ਨਿਊਜ਼ ਪੰਜਾਬ
22 ਅਗਸਤ 2025
ਬਠਿੰਡਾ ਵਿੱਚ ਮੋਗਾ ਪੁਲਿਸ ‘ਤੇ ਗੋਲੀਬਾਰੀ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਪੁਲਿਸ ਨੇ ਪੁਲਿਸ ‘ਤੇ ਹਮਲਾ ਕਰਨ, ਡਕੈਤੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇੱਕ ਅਪਰਾਧੀ ਨੂੰ ਗ੍ਰਿਫ਼ਤਾਰ ਕੀਤਾ ਹੈ।ਦੋਸ਼ੀ ਦੀ ਪਛਾਣ ਹਰਵਿੰਦਰ ਸਿੰਘ ਉਰਫ਼ ਹੈਪੀ ਵਜੋਂ ਹੋਈ ਹੈ। ਦੋਸ਼ੀ ਤੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।
ਪੁਲਿਸ ਅਨੁਸਾਰ ਮੁਲਜ਼ਮ ਉੱਤੇ ਨਸ਼ਾ ਤਸਕਰੀ, ਪੁਲਿਸ ਪਾਰਟੀ ਉੱਤੇ ਹਮਲੇ ਅਤੇ ਲੁੱਟਾਂ-ਖੋਹਾਂ ਦੇ ਸੰਗੀਨ ਮਾਮਲਿਆਂ ਸਮੇਤ ਕੁੱਲ 13 ਮੁਕੱਦਮੇ ਦਰਜ ਹਨ। ਡੀਐਸਪੀ ਭੁੱਚੋ ਮਨਜੀਤ ਸਿੰਘ ਨੇ ਦੱਸਿਆ ਕਿ ਏਐਸਆਈ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਨੇਹੀਆਂ ਵਾਲਾ ਪੁਲਿਸ ਪਾਰਟੀ ਨੇ ਸ਼ੱਕੀ ਹਾਲਤਾਂ ਵਿੱਚ ਉਸਦੀ ਤਲਾਸ਼ੀ ਲਈ, ਜਿਸ ਦੌਰਾਨ ਹੈਰੋਇਨ ਬਰਾਮਦ ਹੋਈ।
ਪੁਲਿਸ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹੀ ਵਿਅਕਤੀ 2018 ਵਿੱਚ ਥਾਣਾ ਸਮਾਲਸਰ ਦੇ ਐਸਐਚਓ ’ਤੇ ਗੋਲੀਬਾਰੀ ਕਰਕੇ ਫਰਾਰ ਹੋ ਗਿਆ ਸੀ ਅਤੇ ਉਸਨੂੰ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ। ਪੁਲਿਸ ਨੇ ਕਿਹਾ ਕਿ ਰਿਮਾਂਡ ਹਾਸਲ ਕਰਕੇ ਹਰਵਿੰਦਰ ਸਿੰਘ ਉਰਫ ਹੈਪੀ ਤੋਂ ਹੋਰ ਖੁਲਾਸੇ ਲਈ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
