ਨਿਊਜ਼ ਪੰਜਾਬ
ਚੰਡੀਗੜ੍ਹ, 9 ਜੂਨ – ਪੰਜਾਬੀ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਦੇ ਛੋਟੇ ਭਰਾ ਗੁਰਪੰਥ ਸਿੰਘ ਮਾਨ ਦਾ ਅੱਜ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ‘ਚ ਦੇਹਾਂਤ ਹੋ ਗਿਆ। ਉਹ ਪਿਛਲੇ ਦੋ ਮਹੀਨਿਆਂ ਤੋਂ ਠੀਕ ਨਾ ਹੋਣ ਕਾਰਨ ਇੱਥੇ ਜ਼ੇਰੇ ਇਲਾਜ ਸਨ।
ਗੁਰਪੰਥ ਮਾਨ ਗਿੱਦੜਬਾਹਾ ਵਿਖ਼ੇ ਇੱਕ ਕਮਿਸ਼ਨ ਏਜੰਟ ਸਨ ਅ ਤੇ ਗਿੱਦੜਬਾਹਾ ਸ਼ਹਿਰ ‘ਚ ਹੀ ਖੇਤੀ ਵੀ ਕਰਦੇ ਸਨ। ਗੁਰਪੰਥ ਮਾਨ ਦੇ ਪਰਿਵਾਰ ‘ਚ ਉਨ੍ਹਾਂ ਦੀ ਪਤਨੀ, ਪੁੱਤਰ ਤੇ ਧੀ ਹਨ। ਉਸ ਦੇ ਦੋਵੇਂ ਬੱਚੇ ਵਿਦੇਸ਼ ਰਹਿੰਦੇ ਹਨ।
ਉਨ੍ਹਾਂ ਦਾ ਸਸਕਾਰ 10 ਜੂਨ ਨੂੰ ਚੰਡੀਗੜ੍ਹ ‘ਚ ਕੀਤਾ ਜਾਵੇਗਾ।

