ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਵਿਖ਼ੇ ਅਕੱਥ ਕਥਾ ਤੇ ਨਾਮ ਸਿਮਰਨ ਅਭਿਆਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ 

News Punjab

*ਨਾਮ ਦੀ ਪ੍ਰਾਪਤੀ ਲਈ ਗੁਰਬਾਣੀ ਦਾ ਸਿਮਰਨ ਕਰਨਾ ਮਨੁੱਖ ਲਈ ਜਰੂਰੀ =-ਭਾਈ ਸਿਮਰਨਜੀਤ ਸਿੰਘ ਟੋਹਾਣਾ*

ਲੁਧਿਆਣਾ/28 ਜੂਨ ( ਨਿਊਜ਼ ਪੰਜਾਬ )ਜੁੱਗੋ ਜੁਗ ਅਟੱਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਬਾਣੀ ਜਿੱਥੇ ਮਨੁੱਖ ਨੂੰ ਕੇਵਲ ਤੇ ਕੇਵਲ ਨਾਮ ਦਾ ਧਨ ਇੱਕਠਾ ਕਰਨ ਲਈ ਉਤਸ਼ਹਿਤ ਕਰਦੀ ਹੈ ਉੱਥੇ ਨਾਲ ਹੀ ਮਨੁੱਖ ਨੂੰ ਆਪਣੀ ਆਤਮਾ ਨੂੰ ਸਵੱਛ ਰੱਖਣ ਲਈ ਆਤਮਿਕ ਤੌਰ ਤੇ ਸਿਮਰਨ ਸਾਧਨਾ ਕਰਨ ਦੀ ਤਾਕੀਦ ਵੀ ਕਰਦੀ ਹੈ!

ਇਸ ਲਈ ਨਾਮ ਧਨ ਦੀ ਪ੍ਰਾਪਤੀ ਲਈ ਗੁਰਬਾਣੀ ਦਾ ਸਿਮਰਨ ਕਰਨਾ ਹਰ ਮਨੁੱਖ ਲਈ ਬਹੁਤ ਜਰੂਰੀ ਹੈ!ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਥ ਪ੍ਰਸਿੱਧ ਪ੍ਰਚਾਰਕ ਭਾਈ ਸਿਮਰਨਜੀਤ ਸਿੰਘ ਟੋਹਾਣਾ ਵਾਲਿਆਂ ਨੇ ਗੁਰਦੁਆਰਾ

ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਦੁੱਗਰੀ ਵਿਖੇ ਆਰੰਭ ਹੋਏ ਤਿੰਨ ਰੋਜਾ ਮਹਾਨ ਅਕੱਥ ਕਥਾ ਤੇ ਨਾਮ ਸਿਮਰਨ ਅਭਿਆਸ ਸਮਾਗਮ ਦੀ ਆਰੰਭਤਾ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਹੋਈਆਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆ ਕੀਤਾ!ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ

ਗੁਰਬਾਣੀ ਦੀ ਅਕੱਥ ਕਥਾ ਤੇ ਨਾਮ ਸਿਮਰਨ ਦੀ ਸ਼ੈਲੀ ਸਾਨੂੰ ਪ੍ਰਮੇਸ਼ਵਰ ਦੀ ਬੰਦਗੀ (ਪ੍ਰੇਮਾ ਭਗਤੀ) ਨਾਲ ਜੁੜ ਕੇ ਆਪਣੇ ਅੰਦਰ ਰੁਹਾਨੀ ਪ੍ਰੇਮ ਪੈਦਾ ਕਰਨ ਦਾ ਰਸਤਾ ਦਰਸਾਉਦੀ ਹੈ। ਇਸ ਲਈ ਸਾਨੂੰ ਗੁਰਬਾਣੀ ਕੀਰਤਨ, ਅਕੱਥ ਕਥਾ ਤੇ ਨਾਮ ਸਿਮਰਨ ਦਾ ਲਾਹਾ ਲੈ ਕੇ ਅਧਿਆਤਮਕ ਤੇ ਰੁਹਾਨੀਅਤ ਦੇ ਸਕੂਨ ਦੀ ਪ੍ਰਾਪਤੀ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।ਇਸ ਦੌਰਾਨ ਭਾਈ ਸਿਮਰਨਜੀਤ ਸਿੰਘ ਟੋਹਾਣਾ ਵਾਲਿਆ ਨੇ ਦੁਪਹਿਰ ਤੇ ਸਾ਼ਮ ਦੇ ਸਮਾਗਮਾ ਵਿੱਚ ਸੰਗਤਾਂ ਨੂੰ ਗੁਰਬਾਣੀ ਸ਼ਬਦਾ ਦੀ ਮਹਿਮਾ ਤੇ ਖੋਜ ਭਰਪੂਰ ਚਾਨਣਾ ਪਾਉਦਿਆ ਹੋਇਆ ਸੰਗਤਾਂ ਨੂੰ ਨਾਮ ਸਿਮਰਨ ਦੀ ਸਾਧਨਾ ਕਰਵਾਈ ਉਪਰੰਤ ਸੰਗਤਾਂ ਨੂੰ ਕਿਹਾ ਕਿ ਨਾਮ ਸਿਮਰਨ ਦੇ ਅਭਿਆਸ ਨਾਲ ਮਨੁੱਖ ਅੰਦਰੋ ਹਉਮੈ ਦਾ ਨਾਸ ਹੁੰਦਾ ਹੈ ਮਨੁੱਖ ਦਾ ਪ੍ਰਮਾਤਮਾ ਨਾਲ ਮੇਲ ਹੁੰਦਾ ਹੈ!

ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਸੀ. ਆਰ. ਪੀ ਕੌਲਨੀ ਦੁੱਗਰੀ ਲੁਧਿਆਣਾ ਦੇ ਮੁੱਖ ਸੇਵਾਦਾਰ ਸ. ਕੁਲਵਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ

ਗੁਰਦੁਆਰਾ ਸਾਹਿਬ ਵਿਖੇ ਆਰਂਭ ਹੋਇਆ ਤਿੰਨ ਰੋਜਾ ਸਮਾਗਮ ਸੰਗਤਾਂ ਨੂੰ ਨਾਮ ਸਿਮਰਨ ਅਭਿਆਸ ਨਾਲ ਜੋੜਨ ਵਿੱਚ ਸਹਾਈ ਹੋਵੇਗਾ ਕਿਉ ਕਿ ਗੁਰਬਾਣੀ ਕੀਰਤਨ, ਅਕੱਥ ਕਥਾ ਤੇ ਨਾਮ ਸਿਮਰਨ ਦੇ ਸਦਕਾ ਹੀ ਅਸੀ ਅਧਿਆਤਮਕ ਤੇ ਰੁਹਾਨੀਅਤ ਦੇ ਸਕੂਨ ਦੀ ਪ੍ਰਾਪਤੀ ਕਰ ਸਕਦੇ ਹਾਂ!ਸ. ਬੈਨੀਪਾਲ ਨੇ ਕਿਹਾ ਕਿ ਤੀਜੇ ਦਿਨ ਦੇ ਸਮਾਗਮ ਅੰਦਰ ਭਾਈ ਸਾਹਿਬ ਸਵੇਰੇ ਪੰਜ ਤੋ ਸਾਢੇ ਛੇ ਵੱਜੇ ਤੱਕ ਸੰਗਤਾਂ ਨੂੰ ਸਿਮਰਨ ਕਰਵਾਉਣਗੇ ਅਤੇ ਦਸ ਤੋ ਬਾਰਹਾਂ ਵੱਜੇ ਤੱਕ ਅਕੱਥ ਕਥਾ ਸਮਾਗਮ ਤੇ ਨਾਮ ਸਿਮਰਨ ਅਭਿਆਸ ਸਮਾਗਮ ਕਰਨਗੇ ਉਪਰੰਤ ਸਮਾਪਤੀ ਹੋਵੇਗੀ! ਉਨ੍ਹਾਂ ਨੇ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਤਿੰਨ ਰੋਜਾ ਅਕੱਥ ਕਥਾ ਤੇ ਸਿਮਰਨ ਅਭਿਆਸ ਸਮਾਗਮਾ ਅੰਦਰ ਆਪਣੀਆਂ ਭਰਵੀਆਂ ਹਾਜ਼ਰੀਆਂ ਭਰਨ ਅਤੇ ਨਾਮ ਅਭਿਆਸ ਕਮਾਈ ਦਾ ਲਾਹਾ ਲੈ ਕੇ ਗੁਰੂ ਘਰ ਦੀਆਂ ਖੁਸੀਆਂ ਪ੍ਰਾਪਤ ਕਰਨ!

ਇਸ ਸਮੇ ਉਨ੍ਹਾਂ ਦੇ ਨਾਲ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਬਲਜੀਤ ਸਿੰਘ ਸੇਠੀ ਚਰਨਜੀਤ ਸਿੰਘ ਪਾਇਲ ਪਰਮਿੰਦਰ ਸਿੰਘ ਤਰਲੋਕ ਸਿੰਘ ਸੱਚਦੇਵਾ ਪਰਮਿੰਦਰ ਸਿੰਘ ਕਰਤਾਰ ਸਿੰਘ ਬਰਾੜ ਦਰਸ਼ਨ ਸਿੰਘ ਜਗਮੋਹਨ ਸਿੰਘ ਸਰਬਜੀਤ ਸਿੰਘ ਚੰਗਰ ਮਲਕੀਤ ਸਿੰਘ ਯਸ਼ਪਾਲ ਸ਼ਿੰਘ ਗੁਰਦੀਪ ਸਿੰਘ ਕਾਲੜਾ ਰਜਿੰਦਰ ਸਿੰਘ ਭਾਟੀਆ ਸੁਖਵਿੰਦਰ ਪਾਲ ਸਿੰਘ ਚਰਨਜੀਤ ਸਿੰਘ ਪਾਇਲ ਮਨਜੀਤ ਸਿੰਘ ਪਾਇਲ ਗੁਰਚਰਨ ਸਿੰਘ ਹਰਨੇਕ ਸਿੰਘ ਪਰਮਜੀਤ ਸਿੰਘ ਅਮਰਜੀਤ ਸਿੰਘ ਬਲਬੀਰ ਸਿੰਘ ਡਾਕਟਰ ਪ੍ਰੇਮ ਸਿੰਘ ਚਾਵਲਾ ਤਰਲੋਕ ਸਿੰਘ ਸਚਦੇਵਾ ਜਗਜੀਵਨ ਸਿੰਘ ਸੋਹਨਪਾਲ ਵੀਰਨਜੀਤ ਸਿੰਘ ਸੋਹਨਪਾਲ ਦਰਸਨ ਸਿੰਘ ਸੋਹਨਪਾਲ ਵਰਿੰਦਰ ਮੋਹਨ ਸਿੰਘ ਜਗਜੀਤ ਸਿੰਘ ਤਰਲੋਕ ਸਿੰਘ ਮਨਿੰਦਰ ਸਿੰਘ ਅਤੇ ਗੁਰਦੁਵਾਰਾ ਸਾਹਿਬ ਦੀ ਇਸਤਰੀ ਸਤਿਸੰਗ ਸਭਾ ਦੀਆਂ ਪ੍ਰਮੁੱਖ ਬੀਬੀਆਂ ਕੁਲਜੀਤ ਕੌਰ ਬਲਵਿੰਦਰ ਕੌਰ ਬੱਤਰਾ ਬੀਬੀ ਦਵਿੰਦਰ ਕੌਰ ਸਿਮਰਨ ਕੌਰ ਕਰਮਜੀਤ ਕੌਰਅਤੇ ਅੰਮ੍ਰਿਤਪਾਲ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

 

 

 

ਨਿਊਜ਼ ਪੰਜਾਬ www.newspunjab.net

www.newspunjab.net