ਲੁਧਿਆਣਾ ( )ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਗ੍ਰਾਮ ਲੁਧਿਆਣਾ ਵਿਖੇ ਅੱਜ ਜੂਨੀਅਰ ਐਨਸੀਸੀ ਕੈਡਿਟਾਂ (ਲੜਕੀਆਂ )ਦੇ ਲਈ ਜਿਨਸੀ ਛੇੜਛਾੜ ਦੇ ਪ੍ਰਤੀ ਜਾਗਰੂਕ ਕਰਨ ਸਬੰਧੀ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਇਸ ਸਬੰਧੀ ਵਧੇਰੇ ਜਾਣਕਾਰੀ ਸਾਂਝਾਂ ਕਰਦਿਆਂ ਏ ਐਨ ਓ ਪਰਮਬੀਰ ਸਿੰਘ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਐਨਸੀਸੀ ਵੱਲੋਂ ਜਾਰੀ ਪੱਤਰ ਅਨੁਸਾਰ ਕਮਾਂਡਿੰਗ ਅਫ਼ਸਰ ,ਨੰਬਰ 4 ਪੰਜਾਬ ਏਅਰ ਸਕੁਡਰਨ ਐਨਸੀਸੀ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜੂਨੀਅਰ ਕੈਡਿਟਾਂ (ਲੜਕੀਆਂ) ਦੇ ਲਈ ਜਿਨਸੀ ਛੇੜਛਾੜ ਪ੍ਰਤੀ ਜਾਗਰੂਕ ਕਰਨ ਹੇਤੂ ਇੱਕ ਸੈਮੀਨਾਰ ਦਾ ਸਕੂਲ ਵਿਖੇ ਆਯੋਜਨ ਕੀਤਾ ਗਿਆ।
ਇਸ ਵਿੱਚ ਮੈਡਮ ਹਰਪ੍ਰੀਤ ਕੌਰ ਨੇ ਲੜਕੀਆਂ ਨੂੰ ਪਾਸਕੋ ਐਕਟ-2012 ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਕੈਂਪ ਅਤੇ ਟ੍ਰੇਨਿੰਗ ਦੇ ਲਈ ਜੋ ਹਿਦਾਇਤਾਂ ਐਨਸੀਸੀ ਦਫਤਰ ਵੱਲੋਂ ਜਾਰੀ ਹੋਈਆਂ ਹਨ। ਉਹਨਾਂ ਦੀ ਜਾਣਕਾਰੀ ਹੋਣਾ ਹਰ ਇੱਕ ਕੈਡਿਟ ਨੂੰ ਜਰੂਰੀ ਹੈ ਤਾਂ ਜੋ ਉਹ ਸਹੀ ਤਰੀਕੇ ਨਾਲ ਸਿਖਲਾਈ ਪ੍ਰਾਪਤ ਕਰ ਸਕਣ। ਇਸ ਦੇ ਨਾਲ ਹੀ ਉਹਨਾਂ ਨੂੰ ਗਲਤ ਅਤੇ ਠੀਕ ਤਰੀਕੇ ਨਾਲ ਛੂਹਣ ਦੇ ਬਾਰੇ ਵੀ ਸਮਝਾਇਆ ਗਿਆ ।
ਮੈਡਮ ਮਨਦੀਪ ਕੌਰ ਤੇ ਮੈਡਮ ਗੁਰਪ੍ਰੀਤ ਕੌਰ ਨੇ ਵੀ ਕੈਡਿਟਾਂ (ਲੜਕੀਆਂ) ਨੂੰ ਉਨ੍ਹਾਂ ਤੌਰ ਤਰੀਕਿਆਂ ,ਜਿਸ ਨਾਲ ਜਿਨਸੀ ਸ਼ੋਸ਼ਣ ਤੋਂ ਬਚਾਓ ਕੀਤਾ ਜਾ ਸਕਦਾ ਹੈ ਅਤੇ ਕਿਸ ਤਰੀਕੇ ਦੇ ਨਾਲ ਇਸ ਦੀ ਸ਼ਿਕਾਇਤ ਕੀਤੀ ਜਾ ਸਕਦੀ ਹੈ, ਬਾਰੇ ਜਾਣਕਾਰੀ ਦਿੱਤੀ।
ਪ੍ਰਿੰਸੀਪਲ ਕਰਨਜੀਤ ਸਿੰਘ ਨੇ ਇਸ ਸੈਮੀਨਾਰ ਨੂੰ ਅੱਜ ਦੇ ਸਮੇਂ ਦੀ ਲੋੜ ਦੱਸਿਆ ।ਉਹਨਾਂ ਦੱਸਿਆ ਕਿ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਣ ਲਈ ਸਭ ਤੋਂ ਜਰੂਰੀ ਚੀਜ਼ ਹੈ ਕਿ ਸਾਨੂੰ ਲੜਕੀਆਂ ਨੂੰ ਇਸ ਸਬੰਧੀ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਉਹ ਸਹੀ ਤੇ ਗਲਤ ਦੀ ਪਹਿਚਾਣ ਕਰ ਸਕਣ ।
ਇਸ ਮੌਕੇ ਏ ਐਨ ਓ ਪਰਮਬੀਰ ਸਿੰਘ, ਮੈਡਮ ਹਰਪ੍ਰੀਤ ਕੌਰ , ਮਨਦੀਪ ਕੌਰ, ਗੁਰਪ੍ਰੀਤ ਕੌਰ ਨਵਦੀਪ ਕੌਰ ਆਦਿ ਸਟਾਫ ਮੈਂਬਰ ਸਾਹਿਬਾਨ ਨੇ ਇਸ ਸੈਮੀਨਾਰ ਨੂੰ ਨੇਪਰੇ ਚਾੜਨ ਵਿੱਚ ਆਪਣਾ ਪੂਰਨ ਸਹਿਯੋਗ ਦਿੱਤਾ।
ਐਨਸੀਸੀ ਕੈਡਿਟਾਂ ਨੂੰ ਜਿਨਸੀ ਛੇੜ- ਛਾੜ ਸਬੰਧੀ ਕੀਤਾ ਜਾਗਰੂਕ
