ਨਿਊਜ਼ ਪੰਜਾਬ
3 ਅਗਸਤ ,2025
ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹੇਰਾਂ ਵਿੱਚ ਰਹਿਣ ਵਾਲੇ 35 ਸਾਲਾ ਫੌਜੀ ਨਾਇਕ ਗੁਰਪ੍ਰੀਤ ਸਿੰਘ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਉਹ ਅੰਬਾਲਾ ਵਿੱਚ ਭਾਰਤੀ ਫੌਜ ਦੀ ਬੰਗਾਲ ਇੰਜੀਨੀਅਰ 65 ਬ੍ਰਿਜ ਦੇ ਅਧੀਨ ਡਿਊਟੀ ‘ਤੇ ਤੈਨਾਤ ਸੀ। 16 ਸਾਲ ਦੀ ਸੇਵਾ ਦੇ ਬਾਅਦ, ਉਹ ਇਸ ਸਾਲ 31 ਅਗਸਤ ਨੂੰ ਫੌਜ ਤੋਂ ਸੇਵਾ ਮੁਕਤ ਹੋਣ ਵਾਲੇ ਸੀ। ਮ੍ਰਿਤਕ ਨਾਇਕ ਗੁਰਪ੍ਰੀਤ ਸਿੰਘ ਇੱਕ ਮਿਹਨਤੀ ਅਤੇ ਸਾਦਾ ਵਿਅਕਤੀ ਸੀ, ਜੋ ਆਪਣੇ ਪਰਿਵਾਰ ਅਤੇ ਦੇਸ਼ ਲਈ ਸਮਰਪਿਤ ਸੀ। ਉਹ ਆਪਣੀ ਪਤਨੀ ਗੁਰਪ੍ਰੀਤ ਕੌਰ, ਬੇਟੀ ਅਵਨੀਤ ਕੌਰ, ਮਾਤਾ ਜਸਵਿੰਦਰ ਕੌਰ ਅਤੇ ਭਰਾ ਨੂੰ ਛੱਡ ਕੇ ਚਲਾ ਗਿਆ। ਪਿੰਡ ਦੇ ਵਾਸੀਆਂ ਨੇ ਉਸ ਦੀ ਸ਼ਖਸੀਅਤ ਅਤੇ ਸਮਰਪਣ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਅਰਪਿਤ ਕੀਤੀ।
