ਨਿਊਜ਼ ਪੰਜਾਬ
19 ਸਤੰਬਰ 2025
ਅੱਜ ਯੂਨਾਈਟਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰ ਐਸੋਸਇੇਸ਼ਨ ਵਿਖੇ ਪ੍ਰਧਾਨ ਹਰਸਿਮਰਜੀਤ ਸਿੰਘ ਜੀ ਦੀ ਅਗਵਾਈ ਹੇਠ ਆਹੁਦੇਦਾਰਾਂ ਦੀ ਮੀਟਿੰਗ ਬੁਲਾਈ ਗਈ।ਜਿਸ ਵਿਚ ਜੀਐਟੀ ਜੋ 12% ਤੋ 5% ਸਾਈਕਲ ਅਤੇ ਸਾਈਕਲ ਪਾਰਟਸ ਤੇ ਕੀਤਾ ਗਿਆ। ਉਸ ਬਾਰੇ ਵਿਚਾਰ ਕੀਤਾ ਗਿਆ ਕਿ ਇਸ ਨਾਲ ਸਾਰੇ ਛੋਟੇ ਵੱਡੇ ਮੈਨੂਫੈਕਚਰਰਸ ਨੂੰ 18% ਤੇ ਕੱਚਾ ਮਾਲ ਲੈ ਕੇ ਉਸ ਨੂੰ 5% ਤੇ ਸੇਲ ਕਰਨਾ ਪਵੇਗਾ ਇਸ ਨਾਲ 13% ਦੀ ਲਾਗਤ ਵੱਧ ਜਾਵੇਗੀ, ਜੋ ਕਿ ਉਸਦੀ ਰਕਮ ਜੀਐਸਟੀ ਡੀਪਾਰਟਮੇਂਟ ਵਿਚ ਜਮਾ ਹੋ ਜਾਵੇਗੀ। ਛੋਟੇ ਦਰਮਿਆਨੇ ਅਤੇ ਵੱਡੇ ਸਾਰਿਆ ਨੂੰ ਹੀ ਬਹੁਤ ਫਰਕ ਪਵੇਗਾ ਜੋ ਕਿ ਸਭ ਨੇ ਹੀ ਬੈਂਕਾ ਤੋ ਸੀਸੀ ਲਿਮਟਾਂ ਬਣਵਾਈਆ ਹੋਈਆ ਹਨ ਜਾਂ ਹੋਰ ਲੋਨ ਲੈ ਕੇ ਕੰਮ ਕਰ ਰਹੇ ਹਨ।ਸਾਰਾ ਪੈਸਾ ਜੀਐਸਟੀ ਡੀਪਾਰਟਮੇਂਟ ਵਿਚ ਜਮਾ ਹੋ ਜਾਵੇਗਾ ਜੇਕਰ ਜੀਐਸਟੀ ਰਿਫੰਡ ਸਮੇ ਸਿਰ ਨਾ ਮਿਿਲਆ ਤਾਂ ਛੋਟੀ ਇੰਡਸਟਰੀ ਬੰਦ ਹੋਣ ਦੇ ਕਗਾਰ ਤੇ ਪਹੁੰਚ ਜਾਵੇਗੀ।ਇਸ ਕਰਕੇ ਵਿਚਾਰ ਕੀਤਾ ਗਿਆ ਕਿ ਜੀਐਸਟੀ ਡੀਪਾਰਟਮੇਂਟ ਦੇ ਕਮਿਸ਼ਨਰ, ਪੰਜਾਬ ਦੇ ਵਿੱਤ ਮੰਤਰੀ ,ਜੀਐਸਟੀ ਕੋਂਸਲ ਦੇ ਹੈਡ ਸਮਰਾਟ ਚੋਧਰੀ ਨਾਲ ਮੀਟਿੰਗ ਦਾ ਸਮਾ ਲਿਆ ਜਾਵੇ ਅਤੇ ਯੂਸੀਪੀਐਮਏ ਦੇ ਚੇਅਰਮੈਨ ਜਤਿੰਦਰ ਮਿੱਤਲ ਜੀ ਨੂੰ ਬੇਨਤੀ ਕੀਤੀ ਗਈ ਕਿ ਤੁਹਾਡੇ ਵਲੋਂ ਇਕ ਡੈਲੀਗੇਸ਼ਨ ਲੈ ਕੇ ਭਾਰਤ ਦੇ ਵਿੱਤ ਮੰਤਰੀ ਤੋ ਸਮਾ ਲੈ ਕੈ ਮਿਲਾਇਆ ਜਾਵੇ ਅਤੇ ਆਉਣ ਵਾਲੀਆ ਦਿਕਤਾਂ ਬਾਰੇ ਉਹਨਾ ਨੂੰ ਜਾਣੂ ਕਰਵਾਇਆ ਜਾਵੇ ਤਾਂ ਜੋ ਰਿਫੰਡ ਦਾ ਹੱਲ ਕੱਡਿਆ ਜਾਵੇ।
ਇਸ ਮੀਟਿੰਗ ਵਿਚ ਚੇਅਰਮੈਨ ਜਤਿੰਦਰ ਮਿਤਲ ਜੀ,ਗੁਰਮੀਤ ਸਿੰਘ ਕੁਲਾਰ(ਸਪੋਕਸਪਰਸਨ) ਰਾਜਿੰਦਰ ਨਾਰੰਗ (ਚੀਫ ਐਡਵਾਈਜ਼ਰ),ਯੁਵਰਾਜ ਛਾਬਰਾ (ਲੀਗਲ ਐਡਵਾਈਜ਼ਰ) ਪ੍ਰਧਾਨ ਹਰਸਿਮਰਜੀਤ ਸਿੰਘ ਲੱਕੀ,ਜਸਵਿਂਦਰ ਸਿੰਘ ਠੁਕਰਾਲ(ਸੀਨੀ.ਵਾਇਸ ਪ੍ਰਧਾਨ),ਇੰਦਰਜੀਤ ਸਿੰਘ ਨਵਯੁਗ (ਵਾਇਸ ਪ੍ਰਧਾਨ),ਵਰੁਨ ਕਪੂਰ (ਜਨਰਲ ਸੈਕਟਰੀ),ਰਾਜਿੰਦਰ ਸਿੰਘ ਸਰਹਾਲੀ(ਸੈਕਟਰੀ)),ਸੁਰਿੰਦਰਪਾਲ ਸਿੰਘ ਸੋਨੂ ਨਾਜ਼(ਜੁਇੰਟ ਸੈਕਟਰੀ)),ਮਨੋਜ ਦੁਆ(ਪ੍ਰੋਪੋਗੰਡਾ ਸੈਕਟਰੀ) ਸਤਨਾਮ ਸਿੰਘ ਮੱਕੜ (ਵਿੱਤ ਸਕੱਤਰ) ਆਦਿ ਸ਼ਾਮਿਲ ਸਨ।
