ਮਸ਼ਹੂਰ ਕਬੱਡੀ ਜਾਫੀ ਗੋਰਾ ਸਮਾਲਸਰ ਦਾ ਦਿਹਾਂਤ, ਕਬੱਡੀ ਜਗਤ ’ਚ ਛਾਇਆ ਸੋਗ

ਨਿਊਜ਼ ਪੰਜਾਬ

17 ਅਗਸਤ,2026

ਕਬੱਡੀ ਜਗਤ ਨਾਲ ਜੁੜੀ ਵੱਡੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਮਸ਼ਹੂਰ ਕਬੱਡੀ ਖਿਡਾਰੀ ਅਤੇ ਨਾਮਵਰ ਜਾਫੀ ਗੋਰਾ ਸਮਾਲਸਰ ਦਾ ਅਚਾਨਕ ਦਿਹਾਂਤ ਹੋ ਗਿਆ ਹੈ। ਗੋਰਾ ਸਮਾਲਸਰ ਕਈ ਨਾਮੀ ਕਬੱਡੀ ਕਲੱਬਾਂ ਅਤੇ ਟੀਮਾਂ ਵੱਲੋਂ ਖੇਡ ਚੁੱਕੇ ਸਨ ਅਤੇ ਆਪਣੀ ਖੇਡ ਨਾਲ ਕਬੱਡੀ ਪ੍ਰੇਮੀਆਂ ਵਿੱਚ ਖਾਸ ਪਛਾਣ ਬਣਾਈ ਸੀ। ਉਹ ਮੋਗਾ ਜ਼ਿਲ੍ਹੇ ਦੇ ਪਿੰਡ ਸਮਾਲਸਰ ਨਾਲ ਸਬੰਧਤ ਸਨ। ਉਨ੍ਹਾਂ ਦੇ ਅਚਾਨਕ ਦਿਹਾਂਤ ਦੀ ਖ਼ਬਰ ਨਾਲ ਪੰਜਾਬ ਦੇ ਖੇਡ ਜਗਤ ਅਤੇ ਕਬੱਡੀ ਪ੍ਰੇਮੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਦੇ ਜਾਣ ਨਾਲ ਕਬੱਡੀ ਜਗਤ ਨੂੰ ਵੱਡਾ ਘਾਟਾ ਪਿਆ ਹੈ।