ਨਿਊਜ਼ ਪੰਜਾਬ
16 ਅਕਤੂਬਰ 2025
ਅਦਾਕਾਰ ਦਿਲਜੀਤ ਦੋਸਾਂਝ ਜਲਦ ਹੀ ਕੌਣ ਬਣੇਗਾ ਕਰੋੜਪਤੀ 17 ਦੇ ਇੱਕ ਵਿਸ਼ੇਸ਼ ਐਪੀਸੋਡ ਵਿੱਚ ਨਜ਼ਰ ਆਉਣਗੇ। ਉਨ੍ਹਾਂ ਨੇ ਸ਼ੋਅ ਦੀ ਸ਼ੂਟਿੰਗ ਪੂਰੀ ਕਰ ਲਈ ਹੈ, ਅਤੇ ਦਰਸ਼ਕ ਉਨ੍ਹਾਂ ਦੇ ਐਪੀਸੋਡ ਦੇ ਟੈਲੀਕਾਸਟ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡਿਆ ਪਲੇਟਫਾਰਮ X ‘ਤੇ ਇੱਕ ਪੋਸਟ ਸਾਂਝੀ ਕਰ ਕੇ ਦਿੱਤੀ ਹੈ।
ਦਿਲਜੀਤ ਨੇ ਕਿਹਾ ਹੈ ਕਿ ਇਸ ਦੌਰਾਨ ਉਹ ਜਿੰਨੀ ਵੀ ਰਕਮ ਜਿੱਤਣਗੇ ਉਹ ਸਾਰੇ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਦਾਨ ਕਰ ਦੇਣਗੇ।
ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ, ਅਮਿਤਾਭ ਬੱਚਨ ਦੇ ਪ੍ਰਸਿੱਧ ਟੈਲੀਵਿਜ਼ਨ ਸ਼ੋਅ ‘ਕੌਣ ਬਣੇਗਾ ਕਰੋੜਪਤੀ 17’ ਵਿੱਚ ਆਉਣ ਲਈ ਤਿਆਰ ਹਨ। ਪਰ ਇਸਦੇ ਪ੍ਰਸਾਰਣ ਦੀ ਅਜੇ ਤੱਕ ਅਧਿਕਾਰਿਕ ਤਾਰੀਖ ਜਾਰੀ ਨਹੀਂ ਕੀਤੀ ਗਈ। ਉਮੀਦ ਹੈ ਕਿ KBC ਦਾ ਇਹ ਐਪੀਸੋਡ ਜਲਦ ਹੀ ਪ੍ਰਸਾਰਿਤ ਕੀਤਾ ਜਾਵੇਗਾ।
ਦਰਅਸਲ ਦਿਲਜੀਤ ਨੇ ਹਾਲ ਹੀ ਵਿੱਚ ਆਪਣੇ ਫੈਨਜ਼ ਨਾਲ X ‘ਤੇ ਗੱਲਬਾਤ ਕਰਦੇ ਹੋਏ ਕਈ ਪ੍ਰਸ਼ਨਾਂ ਦੇ ਜਵਾਬ ਦਿੱਤੇ। ਇੱਕ ਫੈਨ ਨੇ KBC ਦੇ ਅਨੁਭਵ ਬਾਰੇ ਪੁੱਛਿਆ, ਜਿਸ ‘ਤੇ ਦਿਲਜੀਤ ਨੇ ਜ਼ਿਆਦਾ ਵਿਸਥਾਰ ਨਹੀਂ ਦਿੱਤਾ, ਸਿਰਫ ਇਹ ਦੱਸਿਆ ਕਿ ਉਹ ਇਸ ਵਿੱਚ ਨੇਕ ਕੰਮ ਲਈ ਗਏ ਸਨ। ਦਿਲਜੀਤ ਨੇ ਲਿਖਿਆ, “ਇਹ ਪੰਜਾਬ ਵਿਚ ਆਏ ਹੜ੍ਹ ਲਈ ਹੈ।” ਮੀਡੀਆ ਰਿਪੋਰਟਾਂ ਮੁਤਾਬਕ ਦਿਲਜੀਤ ਇਹ ਇਨਾਮੀ ਰਾਸ਼ੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਦੇਣਗੇ। ਹਾਲਾਂਕਿ ਕੌਣ ਬਨੇਗਾ ਕਰੋੜਪਤੀ ‘ਤੇ ਜਿੱਤੀ ਗਈ ਰਕਮ ਦਾ ਅਧਿਕਾਰਤ ਤੌਰ ‘ਤੇ ਖੁਲਾਸਾ ਨਹੀਂ ਕੀਤਾ ਗਿਆ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ, ਦਿਲਜੀਤ ਨੇ ਖੁਦ ਇੱਕ ਵੀਡੀਓ ਵਿੱਚ ਸਾਂਝਾ ਕੀਤਾ ਸੀ ਜਿਸ ਵਿੱਚ ਉਨ੍ਹਾਂ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੇ KBC 17 ਲਈ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।ਦਿਲਜੀਤ ਪੰਜਾਬ ਵਿੱਚ ਪ੍ਰਭਾਵਿਤ ਪਰਿਵਾਰਾਂ ਲਈ ਆਪਣਾ ਪੂਰਾ ਸਮਰਥਨ ਦਿਖਾ ਰਹੇ ਹੈ।
