿਤ ਕੀਤਾ ਜਾਣ ਵਾਲਾ ਸ਼ਤਾਬਦੀ ਸਮਾਗਮ ਇੱਕ ਅਲੌਕੀਕ ਤੇ ਯਾਦਗਾਰੀ ਕੀਰਤਨ ਸਮਾਗਮ ਹੋਵੇਗਾ!ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ.ਇੰਦਰਜੀਤ ਸਿੰਘ ਮਕੱੜ ਪ੍ਰਧਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ,ਸ.ਮਨਿੰਦਰ ਸਿੰਘ ਆਹੂਜਾ ਪ੍ਰਧਾਨ ਸਿੰਘ ਨੌਜਵਾਨ ਸੇਵਾ ਸੁਸਾਇਟੀ ਤੇ ਸ਼ਤਾਬਦੀ ਸਮਾਗਮ ਦੇ ਮੁੱਖ ਪ੍ਰਬੰਧਕ ਸ.ਰਾਜਵੰਤ ਸਿੰਘ ਵੋਹਰਾ ਤੇ ਪ੍ਰਸ਼ੋਤਮ ਸਿੰਘ ਵੋਹਰਾ ਨੇ ਅੱਜ ਸਾਂਝੇ ਤੌਰ ਤੇ ਸ਼ਤਾਬਦੀ ਸਮਾਗਮ ਦੀਆਂ ਚੱਲ ਰਹੀਆਂ ਤਿਆਰੀਆਂ ਦਾ ਜਾਇਜਾ ਲੈਣ ਉਪਰੰਤ ਕੀਤਾ!ਇਸ ਦੌਰਾਨ ਸ. ਇੰਦਰਜੀਤ ਸਿੰਘ ਮਕੱੜ ਨੇ ਜਾਣਕਾਰੀ ਦੇਦਿਆ ਹੋਇਆ ਕਿਹਾ ਕਿ ਮਿਤੀ 11-12 ਨਵੰਬਰ ਨੂੰ ਸਾਮ 4 ਵੱਜੇ ਤੋ ਲੈ ਕੇ ਰਾਤ 11 ਵੱਜੇ ਤੱਕ ਆਯੋਜਿਤ ਹੋਣ ਵਾਲੇ ਦੋ ਰੋਜਾ ਸ਼ਤਾਬਦੀ ਸਮਾਗਮ ਅੰਦਰ ਪੰਥ ਦੇ ਪ੍ਰਸਿੱਧ ਕੀਰਤਨੀ ਜੱਥੇ ਜਿੱਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ, ਉੱਥੇ ਸ਼ਤਾਬਦੀ ਸਮਾਗਮ ਅੰਦਰ ਵਿਸੇਸ਼ ਤੌਰ ਤੇ ਪੁੱਜ ਰਹੇ ਸੰਤ ਮਹਾਪੁਰਸ਼,ਸਿੰਘ ਸਹਿਬਾਨ ਤੇ ਸਿੱਖ ਕੌਮ ਦੀਆਂ ਸਤਿਕਾਰਤ ਸ਼ਖਸੀਅਤਾਂ ਸ਼੍ਰੀ

ਗੁਰੂ ਤੇਗਬਹਾਦਰ ਸਾਹਿਬ ਜੀ ਦੀ ਬਾਣੀ, ਸਿੱਖਿਆਵਾ ਤੇ ਫਲਸਫੇ ਸਬੰਧੀ ਖੋਜ ਭਰਪੂਰ ਚਾਨਣਾ ਪਾ ਕੇ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਨਗੀਆਂ! ਇਸ ਦੌਰਾਨਸ.ਮਨਿੰਦਰ ਸਿੰਘ ਆਹੂਜਾ ਪ੍ਰਧਾਨ ਸਿੰਘ ਨੌਜਵਾਨ ਸੇਵਾ ਸੁਸਾਇਟੀ ਨੇ ਦੱਸਿਆ ਕਿ ਫਤਿਹ ਟੀ. ਵੀ ਪਰਿਵਾਰ ਵੱਲੋ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੀ ਪ੍ਰਬੰਧਕ ਕਮੇਟੀ ਦੇ ਨਿੱਘੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਜਾ ਰਹੇ ਦੋ ਰੋਜ਼ਾ ਸ਼ਤਾਬਦੀ ਸਮਾਗਮ ਅੰਦਰ 350 ਬੀਬੀਆਂ ਦਾ ਸਮੂਹਿਕ ਕੀਰਤਨ ਦਰਬਾਰ ਇੱਕ ਯਾਦਗਾਰੀ ਕੀਰਤਨ ਦਰਬਾਰ ਹੋਵੇਗਾ! ਉਨ੍ਹਾਂ ਨੇ ਲੁਧਿਆਣੇ ਸ਼ਹਿਰ ਅਤੇ ਆਸਪਾਸ ਦੇ ਇਲਾਕੇ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਦੋ ਰੋਜਾ ਸ਼ਤਾਬਦੀ ਸਮਾਗਮ ਵਿੱਚ ਆਪਣੀਆਂ ਹਾਜ਼ਰੀਆਂ ਭਰਕੇ ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਅਤੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਆਪਣ ਸਿੱਜਦਾ ਤੇ ਸਤਿਕਾਰ ਅਰਪਿਤ ਕਰਨ!ਇਸ ਸਮੇ ਉਨ੍ਹਾਂ ਦੇ ਨਾਲ ਜਸਵਿੰਦਰ ਮਲਹੋਤਰਾ ਵੀ ਹਾਜ਼ਰ ਸਨ!