ਲੱਕੀ ਗਰੁੱਪ ਦੇ ਸਮਰੱਥਨ ਲਈ ਸਤਿਨਾਮ ਮੱਕੜ, ਸਰਹਾਲੀ ਅਤੇ ਸੋਨੂੰ ਮੱਕੜ ਵੱਲੋਂ ਕਈ ਇਲਾਕਿਆਂ ਵਿੱਚ ਮੀਟਿੰਗਾਂ – ਮਿਲਿਆ ਵੱਡਾ ਹੁੰਗਾਰਾ 

ਨਿਊਜ਼ ਪੰਜਾਬ

ਲੁਧਿਆਣਾ, 31 ਜੁਲਾਈ 2025 – ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ( UCPMA ) ਦੀਆਂ ਆਗਾਮੀ ਆਮ ਚੋਣਾਂ (2025-27) ਦੀਆਂ ਸਰਗਰਮੀਆਂ ਸ਼ਹਿਰ ਦੇ ਹੋਰ ਇਲਾਕਿਆਂ ਵਿੱਚ ਵੀ ਸ਼ੁਰੂ ਹੋ ਗਈਆਂ ਹਨ,

ਅੱਜ ਐਸੋਸੀਏਸ਼ਨ ਦੇ ਮੋਜੂਦਾ ਅਹੁਦੇਦਾਰ ਅਤੇ ਸੰਭਾਵੀ ਉਮੀਦਵਾਰ ਸ੍ਰ. ਸਤਿਨਾਮ ਸਿੰਘ ਮੱਕੜ, ਸ੍ਰ. ਰਾਜਿੰਦਰ ਸਿੰਘ ਸਰਹਾਲੀ ਅਤੇ ਸ੍ਰ. ਸੁਰਿੰਦਰਪਾਲ ਸਿੰਘ ਸੋਨੂੰ ਮੱਕੜ ਨੇ ਸਾਂਝੇ ਤੋਰ ਤੇ ਭਗਵਾਨ ਪੁਰਾ, ਡੇਹਲੋਂ ਰੋਡ, ਢੰਡਾਰੀ ਸਟੇਸ਼ਨ ਰੋਡ, ਏਕਤਾ ਮਾਰਕੀਟ, ਸਾਹਨੇਵਾਲ, ਸਿੰਗਲ ਸਾਇਕਲ ਰੋਡ ਅਤੇ ਨਾਲ ਲਗਦੇ ਇਲਾਕਿਆਂ ਵਿੱਚ ਜਾ ਕੇ ਮੈਂਬਰਾਂ ਨਾਲ ਮੀਟਿੰਗਾਂ ਕੀਤੀਆਂ, ਇਸ ਸਮੇਂ ਬੀ ਐਸ ਚਾਵਲਾ,ਸਿਮਰਨ ਸਿੰਘ, ਸ਼ੰਕਰਾ ਰਾਓ ਸਾਇਕਲ ਇੰਡ., ਭੁਪਿੰਦਰ ਸਿੰਘ, ਟੀ.ਐਸ.ਸਚਦੇਵਾ, ਸਰਬਜੀਤ ਸਿੰਘ ਮਾਨ,ਸੋਨੂੰ ਕੇ.ਐਸ.  ਮਨਮੋਹਿਤ ਸਿੰਘ ਮਾਰਸ਼ਲ ਸੰਨਜ਼,ਹਰੀ ਓਮ ਬਾਂਸਲ, ਰਾਕੇਸ਼ ਨਰੂਲਾ ਹੰਸ, ਰਿਤੇਸ਼ ਜੈਨ, ਸੁਰਿੰਦਰ ਕੁਮਾਰ,ਸ਼ਿਵਮ ਨਰੂਲਾ, ਅਨੁਜ ਨਰੂਲਾ,ਸੁਨੀਲ ਕੁਮਾਰ ਜੈਨ, ਤਨੁਜ ਜੈਨ ਆਦਿ ਨੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਐਸੋਸੀਏਸ਼ਨ ਦੇ ਮੋਜੂਦਾ ਪ੍ਰਧਾਨ ਸ੍ਰ. ਹਰਸਿਮਰਜੀਤ ਸਿੰਘ ਲੱਕੀ ਦੇ ਗਰੁੱਪ ਵੱਲੋਂ ਮੈਂਬਰਾਂ ਨਾਲ ਰੱਖਿਆ ਰਾਬਤਾ ਅਤੇ ਸਹਿਯੋਗ ਸਦਕਾ ਸਾਡੇ ਇਲਾਕਿਆਂ ਦੇ ਵੋਟਰ ਲੱਕੀ ਗਰੁੱਪ ਦਾ ਸਪੂਰਨ ਸਮਰੱਥਨ ਕਰਨਗੇ

ਐਸੋਸੀਏਸ਼ਨ ਦੇ ਮੋਜੂਦਾ ਅਹੁਦੇਦਾਰ ਅਤੇ ਸੰਭਾਵੀ ਉਮੀਦਵਾਰ ਸ੍ਰ. ਸਤਿਨਾਮ ਸਿੰਘ ਮੱਕੜ, ਸ੍ਰ. ਰਾਜਿੰਦਰ ਸਿੰਘ ਸਰਹਾਲੀ ਅਤੇ ਸ੍ਰ. ਸੁਰਿੰਦਰਪਾਲ ਸਿੰਘ ਸੋਨੂੰ ਮੱਕੜ ਨੇ ਦੱਸਿਆ ਕਿ ਜ੍ਹਿਨਾਂ ਮੈਂਬਰਾਂ ਨੂੰ ਮਿਲੇ ਹਾਂ ਉਹ ਸਾਰੇ ਐਸੋਸੀਏਸ਼ਨ ਦੇ ਮੋਜੂਦਾ ਪ੍ਰਧਾਨ ਸ੍ਰ. ਹਰਸਿਮਰਜੀਤ ਸਿੰਘ ਲੱਕੀ ਦੇ ਨਿੱਘੇ ਅਤੇ ਮਿਲਾਪੜੇ ਸੁਭਾਅ ਕਾਰਨ ਅਤੇ ਆਪਣੀ ਟੀਮ ਦੇ ਸਾਰੇ ਅਹੁਦੇਦਾਰਾਂ ਨੂੰ ਨਾਲ ਰੱਖ ਕੇ ਮੈਂਬਰਾਂ ਦੇ ਅਤੇ ਉਦਯੋਗ ਦੇ ਮਸਲੇ ਹੱਲ ਕਰਨ ਲਈ ਹਮੇਸ਼ਾ ਯਤਨ ਕੀਤਾ ਹੈ,

ਮੈਂਬਰਾਂ ਨੇ ਕਿਹਾ ਕਿ 2025-27 ਲਈ ਵੀ ਲੱਕੀ ਗਰੁੱਪ ਨੂੰ ਹੀ ਸਮਰੱਥਨ ਦੇ ਕੇ ਕਾਮਯਾਬ ਕਰਾਂਗੇ