ਫਗਵਾੜਾ ਦਾ ਇੱਕ ਮਸ਼ਹੂਰ ਜੋਤਸ਼ੀ ਇਕ ਵਿਆਹੁਤਾ ਔਰਤ ਨੂੰ ਕਥਿਤ ਬਲੈਕਮੇਲ ਕਰਨ ਅਤੇ ਵਾਰ-ਵਾਰ ਜਬਰ ਜਨਾਹ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ 

ਸਿਟੀ ਪੁਲਿਸ ਨੇ ਫਗਵਾੜਾ ਦੀ ਫਰੈਂਡਜ਼ ਕਲੋਨੀ ਦੇ ਰਹਿਣ ਵਾਲੇ ਦੋਸ਼ੀ ਅਭਿਸ਼ੇਕ ਰਾਵਲ ਵਿਰੁੱਧ ਬਲਾਤਕਾਰ ਅਤੇ ਬਲੈਕਮੇਲ ਦੇ ਦੋਸ਼ਾਂ ਤਹਿਤ ਆਈਪੀਸੀ ਦੀ ਧਾਰਾ 376, 384 ਅਤੇ 506 ਤਹਿਤ ਮਾਮਲਾ ਦਰਜ ਕੀਤਾ ਹੈ।

ਫਗਵਾੜਾ, 29 ਮਾਰਚ – ਫਗਵਾੜਾ ਦੇ ਇੱਕ ਮਸ਼ਹੂਰ ਜੋਤਸ਼ੀ ਅਭਿਸ਼ੇਕ ਰਾਵਲ ‘ਤੇ ਇਕ ਵਿਆਹੁਤਾ ਔਰਤ, ਜੋ ਤਿੰਨ ਬੱਚਿਆਂ ਦੀ ਮਾਂ ਹੈ, ਨੂੰ ਕਥਿਤ ਬਲੈਕਮੇਲ ਕਰਨ ਅਤੇ ਵਾਰ-ਵਾਰ ਜਬਰ ਜਨਾਹ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਪੁਲੀਸ ਨੇ ਫਰੈਂਡਜ਼ ਕਲੋਨੀ ਫਗਵਾੜਾ ਵਾਸੀ ਅਭਿਸ਼ੇਕ ਰਾਵਲ ਵਿਰੁੱਧ ਜਬਰ ਜਨਾਹ ਅਤੇ ਬਲੈਕਮੇਲਿੰਗ ਦੇ ਦੋਸ਼ਾਂ ਤਹਿਤ ਕੇਸ ਦਰਜ ਕਰ ਕੇ ਫਗਵਾੜਾ ਪੁਲੀਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸਨੂੰ ਸਥਾਨਕ ਨਿਆਂਇਕ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿਥੇ ਪੁੱਛਗਿੱਛ ਲਈ  ਦੋ ਦਿਨਾਂ ਦਾ ਪੁਲੀਸ ਰਿਮਾਂਡ ਦਿੱਤਾ ਗਿਆ ਹੈ ।

ਪੀੜਤਾ ਨੇ ਦੋਸ਼ ਲਗਾਇਆ ਉਸ ਨੇ ਕਥਿਤ ਤੌਰ ‘ਤੇ ਉਸ ਨੂੰ ਖਰੀਦਦਾਰੀ ਦੇ ਬਹਾਨੇ ਆਪਣੀ ਦੁਕਾਨ ‘ਤੇ ਬੁਲਾਇਆ, ਜਿੱਥੇ ਉਸਨੂੰ ਨਸ਼ੀਲਾ ਪਦਾਰਥ ਪਿਲਾ ਕੇ ਬੇਹੋਸ਼ੀ ਦੀ ਹਾਲਤ ਵਿਚ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਮਹਿਲਾ ਨੇ ਕਿਹਾ ਕਿ ਦੋਸ਼ੀ ਨੇ ਕਥਿਤ ਤੌਰ ‘ਤੇ ਇੱਕ ਇਤਰਾਜ਼ਯੋਗ ਵੀਡੀਓ ਵੀ ਰਿਕਾਰਡ ਕੀਤੀ।

ਇਸ ਸਬੰਧੀ ਪੀੜਤਾ ਨੇ ਦੋਸ਼ ਲਗਾਇਆ ਕਿ ਹੋਲੀ ਵਾਲੇ ਦਿਨ ਉਸਦੇ ਸਖ਼ਤ ਇਨਕਾਰ ਦੇ ਬਾਵਜੂਦ ਦੋਸ਼ੀ ਨੇ ਉਸਨੂੰ ਮਜਬੂਰ ਕੀਤਾ। ਜਦੋਂ ਉਸ ਨੇ ਅੰਤ ਵਿਰੋਧ ਕੀਤਾ, ਦੋਸ਼ੀ ਨੇ ਕਥਿਤ ਤੌਰ ‘ਤੇ ਉਸਦਾ ਵੀਡੀਓ ਸੋਸ਼ਲ ਮੀਡੀਆ ‘ਤੇ ਲੀਕ ਕਰ ਦਿੱਤਾ। ਪੀੜਤਾ ਨੇ ਇਹ ਵੀ ਦਾਅਵਾ ਕੀਤਾ ਕਿ ਰਾਵਲ ਜੋਤਿਸ਼ ਦੀ ਆੜ ਵਿੱਚ, ਮਾਸੂਮ ਔਰਤਾਂ ਦੀਆਂ ਅਸ਼ਲੀਲ ਫੋਟੋਆਂ ਇਕੱਠੀਆਂ ਕਰਦਾ ਸੀ। ਮਹਿਲਾ ਨੇ ਪੁਲੀਸ ਨੂੰ ਉਸ ਦੀਆਂ ਗਤੀਵਿਧੀਆਂ ਦੀ ਉੱਚ ਪੱਧਰੀ ਜਾਂਚ ਕਰਨ ਦੀ ਅਪੀਲ ਕੀਤੀ ਅਤੇ ਦੋਸ਼ ਲਗਾਇਆ ਕਿ ਉਸ ਕੋਲ ਇਤਰਾਜ਼ਯੋਗ ਸਮੱਗਰੀ ਵਾਲੇ ਕਈ ਮੋਬਾਈਲ ਫੋਨ ਹਨ।

ਇਸ ਸਬੰਧੀ ਪੀੜਤਾ ਨੇ ਅੱਗੇ ਦੋਸ਼ ਲਗਾਇਆ ਕਿ ਹੋਲੀ ਵਾਲੇ ਦਿਨ ਉਸਦੇ ਸਖ਼ਤ ਇਨਕਾਰ ਦੇ ਬਾਵਜੂਦ ਦੋਸ਼ੀ ਨੇ ਉਸਨੂੰ ਮਜਬੂਰ ਕੀਤਾ। ਜਦੋਂ ਉਸ ਨੇ ਅੰਤ ਵਿਰੋਧ ਕੀਤਾ, ਦੋਸ਼ੀ ਨੇ ਕਥਿਤ ਤੌਰ ‘ਤੇ ਉਸਦਾ ਵੀਡੀਓ ਸੋਸ਼ਲ ਮੀਡੀਆ ‘ਤੇ ਲੀਕ ਕਰ ਦਿੱਤਾ। ਪੀੜਤਾ ਨੇ ਇਹ ਵੀ ਦਾਅਵਾ ਕੀਤਾ ਕਿ ਰਾਵਲ ਜੋਤਿਸ਼ ਦੀ ਆੜ ਵਿੱਚ, ਮਾਸੂਮ ਔਰਤਾਂ ਦੀਆਂ ਅਸ਼ਲੀਲ ਫੋਟੋਆਂ ਇਕੱਠੀਆਂ ਕਰਦਾ ਸੀ। ਮਹਿਲਾ ਨੇ ਪੁਲੀਸ ਨੂੰ ਉਸ ਦੀਆਂ ਗਤੀਵਿਧੀਆਂ ਦੀ ਉੱਚ ਪੱਧਰੀ ਜਾਂਚ ਕਰਨ ਦੀ ਅਪੀਲ ਕੀਤੀ ਅਤੇ ਦੋਸ਼ ਲਗਾਇਆ ਕਿ ਉਸ ਕੋਲ ਇਤਰਾਜ਼ਯੋਗ ਸਮੱਗਰੀ ਵਾਲੇ ਕਈ ਮੋਬਾਈਲ ਫੋਨ ਹਨ।