ਨਿਊਜ਼ ਪੰਜਾਬ
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫ਼ੋਨ ‘ਤੇ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ G7 ਸੰਮੇਲਨ ਲਈ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸੱਦਾ ਪੱਤਰ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਸੰਮੇਲਨ ਵਿੱਚ ਉਨ੍ਹਾਂ ਨੂੰ ਮਿਲਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਸ ਸਾਲ G7 ਸੰਮੇਲਨ 15 ਤੋਂ 17 ਜੂਨ 2025 ਤੱਕ ਕੈਨੇਡਾ ਦੇ ਅਲਬਰਟਾ ਦੇ ਕਨਾਨਾਸਕਿਸ ਵਿੱਚ ਹੋ ਰਿਹਾ ਹੈ। ਅਮਰੀਕਾ, ਫਰਾਂਸ, ਯੂਕੇ, ਜਾਪਾਨ, ਇਟਲੀ, ਕੈਨੇਡਾ ਅਤੇ ਜਰਮਨੀ ਦੇ ਚੋਟੀ ਦੇ ਨੇਤਾ ਇਸ ਵਿੱਚ ਹਿੱਸਾ ਲੈਣਗੇ। ਇਸ ਤੋਂ ਇਲਾਵਾ, ਭਾਰਤ, ਬ੍ਰਾਜ਼ੀਲ, ਮੈਕਸੀਕੋ, ਦੱਖਣੀ ਅਫਰੀਕਾ, ਯੂਕਰੇਨ ਦੇ ਰਾਸ਼ਟਰਪਤੀਆਂ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੂੰ ਵੀ ਸੰਮੇਲਨ ਲਈ ਸੱਦਾ ਦਿੱਤਾ ਗਿਆ ਹੈ।
