USA ਵੀਜ਼ਾ ਨੀਤੀ ਸੰਬੰਧੀ ਇੱਕ ਨਵਾਂ ਨਿਯਮ ਜਾਰੀ ਕਰਦਿਆਂ ਕੁਝ ਬਿਮਾਰੀਆਂ ਤੋਂ ਪੀੜਤ —–
ਅਮਰੀਕਾ ਨੇ ਆਪਣੀ ਵੀਜ਼ਾ ਨੀਤੀ ਸੰਬੰਧੀ ਇੱਕ ਨਵਾਂ ਨਿਯਮ ਜਾਰੀ ਕਰਦਿਆਂ ਕੁਝ ਬਿਮਾਰੀਆਂ ਤੋਂ ਪੀੜਤ ਵਿਦੇਸ਼ੀ ਨਾਗਰਿਕਾਂ ਨੂੰ ਹੁਣ ਅਮਰੀਕਾ ਦਾ ਵੀਜ਼ਾ ਨਾ ਦੇਣ ਦਾ ਨਿਰਣਾ ਲਿਆ ਹੈ, ਮੀਡੀਆ ਰਿਪੋਰਟਾਂ ਦੇ ਅਨੁਸਾਰ, ਦਿਲ ਦੀ ਬਿਮਾਰੀ, ਸ਼ੂਗਰ, ਕੈਂਸਰ, ਮੋਟਾਪਾ ਅਤੇ ਮਾਨਸਿਕ ਸਿਹਤ ਸਮੱਸਿਆਵਾਂ, ਵਧੇਰੇ ਮੋਟਾਪਾ, ਵਾਲੇ ਲੋਕਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਇਸ ਦਾ ਕਾਰਨ ਇਹ ਸਮਝਿਆ ਜਾ ਰਿਹਾ ਹੈ ਕਿ ਟਰੰਪ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਅਜਿਹੀਆਂ ਬਿਮਾਰੀਆਂ ਤੋਂ ਪੀੜਤ ਲੋਕ ਭਵਿੱਖ ਵਿੱਚ ਸਰਕਾਰੀ ਸਹਾਇਤਾ (ਜਨਤਕ ਲਾਭ) ‘ਤੇ ਨਿਰਭਰ ਹੋ ਸਕਦੇ ਹਨ। ਇਸ ਕਾਰਨ ਕਰਕੇ ਇਹ ਕਦਮ ਚੁੱਕਿਆ ਗਿਆ ਹੈ। ਮੀਡੀਆ ਵਿੱਚ ਆਈ ਇਹ ਜਾਣਕਾਰੀ ਸਰਕਾਰ ਨੇ ਅਧਿਕਾਰਿਤ ਤੋਰ ਤੇ ਹਾਲੇ ਜਾਰੀ ਨਹੀਂ ਕੀਤੀ
ਕੈਨੇਡਾ ਨੇ ਹੁਨਰਮੰਦਾਂ ਲਈ ਨਵੀਂ ਵੀਜ਼ਾ ਨੀਤੀ ਲਿਆਂਦੀ – 380,000 ਵੀਜ਼ੇ ਹਰ ਸਾਲ
ਕੈਨੇਡਾ ਸਰਕਾਰ ਨੇ ਹੁਨਰਮੰਦ ਕਾਮਿਆਂ ਨੂੰ ਆਕਰਸ਼ਿਤ ਕਰਨ ਲਈ H-1B ਵੀਜ਼ਾ ਧਾਰਕਾਂ ਲਈ ਇੱਕ ‘ਤੇਜ਼ ਮਾਰਗ’ ਵੀਜ਼ਾ ਯੋਜਨਾ ਦਾ ਐਲਾਨ ਕੀਤਾ ਹੈ। ਆਪਣੀ ਨਵੀਂ ਇਮੀਗ੍ਰੇਸ਼ਨ ਨੀਤੀ ਦੇ ਤਹਿਤ, ਕੈਨੇਡਾ 2026 ਤੋਂ 2028 ਤੱਕ ਹਰ ਸਾਲ 380,000 ਵਿਦੇਸ਼ੀ ਨਿਵਾਸੀਆਂ ਨੂੰ ਪੱਕੇ ਤੋਰ ਤੇ ਲਿਆਉਣ ਦੀ ਯੋਜਨਾ ਬਣਾ ਰਿਹਾ ਹੈ।
ਅਮਰੀਕਾ ਵੱਲੋਂ H-1B ਵੀਜ਼ਾ ਫੀਸਾਂ ਵਿੱਚ ਕੀਤੇ ਗਏ ਮਹੱਤਵਪੂਰਨ ਵਾਧੇ ਦੇ ਵਿਚਕਾਰ, ਕੈਨੇਡਾ ਸਰਕਾਰ ਨੇ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਆਪਣੇ ਬਜਟ ਵਿੱਚ, ਮਾਰਕ ਕਾਰਨੀ ਸਰਕਾਰ ਨੇ ਹੁਨਰਮੰਦ ਵਿਦੇਸ਼ੀ ਕਾਮਿਆਂ ਨੂੰ ਆਕਰਸ਼ਿਤ ਕਰਨ ਲਈ ਇੱਕ ਮਹੱਤਵਪੂਰਨ ਯੋਜਨਾ ਦਾ ਐਲਾਨ ਕੀਤਾ ਹੈ। ਕੈਨੇਡਾ ਸਰਕਾਰ ਦੀ ਨਵੀਂ ਯੋਜਨਾ ਭਾਰਤੀ ਹੁਨਰਮੰਦ ਕਾਮਿਆਂ ਨੂੰ ਲਾਭ ਪਹੁੰਚਾ ਸਕਦੀ ਹੈ। ਚੋਟੀ ਦੇ ਅੰਤਰਰਾਸ਼ਟਰੀ ਖੋਜਕਰਤਾਵਾਂ ਅਤੇ ਉੱਚ ਸਿਖਲਾਈ ਪ੍ਰਾਪਤ ਤਕਨੀਕੀ ਪੇਸ਼ੇਵਰਾਂ ਨੂੰ ਆਕਰਸ਼ਿਤ ਕਰਨ ਲਈ ਇੱਕ ਵਿਸ਼ੇਸ਼ ਪਹਿਲਕਦਮੀ ਸ਼ੁਰੂ ਕੀਤੀ ਹੈ । ਇਸ ਪਹਿਲਕਦਮੀ ਦੇ ਤਹਿਤ, ਕੈਨੇਡੀਅਨ ਸਰਕਾਰ ਨੇ ਆਪਣੇ ਬਜਟ ਵਿੱਚ $1.7 ਬਿਲੀਅਨ ਅਲਾਟ ਕੀਤੇ ਹਨ, ਜੋ ਕੈਨੇਡਾ ਵਿੱਚ 1,000 ਤੋਂ ਵੱਧ ਹੁਨਰਮੰਦ ਖੋਜਕਰਤਾਵਾਂ ਨੂੰ ਤਰੁੰਤ ਰੁਜ਼ਗਾਰ ਦੇਵੇਗਾ।ਮੀਡੀਆ ਰਿਪੋਰਟ ਦੇ ਅਨੁਸਾਰ, ਬਜਟ ਵਿੱਚ ਕਿਹਾ ਗਿਆ ਹੈ, “ਇਨ੍ਹਾਂ ਖੋਜਕਰਤਾਵਾਂ ਦੇ ਹੁਨਰ ਸਾਡੀ ਵਿਸ਼ਵਵਿਆਪੀ ਮੁਕਾਬਲੇਬਾਜ਼ੀ ਨੂੰ ਅੱਗੇ ਵਧਾਉਣ ਅਤੇ ਭਵਿੱਖ ਦੀ ਆਰਥਿਕਤਾ ਵਿੱਚ ਯੋਗਦਾਨ ਪਾਉਣ ਵਿੱਚ ਮਦਦ ਕਰਨਗੇ।”
——————————=-===
ਪੰਜਾਬ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ‘ਸੈਨੇਟ’ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਨੇ ਹੱਥ ਪਿਛੇ ਖਿੱਚ ਲਏ ਹਨ
ਕੇਂਦਰ ਸਰਕਾਰ ਸੈਨੇਟ ਦੀ ਬਣਤਰ ਆਪਣੇ ਆਪਣੇ ਮੁਤਾਬਿਕ ਬਦਲਣਾ ਚਾਉਂਦੀ ਸੀ ਪ੍ਰੰਤੂ ਪੰਜਾਬ ਵਿੱਚ ਵਿਰੋਧ ਹੋਣ ਕਾਰਨ ਅਤੇ ਵਿਦਿਆਰਥੀ ਸੰਘਰਸ਼ ਅੱਗੇ ਝੁਕਦਿਆਂ ਅੱਜ ਕੇਂਦਰ ਸਰਕਾਰ ਨੇ ਇਸ ਸਬੰਧੀ ਜਾਰੀ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਹੈ।
