ਗੁਰਮਤਿ ਕੈਂਪ : ਬੱਚਿਆਂ ਨੇ ਦਿੱਤੀ ਵੱਡਿਆਂ ਨੂੰ ਸਿੱਖਿਆ – ਦਸਤਾਰ ਸਜਾਉਣ, ਗੱਤਕਾ ਅਤੇ ਗੁਰਬਾਣੀ ਕੀਰਤਨ ਦੀ ਲਈ ਜਾਣਕਾਰੀ – 22 ਜੂਨ ਤੱਕ ਚਲੇਗਾ ਕੈਂਪ  

ਨਿਊਜ਼ ਪੰਜਾਬ

ਲੁਧਿਆਣਾ, 19 ਜੂਨ – ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਅਤੇ ਸਿੱਖ ਮਿਸ਼ਨਰੀ ਕਾਲਜ ਪੱਖੋਵਾਲ ਸਰਕਲ ਲੁਧਿਆਣਾ ਅਤੇ ਸੰਗਤਾਂ ਦੇ ਨਿੱਘੇ ਸਹਿਯੋਗ ਸਦਕਾ ਗੁਰਮਤਿ ਕੈੰਪ ਦੀ ਆਰੰਬਤਾ 16 ਜੂਨ ਨੂੰ ਹੋਈ ਸੀ ਅੱਜ ਕੈੰਪ ਦੇ ਤਿਸਰੇ ਅਤੇ ਚੋਥੇ ਦਿਨ

ਜਿਸ ਵਿੱਚ,ਗੁਰਬਾਣੀ ਕੰਠ, ਸਿੱਖ ਇਤਿਹਾਸ, ਦਸਤਾਰ ਸਿਖਲਾਈ, ਕੀਰਤਨ ਸਿਖਲਾਈ, ਗਤਕਾ ਸਿਖਲਾਈ, ਦੀ ਬੱਚਿਆਂ ਨੂੰ ਸਿਖਲਾਈ ਦਿੱਤੀ ਗਈ।ਕੈਂਪ ਦੇ ਕੋਆਰਡੀਨੇਟਰ ਹਰਵਿੰਦਰ ਸਿੰਘ ਅਤੇ ਬੀਬੀ ਸੁਮਨਜੀਤ ਕੋਰ ਨੇ ਦੱਸੀਆ ਕਿ ਤਿਸਰੇ ਅਤੇ ਚੋਥੇ ਦਿਨ ਕਾਫੀ ਬੱਚਿਆਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ। ਜਿਸ ਵਿੱਚ ਪਹਿਲੀ ਕਲਾਸ ਤੋਂ ਲੈਕੇ ਕਾਲਜ ਤੱਕ ਦੇ ਵਿਦਿਆਰਥੀ ਨੇ ਭਾਗ ਲਿਆ।

ਕੀਰਤਨ ਦੀ ਸਿਖਲਾਈ ਬੀਬੀ ਤੇਜਿੰਦਰ ਕੌਰ, ਅਤੇ ਦਸਤਾਰ,ਦੁਮਾਲਾ ਅਤੇ ਗੱਤਕੇ ਦੀ ਸਿਖਲਾਈ ਗੁਰਬੀਰ ਸਿੰਘ ਅਤੇ ਗੁਰਜੋਤ ਸਿੰਘ ਗੁਰਪ੍ਰੀਤ ਸਿੰਘ ਨੇ ਦਿੱਤੀ ਅਤੇ ਪਰਵਿੰਦਰ ਸਿੰਘ ਨੇ ਇਤਿਹਾਸ ਵਾਰੇ ਬੱਚਿਆਂ ਨੂੰ ਦੱਸੀਆਂ, ਬੀਬੀ ਪਰਮਜੀਤ ਕੋਰ ਨੇ ਗੁਰਬਾਣੀ ਕੰਠ ਅਤੇ ਰਹਿਤ ਮਰਿਆਦਾ ਦੀ ਸਿਖਲਾਈ ਦਿੱਤੀ ਰਣਧੀਰ ਸਿੰਘ ਗੁਰਬਾਣੀ ਕੀਰਤਨ ਦੀ ਸਿਖਲਾਈ ਦਿੱਤੀ

ਬੀਬੀ ਸੁਮਨਜੀਤ ਕੋਰ ਨੇ ਬੀਬੀ ਪਰਮਜੀਤ ਕੌਰ ਗੁਰਬਾਣੀ ਕੰਠ ਰਹਿਤ ਮਰੀਆਦਾ ਅਤੇ ਟ੍ਰੈਫਿਕ ਨਿਜਮਾਂ ਦੀ ਸਿਖਲਾਈ ਇੰਸਪੈਕਟਰ ਜਸਵੀਰ ਸਿੰਘ ਅਤੇ ਬੀਬੀ ਸੁਮਨਜੀਤ ਕੌਰ ਨੇ ਬੱਚਿਆਂ ਨੂੰ ਡਰਾਇੰਗ ਦੀ ਸਿਖਲਾਈ ਦਿੰਦੇ ਹਨ। ਕੈਂਪ ਦਾ ਟਾਈਮ ਸ਼ਾਮ 4 ਵੱਜੇ ਤੋਂ 6 ਵੱਜੇ ਤੱਕ ਹੈ। ਇਸ ਤਰਾਂ ਬੱਚਿਆਂ ਨੂੰ ਗੁਰਬਾਣੀ, ਕੀਰਤਨ ਅਤੇ ਗੱਤਕੇ ਨਾਲ ਜੋੜਨ ਦਾ ਇਕ ਵਧੀਆ ਉਪਰਾਲਾ ਕੀਤਾ। ਜਿਹੜੇ ਬੱਚਿਆਂ ਨੇ ਗੁਰਬਾਣੀ ਕੀਰਤਨ ਵਿੱਚ ਹਿਸਾ ਲਿਆ ਹਰਸ਼ੀਨ ਕੌਰ ਸੀਰਤ ਕੌਰ ਸਿਮਰਜੀਤ ਸਿੰਘ ਤਾਰਨਪ੍ਰੀਤ ਕੌਰ ਤਨਵੀਰ ਕੌਰ ਹਰਰਹਿਮਤ ਸਿੰਘ ਗੁਰਮੇਹਰ ਕੌਰ ਗੁਰਆਸੀਸ ਸਿੰਘ ਰੁਤਵੀਰ ਸਿੰਘ ਰਹਿਮਤ ਸਿੰਘ ਪਰਵਨੀਤ ਸਿੰਘ ਹਰਜੱਸ ਸਿੰਘ ਗੁਰਕੀਰਤ ਸਿੰਘ ਤੱਵਨੀਤ ਕੌਰ ਜੱਸਨੂਰ ਸਿੰਘ ਨਵਰੀਤ ਕੌਰ ਮਨਪ੍ਰੀਤ ਕੌਰ ਜੈਸਮੀਨ ਕੌਰ ਭਾਵਨਾ ਕੌਰ ਸਤਿੰਦਰ ਕੌਰ ਕਮਲਜੋਤ ਸਿੰਘ ਜਸਵੀਰ ਸਿੰਘ ਅੰਗਰੇਜ ਸਿੰਘ ਮਨਪ੍ਰੀਤ ਸਿੰਘ ਬੱਚਿਆਂ ਨੇ ਭਾਗ ਲਿਆ

ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਸਾਰੇ ਬੱਚੇ ਵਧਾਈ ਦੇ ਪਾਤਰ ਹਨ, ਉਨ੍ਹਾਂ ਸਾਰੇ ਪਰਿਵਾਰਾਂ ਨੂੰ ਬੇਨਤੀ ਕਰਦਿਆਂ ਕਿਹਾ ਕੀ ਸਾਰੇ ਪਰਿਵਾਰ ਬੱਚਿਆਂ ਨੂੰ ਗੁਰਬਾਣੀ ਅਤੇ ਕੀਰਤਨ ਅਤੇ ਸਿੱਖ ਇਤਿਹਾਸ ਨਾਲ ਜੋੜਣ ਲਈ ਗੁਰਮਤਿ ਕੈਂਪ ਵਿੱਚ ਭੇਜਣ ਜੋ 22 ਜੂਨ ਤੱਕ ਰੋਜ਼ਾਨਾ ਸ਼ਾਮ 4 ਵਜੇ ਤੋਂ ਸ਼ਾਮ 6 ਵਜੇ ਤੱਕ ਚਲੇ ਗਾ।