ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਵਿੱਚ ਬੱਚਿਆਂ ਦੇ ਗੁਰਮਤਿ ਕੈੰਪ ਦੀ ਆਰੰਭਤਾ – 22 ਜੂਨ ਤੱਕ ਚਲੇਗਾ – ਕੁਲਵਿੰਦਰ ਸਿੰਘ ਬੈਨੀਪਾਲ 

ਨਿਊਜ਼ ਪੰਜਾਬ

ਲੁਧਿਆਣਾ, 16 ਜੂਨ – ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਅਤੇ ਸਿੱਖ ਮਿਸ਼ਨਰੀ ਕਾਲਜ ਪੱਖੋਵਾਲ ਸਰਕਲ ਲੁਧਿਆਣਾ ਅਤੇ ਸੰਗਤਾਂ ਦੇ ਨਿੱਘੇ ਸਹਿਯੋਗ ਸਦਕਾ ਗੁਰਮਤਿ ਕੈੰਪ ਦੀ ਆਰੰਭਤਾ ਅੱਜ 16 ਜੂਨ ਤੋਂ ਹੋਈ ਜੋ ਕੀ 22 ਜੂਨ ਦਿਨ ਐਤਵਾਰ ਤੱਕ ਚੱਲੇਗਾ ।

ਜਿਸ ਵਿੱਚ,ਗੁਰਬਾਣੀ ਕੰਠ, ਸਿੱਖ ਇਤਿਹਾਸ, ਦਸਤਾਰ ਸਿਖਲਾਈ, ਕੀਰਤਨ ਸਿਖਲਾਈ, ਗਤਕਾ ਸਿਖਲਾਈ, ਦੀ ਬੱਚਿਆਂ ਨੂੰ ਸਿਖਲਾਈ ਦਿੱਤੀ ਗਈ। ਅੱਜ ਪਹਿਲੇ ਦਿਨ ਕਾਫੀ ਬੱਚਿਆਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ। ਮਿਊਜ਼ਿਕ ਸਿਖਲਾਈ ਬੀਬੀ ਤੇਜਿੰਦਰ ਕੌਰ, ਅਤੇ ਰਣਧੀਰ ਸਿੰਘ, ਗੁਰਬਾਣੀ ਸਿਖਲਾਈ ਬੀਬੀ ਪਰਮਜੀਤ ਕੌਰ, ਸਿੱਖ ਇਤਿਹਾਸ ਪਰਵਿੰਦਰ ਸਿੰਘ, ਦਸਤਾਰ ਅਤੇ ਦੁਮਾਲਾ ਸਿਖਲਾਈ ਗੁਰਜੋਤ ਸਿੰਘ, ਗਤਕਾ ਸਿਖਲਾਈ ਗੁਰਪ੍ਰੀਤ ਸਿੰਘ ਅਤੇ ਟ੍ਰੈਫਿਕ ਨਿਜਮਾਂ ਦੀ ਸਿਖਲਾਈ ਇੰਸਪੈਕਟਰ ਜਸਵੀਰ ਸਿੰਘ ਅਤੇ ਬੀਬੀ ਸੁਮਨਜੀਤ ਕੌਰ ਨੇ ਬੱਚਿਆਂ ਨੂੰ ਸਿਖਲਾਈ ਸ਼ਾਮ 4 ਵੱਜੇ ਤੋਂ 6ਵੱਜੇ ਤੱਕ ਦਿੱਤੀ। ਇਸ ਤਰਾਂ ਬੱਚਿਆਂ ਨੂੰ ਗੁਰਬਾਣੀ, ਕੀਰਤਨ ਅਤੇ ਗੱਤਕੇ ਜੋੜਨ ਦੇ ਨਾਲ ਨਾਲ ਨਿਯਮਾਂ ਦੀ ਪਾਲਣਾ ਕਰਨ ਦੀ ਪ੍ਰੇਰਨਾ ਦਿੱਤੀ ਗਈ।

ਜਿਹੜੇ ਬੱਚਿਆਂ ਨੇ ਗੁਰਬਾਣੀ ਕੀਰਤਨ ਵਿੱਚ ਹਿਸਾ ਲਿਆ ਹਰਸ਼ੀਨ ਕੌਰ ਸੀਰਤ ਕੌਰ ਸਿਮਰਜੀਤ ਸਿੰਘ ਤਾਰਨਪ੍ਰੀਤ ਕੌਰ ਤਨਵੀਰ ਕੌਰ ਹਰਰਹਿਮਤ ਸਿੰਘ ਗੁਰਮੇਹਰ ਕੌਰ ਗੁਰਆਸੀਸ ਸਿੰਘ ਰੁਤਵੀਰ ਸਿੰਘ ਰਹਿਮਤ ਸਿੰਘ ਪਰਵਨੀਤ ਸਿੰਘ ਹਰਜੱਸ ਸਿੰਘ ਗੁਰਕੀਰਤ ਸਿੰਘ ਤੱਵਨੀਤ ਕੌਰ ਜੱਸਨੂਰ ਸਿੰਘ ਨਵਰੀਤ ਕੌਰ ਮਨਪ੍ਰੀਤ ਕੌਰ ਜੈਸਮੀਨ ਕੌਰ ਭਾਵਨਾ ਕੌਰ ਸਤਿੰਦਰ ਕੌਰ ਕਮਲਜੋਤ ਸਿੰਘ ਬੱਚਿਆਂ ਨੇ ਭਾਗ ਲਿਆ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਕਿਹਾ ਕੀ ਸਾਰੇ ਬੱਚੇ ਵਧਾਈ ਦੇ ਪਾਤਰ ਹਨ ਸਾਰੇ ਪਰਿਵਾਰਾਂ ਨੂੰ ਬੇਨਤੀ ਕਰਦਿਆਂ ਕਿਹਾ ਕੀ ਸਾਰੇ ਪਰਿਵਾਰ ਬੱਚਿਆਂ ਨੂੰ ਗੁਰਬਾਣੀ ਅਤੇ ਕੀਰਤਨ ਅਤੇ ਸਿੱਖ ਇਤਿਹਾਸ ਨਾਲ ਜੋੜਣ।