ਬੜਾ ਚੇਤੇ ਆਉਂਦਾ ਨਾਨੀ ਦਾਦੀ ਦੇ ਹੱਥ ਦਾ ਅੰਬ ਦਾ ਆਚਾਰ, ਆਓ ਸਿੱਖੀਏ ਸੌਖਾ ਤਰੀਕਾ ਇਹ ਆਚਾਰ ਪਾਉਣ ਦਾ…

ਡਾ. ਗੁਰਪ੍ਰੀਤ ਸਿੰਘ

ਦੁਨੀਆਂ ਭਰ ਵਿੱਚ ਹਰਾ ਕੱਚਾ ਅੰਬ ਕਈ ਢੰਗਾਂ ਨਾਲ ਖਾਧਾ ਜਾਂਦਾ ਹੈ, ਇਸ ਵਿੱਚ ਸਰੀਰ ਲਈ ਕਈ ਜਰੂਰੀ ਤੱਤ ਮੋਜ਼ੂਦ ਹੁੰਦੇ ਹਨ  ਅੰਬ ਸਾਲ ਵਿੱਚ ਇੱਕ ਵਾਰ ਆਉਂਦੇ ਹਨ, ਸੀਜਨ ਤੋਂ ਬਾਅਦ ਸਾਰਾ ਸਾਲ ਅੰਬ ਦਾ ਸੁਆਦ ਅਤੇ ਤੱਤ ਲੈਣ ਲਈ ਸਾਡੇ ਬਜ਼ੁਰਗ ਸੀਜਨ ਦੌਰਾਨ ਆਏ ਕੱਚੇ ਅੰਬ ਲੈ ਕੇ ਉਨ੍ਹਾਂ ਦਾ ਅਚਾਰ ਬਣਾ ਕੇ ਰੱਖ ਲੈਂਦੇ ਸਨ ਤੇ ਪੂਰਾ ਸਾਲ ਇਸ ਦੀ ਵਰਤੋਂ ਕਰਦੇ ਸਨ

ਸਰੀਰ ਲਈ ਕੀ ਫਾਇਦਾ ਹੈ?

ਇਮਿਊਨਿਟੀ ਨੂੰ ਮਜ਼ਬੂਤ ​​ਕਰਦਾ

ਮਾਸਪੇਸ਼ੀਆਂ ਨੂੰ ਤਾਕਤ ਦਿੰਦਾ

ਤੰਦਰੁਸਤ ਚਮੜੀ ਅਤੇ ਵਾਲਾਂ ਲਈ ਲਾਹੇਵੰਦ

ਇਹ ਮਲਟੀਵਿਟਾਮਿਨ ਨਾਲ ਭਰਪੂਰ ਹੁੰਦਾ ਹੈ –  ਅਤੇ ਸੁਆਦੀ ਵੀ

ਪੌਸ਼ਟਿਕ ਤੱਤਾਂ ਨਾਲ ਭਰਪੂਰ ਸੱਚਮੁੱਚ ਇੱਕ ਸੁਪਰਫਰੂਟ ਹੈ  ਹਰੇ ਅੰਬ ਸਿਰਫ਼ ਤਿੱਖੇ ਅਤੇ ਸੁਆਦੀ ਨਹੀਂ ਹੁੰਦੇ ਸਗੋਂ ਇਹ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ।

100 ਗ੍ਰਾਮ ਅੰਬ ਵਿੱਚ

ਵਿਟਾਮਿਨ ਸੀ – 36 ਮਿਲੀਗ੍ਰਾਮ

ਵਿਟਾਮਿਨ ਏ – 1080 ਆਈ ਯੂ

ਫਾਈਬਰ – 3 ਗ੍ਰਾਮ

ਪੋਟਾਸ਼ੀਅਮ – 156 ਮਿਲੀਗ੍ਰਾਮ

ਮੈਗਨੀਸ਼ੀਅਮ – 10 ਮਿਲੀਗ੍ਰਾਮ

ਬੀ-ਕੰਪਲੈਕਸ ਵਿਟਾਮਿਨ – ਬੀ1, ਬੀ2, ਬੀ6 ਵੀ ਹੁੰਦੇ ਹਨ

ਕੀ ਤੁਸੀਂ ਵੀ ਇਹ ਕੁਦਰਤੀ ਤਾਕਤ ਦਾ ਆਨੰਦ ਲੈਣਾ ਚਹੁੰਦੇ ਹੋ ਤਾਂ ਕਰੋ ਤਿਆਰ ਅੰਬਾਂ ਦਾ ਅਚਾਰ

ਸਮੱਗਰੀ (ਲਗਭਗ 1 ਕਿਲੋ ਕੱਚੇ ਅੰਬ ਲਈ)

  • ਕੱਚੇ ਅੰਬ (ਕੈਰੀ) – 1 ਕਿਲੋ (ਖੱਟੇ ਤੇ ਸਖ਼ਤ)
  • ਸਰੋਂ ਦਾ ਤੇਲ – 250 ਮਿ.ਲੀ. (ਜਾਂ ਜਿੰਨਾ ਲੋੜ ਪਏ)
  • ਨਮਕ – 100–120 ਗ੍ਰਾਮ (6–7 ਚਮਚ, ਸੰਭਾਲਣ ਲਈ)
  • ਹਲਦੀ – 2 ਚਮਚ
  • ਲਾਲ ਮਿਰਚ ਪਾਊਡਰ – 2–3 ਚਮਚ (ਸਵਾਦ ਅਨੁਸਾਰ)
  • ਸੌਂਫ – 3 ਚਮਚ ਜਾ ਵੱਧ
  • ਮੇਥੀ ਦੇ ਦਾਣੇ – 2 ਚਮਚ ਜਾਂ ਵੱਧ
  • ਕਲੌਂਜੀ – 1 ਚਮਚ
  • ਸਰੋਂ ਦੇ ਦਾਣੇ (ਰਾਈ) – 2 ਚਮਚ (ਹਲਕੇ ਕੁੱਟੇ ਹੋਏ)
  • ਹੀੰਗ – ½ ਚਮਚ

ਬਣਾਉਣ ਦਾ ਤਰੀਕਾ

  1. ਅੰਬ ਤਿਆਰ ਕਰੋ
    • ਅੰਬਾਂ ਨੂੰ ਧੋ ਕੇ ਕੱਪੜੇ ਨਾਲ ਚੰਗੀ ਤਰ੍ਹਾਂ ਸੁੱਕਾ ਲਓ।
    • ਟੁਕੜੇ ਕਰ ਲਓ, ਗਿੱਟਕ ਵਿੱਚੋਂ ਬੀਜ ਕੱਢ ਦਿਓ।
  2. ਅੰਬ ਸੁਕਾਉਣਾ
    • ਅੰਬ ਦੇ ਟੁਕੜਿਆਂ ਨੂੰ ਕੱਪੜੇ ਉੱਪਰ ਰੱਖ ਕੇ 2–3 ਘੰਟੇ ਪੱਖੇ ਹੇਠਾਂ ਜਾਂ ਧੁੱਪ ਵਿੱਚ ਸੁਕਾ ਲਓ, ਤਾਂ ਜੋ ਨਮੀ ਨਾ ਰਹੇ – ਖਿਆਲ ਰੱਖੋ ਮਿੱਟੀ ਨਾ ਪਵੇ ।
  3. ਮਸਾਲੇ ਤਿਆਰ ਕਰੋ
    • ਸੌਂਫ ਅਤੇ ਮੇਥੀ ਦੇ ਦਾਣੇ ਹਲਕਾ ਭੂੰਨ ਕੇ ਕੁੱਟ ਲਓ।
    • ਹੁਣ ਇਸ ਵਿੱਚ ਰਾਈ, ਕਲੌਂਜੀ, ਹਲਦੀ, ਲਾਲ ਮਿਰਚ, ਹੀੰਗ ਤੇ ਨਮਕ ਮਿਲਾ ਲਓ।
  4. ਮਸਾਲਾ ਤੇ ਅੰਬ ਮਿਲਾਉਣਾ
    • ਸੁੱਕੇ ਅੰਬ ਦੇ ਟੁਕੜਿਆਂ ਨੂੰ ਵੱਡੇ ਬਰਤਨ ਵਿੱਚ ਪਾ ਕੇ ਮਸਾਲਾ ਚੰਗੀ ਤਰ੍ਹਾਂ ਰਲਾਓ ਅਤੇ ਅੰਬ ਦੇ ਟੁਕੜਿਆਂ ਤੇ ਲਗ ਜਾਵੇ ।
  5. ਸਰੋਂ ਦਾ ਤੇਲ ਤਿਆਰ ਕਰੋ
    • ਸਰੋਂ ਦਾ ਤੇਲ ਧੂੰਏਂ ਨਿਕਲਣ ਤੱਕ ਗਰਮ ਕਰੋ ਤੇ ਥੋੜ੍ਹਾ ਠੰਢਾ ਕਰ ਕੇ ਅੰਬ–ਮਸਾਲੇ ਵਿੱਚ ਪਾ ਦਿਓ।
    • ਧਿਆਨ ਦਿਓ ਤੇਲ ਅੰਬਾਂ ਦੇ ਉੱਪਰੋਂ ਤੱਕ ਰੱਖੋ ।
  6. ਅਚਾਰ ਭਰਨਾ
    • ਇਸਨੂੰ ਸਾਫ਼ ਤੇ ਸੁੱਕੀ ਕੱਚ ਦੀ ਬਰਨੀ (ਜਾਰ) ਵਿੱਚ ਪਾ ਦਿਓ।
    • ਜਾਰ ਨੂੰ ਹਰ ਰੋਜ਼ 4–5 ਦਿਨ ਲਈ ਧੁੱਪ ਵਿੱਚ ਰੱਖ ਕੇ ਹਿਲਾਉ।
  7. ਤਿਆਰ ਹੋਣਾ
    • 7–10 ਦਿਨਾਂ ਵਿੱਚ ਅਚਾਰ ਤਿਆਰ ਹੋ ਜਾਵੇਗਾ।

✅ ਲੰਮਾ ਚੱਲਣ ਲਈ ਧਿਆਨ:

  • ਹਮੇਸ਼ਾ ਸੁੱਕੇ ਤੇ ਸਾਫ਼ ਚਮਚ ਨਾਲ ਹੀ ਕੱਢੋ।
  • ਤੇਲ ਹਮੇਸ਼ਾ ਉੱਪਰ ਇੱਕ ਇੰਚ ਤੱਕ ਹੋਣਾ ਚਾਹੀਦਾ।
  • ਨਮੀ (ਮੋਇਸ਼ਚਰ) ਨਾ ਪਵੇ।
  • ਜਾਰ ਨੂੰ ਹਮੇਸ਼ਾ ਬੰਦ ਕਰ ਕੇ ਰੱਖੋ