ਨਿਊਜ਼ ਪੰਜਾਬ
31 ਅਕਤੂਬਰ 2025
ਪੰਜਾਬ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਦੀ ਟਾਈਮਿੰਗ ਸਿੱਖਿਆ ਵਿਭਾਗ ਵੱਲੋਂ ਸਰਦੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਤਬਦੀਲ ਕੀਤੀ ਗਈ ਹੈ।
ਇਹ ਬਦਲਾਅ 1 ਨਵੰਬਰ ਤੋਂ ਲਾਗੂ ਹੋਵੇਗਾ।
ਨਵਾਂ ਸਮਾਂ ਇਸ ਪ੍ਰਕਾਰ ਹੈ:-ਸਕੂਲ ਲੱਗਣ ਦਾ ਸਮਾਂ: ਸਵੇਰੇ 9:00 ਵਜੇ,ਛੁੱਟੀ ਦਾ ਸਮਾਂ: ਦੁਪਹਿਰ 3:00 ਵਜੇ
ਇਹ ਬਦਲਿਆ ਹੋਇਆ ਸਮਾਂ 28 ਫਰਵਰੀ 2026 ਤੱਕ ਜਾਰੀ ਰਹੇਗਾ। ਸਿੱਖਿਆ ਵਿਭਾਗ ਨੇ ਸਾਰੇ ਸਕੂਲਾਂ ਨੂੰ ਇਨ੍ਹਾਂ ਆਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ।
