ਨਿਊਜ਼ ਪੰਜਾਬ
21 ਸਤੰਬਰ 2025
Glow &Grow:ਸੁੰਦਰ ਸਕਿਨ ਤੇ ਸੋਹਣੇ ਵਾਲਾਂ ਦੇ ਨਾਲ-ਨਾਲ ਇੱਕ ਮਜ਼ਬੂਤ ਤੇ ਫਿੱਟ ਬਾਡੀ ਵੀ ਬਹੁਤ ਜ਼ਰੂਰੀ ਹੈ।ਇੱਕ ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਮਨ ਵਸਦਾ ਹੈ। ਜੇ ਸਰੀਰ ਸਿਹਤਮੰਦ ਹੋਵੇਗਾ ਤਾਂ confidence ਆਪਣੇ ਆਪ ਵਧੇਗਾ।ਫਿਟ ਰਹਿਣ ਲਈ ਨਿਯਮਿਤ ਵਰਕਆਉਟ ਕਰਨਾ, ਸਹੀ ਖੁਰਾਕ ਲੈਣੀ ਅਤੇ ਪੂਰੀ ਨੀਂਦ ਲੈਣਾ ਜ਼ਰੂਰੀ ਹੈ। ਜਿਮ ਵਿੱਚ ਕਸਰਤ ਕਰਨ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ। ਪਸੀਨਾ ਵਗਾਉਣ ਨਾਲ ਸਰੀਰ ਦੇ ਟਾਕਸਿਨ ਬਾਹਰ ਨਿਕਲਦੇ ਹਨ ਅਤੇ ਚਮਕ ਵਧਦੀ ਹੈ। ਜਿਮ ਵਰਕਆਉਟ ਨਾਲ ਨਾ ਸਿਰਫ਼ muscles strong ਹੁੰਦੇ ਨੇ, ਸਗੋਂ metabolism ਤੇਜ਼ ਹੁੰਦਾ ਹੈ, stress ਘਟਦਾ ਹੈ ਅਤੇ ਸਕਿਨ ਵੀ ਅੰਦਰੋਂ ਗਲੋ ਕਰਦੀ ਹੈ ✨।
💪Gym workout ਕਿਉੰ ਜ਼ਰੂਰੀ ਹੈ?
*ਇਹ muscles ਨੂੰ strong ਕਰਦੀ ਹੈ ਤੇ ਹੱਡੀਆਂ ਮਜ਼ਬੂਤ ਬਣਾਉਂਦੀ ਹੈ।
*ਵਜ਼ਨ ਕੰਟਰੋਲ ਵਿੱਚ ਰਹਿੰਦਾ ਹੈ ਤੇ ਸਰੀਰ ਠੀਕ ਰਹਿੰਦਾ ਹੈ।
*Energy level ਵਧਦਾ ਹੈ ਤੇ ਥਕਾਵਟ ਮਹਿਸੂਸ ਨਹੀਂ ਹੁੰਦੀ।
*Posture improve ਹੁੰਦਾ ਹੈ, ਜਿਸ ਨਾਲ personality smart ਲੱਗਦੀ ਹੈ।
*Stress ਘਟਾ ਕੇ mind fresh ਕਰਦੀ ਹੈ।
🌟 ਟਿਪਸ

1. Warm Up: ਹਰ ਵਰਕਆਉਟ ਤੋਂ ਪਹਿਲਾਂ 5–10 ਮਿੰਟ stretching ਜਾਂ light jogging ਕਰੋ।

2. Body Weight Exercises: Push-ups, squats, planks – ਸ਼ੁਰੂਆਤ ਲਈ best ਨੇ।

3. Gradually Weights: ਹੌਲੀ-ਹੌਲੀ dumbbells ਜਾਂ resistance bands use ਕਰੋ।
4. Regularity: ਹਫ਼ਤੇ ‘ਚ 3–4 ਦਿਨ 30 ਮਿੰਟ ਕਾਫ਼ੀ ਹੈ। Consistency ਸਭ ਤੋਂ ਵੱਡੀ key ਹੈ।
5. Rest & Hydration: ਵਰਕਆਉਟ ਤੋਂ ਬਾਅਦ ਚੰਗੀ ਨੀਂਦ ਲਓ ਤੇ ਵੱਧ ਪਾਣੀ ਪੀਓ।
6. Healthy Diet: ਪ੍ਰੋਟੀਨ (ਦਾਲਾਂ, ਅੰਡਾ, ਦੁੱਧ) ਤੇ ਫਲ ਖਾਣਾ ਲਾਜ਼ਮੀ ਹੈ ਤਾਂ ਜੋ muscles recover ਕਰ ਸਕਣ।
