ਬਠਿੰਡਾ ਦੇ ਪਿੰਡ ਜੀਦਾ ਦੇ ਇੱਕ ਘਰ’ਚ ਕੈਮੀਕਲ ਬਲਾਸਟ;Youtube ਦੇਖ ਵਿਸੋਫਟਕ ਬਣਾ ਰਿਹਾ ਸੀ ਵਿਦਿਆਰਥੀ ਗੁਰਪ੍ਰੀਤ, ਧਮਾਕੇ’ਚ ਗੁਰਪ੍ਰੀਤ ਸਿੰਘ ਤੇ ਉਸਦੇ ਪਿਤਾ ਜਖਮੀ

ਨਿਊਜ਼ ਪੰਜਾਬ

12 ਸਤੰਬਰ 2025

ਬਠਿੰਡਾ ਸ਼ਹਿਰ ਦੇ ਬਾਹਰਵਾਰ ਜੀਦਾ ਪਿੰਡ ਵਿੱਚ ਦੋ ਉੱਚ-ਤੀਬਰਤਾ ਵਾਲੇ ਧਮਾਕਿਆਂ ਵਿੱਚ ਇੱਕ ਨੌਜਵਾਨ ਅਤੇ ਉਸਦੇ ਪਿਤਾ ਗੰਭੀਰ ਜ਼ਖਮੀ ਹੋ ਗਏ।ਧਮਾਕੇ ਕਾਰਨ ਜ਼ਖਮੀ ਹੋਏ ਪਿਓ ਪੁੱਤਰ ਨੂੰ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜ਼ਖਮੀਆਂ ਦੀ ਪਛਾਣ ਪਿਤਾ ਜਗਤਾਰ ਸਿੰਘ ਅਤੇ ਪੁੱਤਰ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਧਮਾਕਾ ਘਰ ਦੇ ਅੰਦਰ ਹੋਇਆ। ਘਰ ਵਿੱਚ ਰੱਖਿਆ ਸਾਰਾ ਸਾਮਾਨ ਖਿੱਲਰ ਗਿਆ ਸੀ। ਇਹ ਘਟਨਾ ਬਠਿੰਡਾ ਦੇ ਜੀਦਾ ਪਿੰਡ ਵਿੱਚ ਵਾਪਰੀ।ਧਮਾਕੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਘਰ ਦੇ ਅੰਦਰ ਕਿਸੇ ਤਰ੍ਹਾਂ ਦਾ ਰਸਾਇਣ ਤਿਆਰ ਕੀਤਾ ਜਾ ਰਿਹਾ ਸੀ, ਜਿਸ ਕਾਰਨ ਧਮਾਕਾ ਹੋਇਆ। ਹਾਲਾਂਕਿ, ਪੁਲਿਸ ਇਸ ਦੀ ਪੁਸ਼ਟੀ ਨਹੀਂ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਸਬੰਧ ਵਿੱਚ ਪੂਰੀ ਜਾਂਚ ਤੋਂ ਬਾਅਦ ਹੀ ਅਸਲ ਕਾਰਨਾਂ ਦਾ ਪਤਾ ਲੱਗੇਗਾ।