ਭਾਰਤ-ਆਸਟ੍ਰੇਲੀਆ ਪਹਿਲਾ ਟੀ-20 ਮੈਚ ਰੱਦ,ਮੀਂਹ ਪੈਣ ਕਾਰਨ ਰੁਕਿਆ ਮੈਚ

ਨਿਊਜ਼ ਪੰਜਾਬ

29 ਅਕਤੂਬਰ 2025

ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਚੱਲ ਰਹੀ ਟੀ-20 ਲੜੀ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਹੈ। ਲੜੀ ਦਾ ਦੂਜਾ ਮੈਚ 31 ਅਕਤੂਬਰ ਨੂੰ ਮੈਲਬੌਰਨ ਵਿੱਚ ਖੇਡਿਆ ਜਾਵੇਗਾ।

ਅੱਜ ਦੇ ਇਸ ਮੈਚ ਵਿੱਚ ਆਸਟ੍ਰੇਲੀਆ ਟੀਮ ਦੇ ਕਪਤਾਨ ਮਿਸ਼ੇਲ ਮਾਰਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਲਗਾਤਾਰ ਮੀਂਹ ਪੈਣ ਕਾਰਨ ਖੇਡ ਦੋ ਵਾਰ ਰੋਕੀ ਗਈ। ਜਿਸ ਸਮੇ ਮੈਚ ਰੱਦ ਕੀਤਾ ਗਿਆ ਉਸ ਸਮੇਂ ਭਾਰਤੀ ਟੀਮ ਬੱਲੇਬਾਜ਼ੀ ਕਰ ਰਹੀ ਸੀ। ਸੂਰਿਆਕੁਮਾਰ ਯਾਦਵ ਅਤੇ ਸ਼ੁਭਮਨ ਗਿੱਲ ਕ੍ਰੀਜ਼ ‘ਤੇ ਸਨ। ਉਸ ਸਮੇਂ ਭਾਰਤ ਦਾ ਸਕੋਰ 97/1 (9.4/18 ਓਵਰ) ਸੀ। ਭਾਰਤ ਨੂੰ ਇੱਕੋ ਇੱਕ ਝਟਕਾ ਅਭਿਸ਼ੇਕ ਸ਼ਰਮਾ ਦੇ ਰੂਪ ਵਿੱਚ ਮਿਲਿਆ। ਕੈਨਬਰਾ ਵਿੱਚ ਲਗਾਤਾਰ ਮੀਂਹ ਕਾਰਨ ਅੱਗੇ ਦਾ ਖੇਡ ਰੁਕ ਗਿਆ ਹੁਣ ਅਗਲਾ ਮੈਚ 31 ਅਕਤੂਬਰ ਨੂੰ ਮੈਲਬੌਰਨ ਵਿੱਚ ਖੇਡਿਆ ਜਾਵੇਗਾ