ਫੂਡ ਸਪਲਾਈ ਇੰਸਪੈਕਟਰ ਸ. ਬਲਵਿੰਦਰ ਸਿੰਘ ਅਰੋੜਾ ਦੇ ਮਾਤਾ ਸਰਦਾਰਨੀ ਜਸਬੀਰ ਕੌਰ ਨਮਿਤ ਅੰਤਿਮ ਅਰਦਾਸ ਸਮਾਗ਼ਮ ਅੱਜ 

ਨਿਊਜ਼ ਪੰਜਾਬ

ਲੁਧਿਆਣਾ, 8 ਨਵੰਬਰ – ਫੂਡ ਅਤੇ ਸਪਲਾਈ ਇੰਸਪੈਕਟਰ ਸ. ਬਲਵਿੰਦਰ ਸਿੰਘ ਅਰੋੜਾ-ਪੂਜਨੀਕ ਮਾਤਾ ਅਤੇ ਸ. ਗੁਰਦੀਪ ਸਿੰਘ ਅਰੋੜਾ ਦੀ ਧਰਮ ਪਤਨੀ ਸਰਦਾਰਨੀ ਜਸਬੀਰ ਕੌਰ ਜੀ ਜੋ ਮਿਤੀ 01-11-2025, ਦਿਨ ਸ਼ਨੀਵਾਰ ਨੂੰ ਵਾਹਿਗੁਰੂ ਜੀ ਦੀ ਨਿੱਘੀ ਗੋਦ ਵਿੱਚ ਸਮਾ ਗਏ ਹਨ ਉਹਨਾਂ ਦੀ ਆਤਮਿਕ ਸ਼ਾਂਤੀ ਨਮਿੱਤ ਰੱਖੇ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰੱਬੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ ਸਮਾਗ਼ਮ ਅੱਜ ਮਿਤੀ 08-11-2025, ਦਿਨ ਸ਼ਨੀਵਾਰ ਨੂੰ ਸਵੇਰੇ 11.30 ਤੋਂ ਦੁਪਹਿਰ 1.00 ਵਜੇ ਤੱਕ ਗੁਰਦੁਆਰਾ ਸਾਹਿਬ ਬਸੰਤ ਐਵਨਿਊ, ਲੁਧਿਆਣਾ ਵਿਖੇ ਹੋਵੇਗਾ । ਇਸ ਸਮੇਂ ਉਚੇਚੇ ਤੋਰ ਤੇ ਪੰਥ ਪ੍ਰਸਿੱਧ ਕਥਾ ਵਾਚਕ ਭਾਈ ਸਰਬਜੀਤ ਸਿੰਘ ਧੂੰਦਾ ਜੀ 12.00 ਤੋਂ 1.00 ਵਜੇ ਤੱਕ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ।