ਲੁਧਿਆਣਾ’ਚ ਵੱਡੀ ਵਾਰਦਾਤ;ਪ੍ਰੋਪਰਟੀ ਡੀਲਰ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ ,ਜਾਂਚ ‘ਚ ਜੁਟੀ ਪੁਲਿਸ

ਨਿਊਜ਼ ਪੰਜਾਬ

ਲੁਧਿਆਣਾ,28 ਜੂਨ 2025

ਲੁਧਿਆਣਾ ਦੇ 200 ਫੁੱਟੀ ਰੋਡ ‘ਤੇ ਕੁਝ ਨੌਜਵਾਨਾਂ ਨੇ ਪ੍ਰੋਪਰਟੀ ਡੀਲਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ। ਪ੍ਰੋਪਰਟੀ ਡੀਲਰ ਕੁਲਦੀਪ ਸਿੰਘ ਆਪਣੇ ਫਾਰਮ ਹਾਊਸ ਤੋਂ ਘਰ ਜਾ ਰਿਹਾ ਸੀ ਕਿ ਅਚਾਨਕ ਸਵਿਫਟ ਕਾਰ ਚਾਲਕ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਜਿਸ ਕਾਰਨ ਕੁਲਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਧਰ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਮੋਰਚਰੀ ਵਿੱਚ ਰਖਵਾ ਦਿੱਤਾ ਹੈ।ਅਤੇ ਅਗਲੀ ਜਾਂਚ ਜਾਰੀ ਹੈ।