ਬੀ. ਐਸ. ਐਫ ਫਿਰੋਜ਼ਪੁਰ ਦੇ ਡੀ. ਆਈ. ਜੀ ਨੇ ਹੜ੍ਹ ਪੀੜਤ ਇਲਾਕਿਆਂ ਦਾ ਕੀਤਾ ਦੌਰਾ : ਯੂਨਾਈਟਿਡ ਸਿੱਖਜ਼ ਵੱਲੋ ਚੱਲ ਰਹੇ ਕਰਜਾਂ ਦੀ ਕੀਤੀ ਸ਼ਲਾਘਾ

ਲੁਧਿਆਣਾ/ 1 ਨਵੰਬਰ ( ਆਰ ਐਸ ਖ਼ਾਲਸਾ )ਬੀ. ਐਸ. ਐਫ ਫਿਰੋਜ਼ਪੁਰ ਦੇ ਡੀ. ਆਈ. ਜੀ ਸ੍ਰੀ ਵਿਜੈ ਰਾਣਾ ਨੇ ਜਿ਼ਲ੍ਹੇ ਦੇ ਸਰਹੱਦੀ ਪਿੰਡਾਂ ਦੇ ਹੜ੍ਹ ਪੀੜਤਾਂ ਦੀ ਮਦੱਦ ਲਈ ਯੂਨਾਈਟਿਡ ਸਿੱਖਸ ਸੰਸਥਾ ਦੇ ਵਲੰਟੀਅਰਾਂ ਵੱਲੋ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਜੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕੀਤੀ ਹੈ!ਅੱਜ ਯੂਨਾਈਟਿਡ ਸਿੱਖਸ ਦੇ ਪ੍ਰਮੁੱਖ ਸ. ਸੁਖਵਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਸਾਥੀਆਂ ਨਾਲ ਵਿਸੇਸ਼ ਤੌਰ ਤੇ ਮਿਲਣੀ ਕਰਨ ਉਪਰੰਤ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਸ੍ਰੀ ਵਿਜੈ ਰਾਣਾ ਡੀ. ਆਈ. ਜੀ,ਬੀ. ਐਸ. ਐਫ (ਪਂਜਾਬ ਫਰੰਟੀਅਰ )ਨੇ ਕਿਹਾ ਕਿ ਪੰਜਾਬ ਦੇ ਵੱਖ ਵੱਖ ਜਿ਼ਲਿਆਂ ਖਾਸ ਕਰਕੇ ਜਿਲ੍ਹਾਂ ਫਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਅੰਦਰ ਆਏ ਹੜ੍ਹਾਂ ਦੌਰਾਨ ਹੜ੍ਹ ਪੀੜਤਾਂ ਦੀ ਮਦੱਦ ਕਰਨ ਲਈ ਬੀ. ਐਸ. ਐਫ ਦੇ ਅਧਿਕਾਰੀਆਂ ਤੇ ਜਵਾਨਾਂ ਨਾਲ ਮਿਲਕੇ ਉਨ੍ਹਾਂ ਨੂੰ ਖਾਣ ਪੀਣ ਦੀਆਂ ਵਸਤਾਂ, ਪੀਣ ਵਾਲਾ ਪਾਣੀ, ਕੱਪੜੇ, ਦਵਾਈਆਂ ਅਤੇ ਪਸੂਆਂ ਲਈ ਚਾਰਾ ਅਤੇ ਕਿਸ਼ਤੀਆਂਆਦਿ ਪਹਿਲ ਦੇ ਅਧਾਰ ਤੇ ਉਪਲੱਬਧ ਕਰਵਾਉਣ ਵਿੱਚ ਯੂਨਾਈਟਿਡ ਸਿੱਖਸ ਸੰਸਥਾ ਦੇ ਵਲੰਟੀਅਰਾਂ ਦਾ ਵੱਡਾ ਯੋਗਦਾਨ ਹੈ!ਇਸ ਦੌਰਾਨ ਯੂਨਾਈਟਿਡ ਸਿੱਖਸ ਦੇ ਪ੍ਰਮੁੱਖ ਸ. ਸੁਖਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਬੀ. ਐਸ. ਐਫ ਦੇ ਅਧਿਕਾਰੀਆਂ ਤੇ ਜਿਲ੍ਹਾਂ ਪ੍ਰਸਾਸ਼ਨ ਫਿਰੋਜ਼ਪੁਰ ਦੇ ਸਮੂਹ ਅਧਿਕਾਰੀਆਂ ਦਾ ਵੀ ਦਿਲੋਂ ਧੰਨਵਾਦ ਪ੍ਰਗਟ ਕਰਦੀ ਹੈ, ਜਿੰਨ੍ਹਾਂ ਨੇ ਮਨੁੱਖੀ ਸੇਵਾ ਕਾਰਜਾਂ ਦੀ ਮੁਹਿੰਮ ਨੂੰ ਅੱਗੇ ਤੌਰਨ ਵਿੱਚ ਸਾਨੂੰ ਆਪਣਾ ਨਿੱਘਾ ਸਹਿਯੋਗ ਦਿੱਤਾ!ਉਨ੍ਹਾਂ ਨੇ ਅਪਣੀ ਗੱਲਬਾਤ ਦੌਰਾਨ ਜਾਣਕਾਰੀ ਦੇਦਿਆ ਹੋਇਆ ਕਿਹਾ ਕਿ ਯੂਨਾਈਟਿਡ ਸਿੱਖਸ ਵੱਲੋ ਕੀਤੇ ਜਾ ਰਹੇ ਸਹਾਇਤਾ ਕਾਰਜਾਂ ਨੂੰ ਮੁੱਖ ਰੱਖਦਿਆਂ ਹੋਇਆਂ ਜਿਲ੍ਹਾਂ ਫਿਰੋਜ਼ਪੁਰ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪ ਸ਼ਿਖਾਂ ਸ਼ਰਮਾ ਨੇ ਹੜ੍ਹਾਂ ਦੀ ਮਾਰ ਨਾਲ ਪ੍ਰਭਾਵਿਤ ਜਿਲ੍ਹੇ ਦੇ ਗਿਆਰਾਂ ਪਿੰਡਾਂ ਵਿੱਚ ਵੱਸਦੇ ਵਸਨੀਕਾਂ ਦੇ ਮੁੜ ਵਸੇਬੇ ਅਤੇ ਉਨ੍ਹਾਂ ਨੂੰ ਸਾਰੀਆਂ ਬੁਨਿਆਦੀ ਤੇ ਮੁੱਢਲੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਵਾਉਣ ਦੀ ਸੇਵਾ ਯੂਨਾਈਟਿਡ ਸਿੱਖਜ਼ ਸੰਸਥਾ ਨੂੰ ਸੌਪੀ ਹੈ। ਜਿਸ ਨੂੰ ਸਾਡੀ ਸੰਸਥਾ ਦੇ ਵਲੰਟੀਅਰ ਬੜੀ ਬਾਖੂਬੀ ਨਾਲ ਨਿਭਾ ਰਹੇ ਹਨ।ਆਪਣੀ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਯੂਨਾਈਟਿਡ ਸਿੱਖਸ ਵੱਲੋ ਅਪਣਾਏ ਗਏ ਕੁੱਲ ਗਿਆਰਾਂ ਪਿੰਡਾਂ ਦੇ ਲੋਕਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਨ, ਖੇਤੀ ਯੋਗ ਜ਼ਮੀਨ ਨੂੰ ਸਾਫ਼ ਕਰਨ, ਡੀਜ਼ਲ, ਬੀਜ਼, ਖਾਦਾਂ ਤੇ ਦਵਾਈਆਂ ਉਪਲੱਬਧ ਕਰਵਾਉਣ, ਨਵੇ ਘਰਾਂ ਦਾ ਨਿਰਮਾਣ, ਸਕੂਲੀ ਬੱਚਿਆਂ ਨੂੰ ਨਵੀਆਂ ਯੂਨੀਫਾਰਮਾ, ਕਿਤਾਬਾਂ, ਕਾਪੀਆ ਦਿਵਾਉਣ, ਗਰਮ ਕੱਪੜੇ, ਕੰਬਲ, ਦਵਾਈਆਂ ਤੇ ਰਸਦ ਸਮੱਗਰੀ ਪਹੁੰਚਣ ਦੇ ਵੱਡੇ ਪ੍ਰੋਜੈਕਟ ਨੂੰ ਸੰਗਤਾਂ ਦੇ ਸਹਿਯੋਗ ਨਾਲ ਸੰਮਪੂਰਨ ਕੀਤਾ ਜਾਵੇਗਾ!ਇਸ ਸਮੇ ਉਨ੍ਹਾਂ ਦੇ ਨਾਲ ਬੀ. ਐਸ. ਐਫ ਦੇ ਕਈ ਅਧਿਕਾਰੀ ਤੇ ਸੰਸਥਾ ਦੇ ਮੈਬਰ ਵਿਸੇਸ਼ ਤੌਰ ਤੇ ਹਾਜਰ ਸਨ!