ਨਿਊਜ਼ ਪੰਜਾਬ
31 ਅਕਤੂਬਰ 2025
ਚੰਡੀਗੜ੍ਹ ਦੇ ਬਿਜਲੀ ਖਪਤਕਾਰਾਂ ਨੂੰ ਇਕ ਨਵੰਬਰ ਤੋਂ ਬਿਜਲੀ ਦੇ ਬਿੱਲ ਵੱਧ ਕੇ ਆਉਣਗੇ। ਸੰਯੁਕਤ ਬਿਜਲੀ ਰੈਗੂਲੇਟਰੀ ਕਮਿਸ਼ਨ (ਜੇਈਆਰਸੀ) ਨੇ ਬਿਜਲੀ ਦਰਾਂ ਵਿੱਚ 0.94 ਫੀਸਦੀ ਦਾ ਵਾਧਾ ਕੀਤਾ ਹੈ। ਹੁਕਮਾਂ ਮੁਤਾਬਕ ਇਹ ਵਾਧਾ 5 ਤੋਂ 10 ਪੈਸੇ ਪ੍ਰਤੀ ਯੂਨਿਟ ਹੈ। ਇਹ ਫੈਸਲਾ 1 ਨਵੰਬਰ ਤੋਂ ਲਾਗੂ ਹੋਵੇਗਾ।
ਘਰੇਲੂ ਖਪਤਕਾਰਾਂ (LTDS-II) ਲਈ, 100 ਯੂਨਿਟਾਂ ਤੱਕ ਦਾ ਟੈਰਿਫ 2.80 ਦੀ ਬਜਾਏ ₹2.85 ਹੋਵੇਗਾ, ਜਦੋਂਕਿ 101 ਤੋਂ 200 ਯੂਨਿਟਾਂ ਲਈ, ਟੈਰਿਫ 3.75 ਰੁਪਏ ਦੀ ਬਜਾਏ 3.80 ਰੁਪਏ ਹੋਵੇਗਾ।
ਅਗਲੇ ਸਾਲਾਂ ਲਈ 3.86%, 7.21%, 9.29%, ਅਤੇ 11.10% ਦੇ ਵਾਧੇ ਨੂੰ ਮਨਜ਼ੂਰੀ ਦਿੱਤੀ ਗਈ ਹੈ। ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ ਨੇ ਬਿਜਲੀ ਦਰਾਂ ਵਿੱਚ 7.57 ਫੀਸਦੀ ਵਾਧਾ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਸੀ।
