ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਮਰਹੂਮ ਸ੍ਰੀ ਸੱਤਿਆਪਾਲ ਮਲਿਕ ਦੇ ਸਦੀਵੀਂ ਵਿਛੋੜੇ ਨੂੰ ਸਮਰਪਿਤ ਅਰਦਾਸ ਸਮਾਗਮ ਹੋਇਆ

*ਯੂਨਾਈਟਿਡ ਸਿੱਖਜ਼ ਨੇ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸ੍ਰੀ ਸੱਤਿਆਪਾਲ ਮਲਿਕ ਨੂੰ ਭੇਟ ਕੀਤਾ ਆਪਣਾ ਸਿੱਜਦਾ ਤੇ ਸਤਿਕਾਰ*

ਜਲੰਧਰ,14 ਅਗਸਤ(ਆਰ ਐਸ ਖ਼ਾਲਸਾ ) ਗੁਰਦੁਆਰਾ ਸ਼ਹੀਦਾਂ ਸਮਸਤਪੁਰ, ਪਠਾਨਕੋਟ ਰੋਡ ਜਲੰਧਰ ਵਿਖੇ ਯੂਨਾਈਟਿਡ ਸਿੱਖਜ਼ ਸੰਸਥਾ ਅਤੇ ਪ੍ਰਮੁੱਖ ਕਿਸਾਨ ਜੱਥੇਬੰਦੀਆਂ ਤੇ ਵੱਖ ਵੱਖ ਧਾਰਮਿਕ ਤੇ ਸਮਾਜਿਕ ਜੱਥੇਬੰਧੀਆਂ ਵੱਲੋ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਮਰਹੂਮ ਸ੍ਰੀ ਸੱਤਿਆਪਾਲ ਮਲਿਕ ਦੇ ਸਦੀਵੀਂ ਵਿਛੋੜੇ ਨੂੰ ਸਮਰਪਿਤ ਅਰਦਾਸ ਸਮਾਗਮ ਕੀਤਾ

ਦੇਸ਼ ਭਰ ਅੰਦਰ ਸੱਚੇ ਕਿਸਾਨ ਹਿਤੈਸੀ ‘ਤੇ ਸਿੱਖਾਂ ਦੇ ਹਮਦਰਦ ਦੇ ਰੂਪ ਵੱਜੋ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਅਤੇ ਨਿੱਡਰ ਸੋਚ ਦੇ ਮਾਲਕ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸ੍ਰੀ ਸੱਤਿਆਪਾਲ ਮਲਿਕ ਕੇਵਲ ਇੱਕ ਕਾਬਲ ਸ਼ਖਸੀਅਤ ਹੀ ਨਹੀਂ ਸਨ, ਬਲਕਿ ਆਪਣੇ ਆਪ ਵਿੱਚ ਇੱਕ ਸੰਸਥਾ ਸਨ।ਜਿੰਨ੍ਹਾਂ ਨੇ ਆਪਣੀ ਸਾਰੀ ਜਿੰਦਗੀ ਮਨੁੱਖਤਾਵਾਦੀ ਤੇ ਸੇਵਾ ਪੱਖੀ ਸੋਚ ਨੂੰ ਉਭਾਰਨ ਵਿੱਚ ਲਗਾ ਕੇ ਆਪਣੇ ਫਰਜਾਂ ਦੀ ਅਦਾਇਗੀ ਬੜੇ ਪੁਖਤਾ ਢੰਗ ਨਾਲ ਕੀਤੀ, ਬੇਸ਼ਕ ਅੱਜ ਸ੍ਰੀ ਸੱਤਿਆਪਾਲ ਮਲਿਕ ਸਾਡੇ ਦਰਮਿਆਨ ਸਰੀਰਕ ਤੌਰ ਤੇ ਨਹੀਂ ਹਨ। ਪਰ ਉਨ੍ਹਾਂ ਦੀਆਂ ਨਿੱਘੀਆਂ ਯਾਦਾਂ ਹਮੇਸ਼ਾਂ ਸਾਡੇ ਅੰਗ ਸੰਗ ਵੱਸਦੀਆਂ ਰਹਿਣਗੀਆਂ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਨਾਈਟਿਡ ਸਿੱਖਜ਼ ਸੰਸਥਾ ਦੇ ਪ੍ਰਮੁੱਖ ਅਹੁਦੇਦਾਰਾਂ ਨੇ ਅੱਜ ਸਾਂਝੇ ਤੌਰ ਤੇ ਗੁਰਦੁਆਰਾ ਸ਼ਹੀਦਾਂ ਸਮਸਤਪੁਰ, ਪਠਾਨਕੋਟ ਰੋਡ ਜਲੰਧਰ ਵਿਖੇ ਪ੍ਰਮੁੱਖ ਕਿਸਾਨ ਜੱਥੇਬੰਦੀਆਂ ਤੇ ਵੱਖ ਵੱਖ ਧਾਰਮਿਕ ਤੇ ਸਮਾਜਿਕ ਜੱਥੇਬੰਧੀਆਂ ਵੱਲੋ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਮਰਹੂਮ ਸ੍ਰੀ ਸੱਤਿਆਪਾਲ ਮਲਿਕ ਦੇ ਸਦੀਵੀਂ ਵਿਛੋੜੇ ਨੂੰ ਸਮਰਪਿਤ ਆਯੋਜਿਤ ਕੀਤੇ ਗਏ ਅਰਦਾਸ ਸਮਾਗਮ ਦੌਰਾਨ ਉਨ੍ਹਾਂ ਨੂੰ ਯੂਨਾਈਟਿਡ ਸਿੱਖਜ਼ ਸੰਸਥਾ ਵੱਲੋ

ਆਪਣਾ ਸਿੱਜਦਾ ਤੇ ਸਤਿਕਾਰ ਅਰਪਿਤ ਕਰਦਿਆਂ ਹੋਇਆ ਕੀਤਾ।ਇਸ ਦੌਰਾਨ

ਯੂਨਾਈਟਿਡ ਸਿੱਖਜ਼ ਦੇ ਪ੍ਰਮੱਖ ਅਹੁਦੇਦਾਰਾਂ ਨੇ ਆਯੋਜਿਤ ਕੀਤੇ ਗਏ ਅਰਦਾਸ ਸਮਾਗਮ ਅੰਦਰ ਦਿੱਲੀ ਤੋ ਉਚੇਚੇ ਤੌਰ ਤੇ ਪੁੱਜੇ ਮਰਹੂਮ ਸ੍ਰੀ ਸੱਤਿਆਪਾਲ ਮਲਿਕ ਦੇ ਪਰਿਵਾਰਿਕ ਮੈਬਰਾਂ ਨਾਲ ਜਿੱਥੇ ਆਪਣੀ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ, ਉੱਥੇ ਨਾਲ ਹੀ ਯੂਨਾਈਟਿਡ ਸਿੱਖਜ਼ ਸੰਸਥਾ ਦੇ ਵੱਲੋ ਪਰਿਵਾਰ ਦੇ ਮੈਬਰਾਂ ਨੂੰ ਆਸੀਸ ਰੂਪੀ ਦਸਤਾਰ ਭੇਟ ਕਰਕੇ ਵੀ ਨਿਵਾਜਿਆ ਗਿਆ। ਇਸ ਤੋ ਪਹਿਲਾ ਮਰਹੂਮ ਸ੍ਰੀ ਸੱਤਿਆਪਾਲ ਮਲਿਕ ਦੀ ਨਿੱਘੀ ਯਾਦ ਨੂੰ ਸਮਰਪਿਤ ਕਰਵਾਏ ਗਏ ਅਰਦਾਸ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਕੀਰਤਨੀ ਜੱਥਿਆਂ ਵੱਲੋ ਗੁਰਬਾਣੀ ਦਾ ਕੀਰਤਨ ਕੀਤਾ ਗਿਆ ਉਪਰੰਤ ਵੱਖ ਵੱਖ ਕਿਸਾਨ ਜੱਥੇਬੰਧੀਆਂ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਪ੍ਰਮੁੱਖ ਆਗੂਆਂ ਵੱਲੋ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਮਰਹੂਮ ਸ੍ਰੀ ਸੱਤਿਆਪਾਲ ਮਲਿਕ ਨੂੰ ਆਪਣੀਆਂ ਨਿੱਘੀਆਂ ਸ਼ਰਧਾਜਲੀਆਂ ਅਰਪਿਤ ਕੀਤੀਆਂ ਗਈਆਂ ਤੇ ਅਕਾਲ ਪੁਰਖ ਦੇ ਸਨਮੁਖ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਦੀ ਅਰਦਾਸ ਕੀਤੀ। ਜਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਮਰਹੂਮ ਸ੍ਰੀ ਸੱਤਿਆਪਾਲ ਮਲਿਕ ਦਾ ਪਿਛਲੇ ਦਿਨੀ 79 ਸਾਲ ਦੀ ਉਮਰ ਵਿੱਚ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸੀ।