ਨਿਊਜ਼ ਪੰਜਾਬ
31 ਜੁਲਾਈ 2025
ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਹੇਠ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ 700 ਗ੍ਰਾਮ ਹੈਰੋਇਨ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ।ਇਸ ਸਬੰਧੀ ਐਸ.ਐਸ.ਪੀ. ਡਾ. ਅਖਿਲ ਚੌਧਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਇਸ ਕਾਰਵਾਈ ਨੂੰ ਖੁਫੀਆ ਇਨਪੁਟ‘ਤੇ ਅੰਜਾਮ ਦਿੱਤਾ।
ਐਸ.ਐਸ.ਪੀ. ਮੁਤਾਬਕ ਪੁਲਿਸ ਨੇ ਅਵਤਾਰ ਸਿੰਘ ਉਰਫ ਲੱਭਾ, ਜੋ ਪਹਿਲਾਂ ਗੈਰਕਾਨੂੰਨੀ ਹਥਿਆਰਾਂ ਸਮੇਤ ਗ੍ਰਿਫਤਾਰ ਹੋ ਚੁੱਕਾ ਹੈ ਅਤੇ ਫਿਲਹਾਲ ਜ਼ਮਾਨਤ \‘ਤੇ ਸੀ, ਦੀ ਗਤੀਵਿਧੀਆਂ \‘ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਸੀ। ਸੀ.ਆਈ.ਏ.-1 ਯੂਨਿਟ ਨੇ ਗੁਪਤ ਤਰੀਕੇ ਨਾਲ ਉਸ ਦੀ ਨਿਗਰਾਨੀ ਕੀਤੀ। ਇੱਕ ਖ਼ਾਸ ਦਿਨ ਪੁਲਿਸ ਨੂੰ ਨਸ਼ਾ ਲਿਜਾਣ ਵਾਲੀ ਇੱਕ ਸ਼ੱਕੀ ਗੱਡੀ ਬਾਰੇ ਸੂਚਨਾ ਮਿਲੀ। ਰੁਟੀਨ ਚੈਕਿੰਗ ਦੌਰਾਨ ਪੁਲਿਸ ਨੇ ਉਸ ਗੱਡੀ ਨੂੰ ਰੋਕ ਕੇ ਤਲਾਸ਼ੀ ਲੈਣ ਤੇ 700 ਗ੍ਰਾਮ ਹੈਰੋਇਨ ਬਰਾਮਦ ਕੀਤੀ
