ਡਾ.ਅੰਬੇਡਕਰ ਸਾਹਿਬ ਦੇ ਮੁੰਬਈ ਦਾਦਰ ਵਿਖੇ” ਰਾਜਘਰ “ਤੇ ਹਮਲਾ , ਦਿੱਲੀ ਵਿਚ ਦਲਿਤਾਂ ਦੇ ਘਰਾ ਤੇ ਹਮਲੇ ਤੇ ਉੱਤਰ ਪ੍ਰਦੇਸ਼ ਵਿਚ ਸਿੱਖਾਂ ਤੇ ਹਮਲਿਆਂ ਦੀ ਨਿਖੇਧੀ : ਜੌੜਾ, ਬਿਲਗਾ ,ਬਾੜੇਵਾਲ!

ਨਿਊਜ਼ ਪੰਜਾਬ
ਲੁਧਿਆਣਾ , 12 ਜੁਲਾਈ  ( ਰਾਜਿੰਦਰ ਸਿੰਘ ) ਬਹੁਜਨ ਸਮਾਜ ਪਾਰਟੀ ਲੁਧਿਆਣਾ ਦੇ ਜ਼ੋਨ ਇੰਚਾਰਜ ਸ.ਭੁਪਿੰਦਰ ਸਿੰਘ ਜੌੜਾ ਨੇ ਭਾਰਤੀ ਸੰਵਿਧਾਨ ਨਿਰਮਾਤਾ , ਨਾਰੀ ਮੁਕਤੀ  ਦਾਤਾ, ਕਰੋੜਾਂ  ਦੱਬੇ-  ਕੁਚਲੇ ਲੋਕਾਂ ਦਾ ਮਸੀਹਾ , ਉੱਚ –  ਨੀਚ ਦਾ ਫਰਕ ਮਿਟਾਉਣ ਵਾਲਾ , ਨੌਲਜ ਆਫ ਸਿੰਬਲ ,ਯੁੱਗ-  ਪੁਰਸ਼  , ਭਾਰਤ ਰਤਨ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਸਾਹਿਬ ਜੀ ਦੇ ਮੁੰਬਈ, ਦਾਦਰ ਵਿਖੇ “ਰਾਜਘਰ”  ਉੱਪਰ ਅਸਮਾਜਿਕ ਤੱਤਵਾ ਦ੍ਵਾਰਾ ਕੀਤੇ ਹਮਲੇ ਦੀ ਨਖੇਧੀ ਕੀਤੀ ਹੈ !  ਉਨ੍ਹਾਂ ਨਿ ਇਹ ਹਮਲਾ ਮਹਾਰਾਸ਼ਟਰ  ਸੂਬੇ ਦੀ ਆਰ .ਆਰ.ਐਸ ਦੀ ਸ਼ਿਵ ਸੈਨਾ  ਤੇ ਕਾਂਗਰਸ ਸਰਕਾਰ ਤੇ ਕੇਂਦਰ ਦੀ ਆਰ.ਆਰ .ਐਸ + ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਦੀ ਸ਼ਹਿ  ਤੇ ਹੋਇਆ ਹੈ ਜਿਸ ਦੀ ਬਸਪਾ ਸਖਤ  ਸ਼ਬਦਾਂ ਵਿਚ ਨਿਖੇਧੀ  ਕਰਦੀ ਹੈ ਤੇ ਦੋਸ਼ੀਆ ਖ਼ਿਲਾਫ਼ ਦੇਸ਼ ਧ੍ਰੋਹ  ਦਾ ਪਰਚਾ ਦਰਜ਼  ਕਰਕੇ ਕਾਰਵਾਹੀ ਕਰੇ !

ਬਹੁਜਨ ਸਮਾਜ ਪਾਰਟੀ ਪੰਜਾਬ ਦੇ ਆਗੂ ਪਰਗਣ ਬਿਲਗਾ ਨੇ ਦਿੱਲੀ ਦੀ ਆਰ.ਆਰ.ਐਸ + ਆਮ ਆਦਮੀ ਪਾਰਟੀ ਦੀ  ਕੇਜਰੀਵਾਲ ਸਰਕਾਰ ਦ੍ਵਾਰਾ ਕੇਂਦਰ ਦੀ ਆਰ.ਆਰ.ਐਸ + ਬੀ.ਜੇ.ਪੀ ਦੀ ਮੋਦੀ ਸਰਕਾਰ ਦੀ ਸ਼ਹਿ ਉੱਪਰ ਗਰੀਬ ਦਲਿਤਾ ਦੇ ਘਰ ਢਾਹੁਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ ! ਕਿ ਇੰਨ੍ਹਾ ਸਰਕਾਰਾ ਦ੍ਵਾਰਾ ਜਬਰਨ ਦਲਿਤਾ ਦੇ ਘਰ  ਢਾਹੇ ਜਾਂਦੇ ਹਨ ਉਨ੍ਹਾਂ ਨੂੰ ਰੋਕਿਆ ਜਾਵੇ ਤੇ ਜਿਨ੍ਹਾਂ ਦੇ ਢਾਹ  ਦਿਤੇ ਹਨ ਉਨ੍ਹਾਂ ਨੂੰ ਉਸੇ ਜਗਾ ਦ੍ਵਾਰਾ ਉਸਾਰੇ  ਜਾਣ!
ਬਹੁਜਨ ਸਮਾਜ ਪਾਰਟੀ ਲੁਧਿਆਣਾ ਜ਼ਿਲ੍ਹੇ ਦੇ ਇੰਚਾਰਜ ਸ.ਮਨਜੀਤ ਸਿੰਘ ਬਾੜੇਵਾਲ ਨੇ ਉੱਤਰ ਪ੍ਰਦੇਸ਼ ਵਿਚ ਆਰ.ਆਰ .ਐਸ + ਬੀ.ਜੇ.ਪੀ ਦੀ ਜੋਗੀ ਸਰਕਾਰ ਦ੍ਵਾਰਾ ਕੀਤੇ ਸਿੱਖਾਂ,ਦਲਿਤਾ, ਪੱਛੜੇ ਤੇ ਹੋਰ ਘੱਟ ਗਿਣਤੀਆਂ ਦੇ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਸਰਕਾਰ ਜ਼ਬਰਨ ਸਿੱਖਾਂ ਦੀਆ ਜ਼ਮੀਨਾਂ ਹੜੱਪ  ਕੇ ਆਪਣੇ  ਕਬਜ਼ੇ ਵਿਚ ਲੈ ਰਹੀ ਹੈ ਜੋ ਕਿ ਅਤਿ  ਨਿੰਦਣਯੋਗ ਹੈ !
ਉਕਤ  ਹਮਲਿਆਂ  ਦੀ ਨਿਖੇਧੀ ਕਰਦਿਆਂ ਇੰਨ੍ਹਾ ਆਗੂਆਂ  ਨੇ ਭਾਰਤ ਦੇਸ਼ ਦੇ ਰਾਸ਼ਟਰਪਤੀ ਸਾਹਿਬ ਜੀ ਕੋਲ ਮੰਗ ਕੀਤੀ ਹੈ ਇੰਨ੍ਹਾ ਸਾਰੀਆਂ ਸਰਕਾਰਾਂ ਨੂੰ ਬਰਖ਼ਾਸਤ ਕਰਕੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ ਤੇ ਈ.ਵੀ.ਐਮ ਨੂੰ ਹਟਾਕੇ   ਨਵੇਂ  ਸਿਰੇ  ਤੋ ਬੈਲਟ ਪੇਪਰ ਨਾਲ ਇਲੈਕਸ਼ਨ ਕਰਾਕੇ ਨਵੀ, ਵਧੀਆ ਤੇ ਇਮਾਨਦਾਰ ਸਰਕਾਰਾ ਦਾ ਗਠਨ ਕਰੇ ਤਾ ਜੋ ਇਹੋ ਜਿਹੀਆਂ  ਘਟਨਾਂਵਾ ਦੇਸ਼ ਅੰਦਰ ਹੋਰ ਨਾ ਵਾਪਰਨ  !
ਇਸ ਮੌਕੇ ਸਾਬਕਾ ਕੌਂਸਲਰ ਸ.ਤਾਰਾ ਸਿੰਘ , ਸਾਬਕਾ ਯੂਥ ਵਿੰਗ ਪ੍ਰਧਾਨ ਡਾ.ਰਵਿੰਦਰ ਸਰੋਏ , ਸਾਬਕਾ ਮੀਡਿਆ ਇੰਚਾਰਜ ਡਾ.ਨਰਿੰਦਰ ਕੁਮਾਰ , ਮੁਕੇਸ਼ ਮਹਿਮੀ, ਜ਼ੋਨ ਇੰਚਾਰਜ ਨਿਰਮਲ ਸਿੰਘ ਸਾਇਆ, ਗੁਰਦੀਪ ਸਿੰਘ ਚਮਿੰਡਾ, ਸੰਜੀਵ ਵਿਸ਼ਕਰਮਾ ,ਸੈਕਟਰੀ ਦਵਿੰਦਰ ਬਿੱਟੂ , ਕਰਮ ਪਾਲ ਮੋਰੀਆਂ , ਇੰਦਰੇਸ਼ ਕੁਮਾਰ , ਹਲਕਾ ਪੂਰਬੀ ਪ੍ਰਧਾਨ ਰਾਜਿੰਦਰ ਨਿੱਕਾ , ਬਿਸ਼ੰਬਰ ਲਾਲ , ਠੇਕੇਦਾਰ ਸੁਰਜਨ  ਕੁਮਾਰ ,ਜਸਵਿੰਦਰ  ਜੱਸਾ , ਕਰਨੈਲ ਸਿੰਘ ਕਾਰਵਾਰਾ ਤੇ ਹੋਰ ਸਾਥੀ ਮਜੂਦ ਸਨ !