ਨਿਊਜ਼ ਪੰਜਾਬ
ਚੰਡੀਗੜ੍ਹ, 8 ਅਗਸਤ, 2025
ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਮੁੜ ਤੋਂ ਮੁਲਤਵੀ ਕਰ ਦਿੱਤੀ ਗਈ ਹੈ। ਹੁਣ ਇਸ ਮਾਮਲੇ ਉਤੇ ਸੁਣਵਾਈ ਸੋਮਵਾਰ ਨੂੰ ਹੋਵੇਗੀ। ਬਿਕਰਮ ਮਜੀਠੀਆ ਮਾਮਲੇ ਵਿਚ ਮੋਹਾਲੀ ਕੋਰਟ ਵਲੋਂ ਅਗਲੀ ਸੁਣਵਾਈ 11 ਅਗਸਤ ਸੋਮਵਾਰ ਨੂੰ 2 ਵਜੇ ਤੋਂ ਬਾਅਦ ਦੀ ਪਈ ਹੈ।
ਦੱਸ ਦਈਏ ਕਿ ਜਾਣਕਰੀ ਮਿਲੀ ਹੈ ਕਿ ਮਜੀਠੀਆ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ 1:30 ਵਜੇ ਨਿਰਧਾਰਿਤ ਹੋਈ ਸੀ ਪਰ ਸਰਕਾਰੀ ਧਿਰ ਦੇ ਵਕੀਲ ਕਰੀਬ ਇਕ ਘੰਟਾ ਦੇਰੀ ਨਾਲ ਅਦਾਲਤ ‘ਚ ਆਏ। ਉਨ੍ਹਾਂ ਦੇ ਲੇਟ ਆਉਣ ‘ਤੇ ਅਦਾਲਤ ਨੇ ਇਤਰਾਜ਼ ਜਤਾਇਆ। ਜਿਸ ਤੋਂ ਬਾਅਦ ਕਾਰਵਾਈ ਸ਼ੁਰੂ ਹੋਈ ਅਤੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਮੁੜ ਸੁਣਵਾਈ 11 ਅਗਸਤ ਸੋਮਵਾਰ ਨੂੰ ਤੈਅ ਕਰ ਦਿੱਤੀ ਹੈ।
