ਲੁਧਿਆਣਾ ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਦੀ ਕੋਰੋਨਾ ਰਿਪੋਰਟ ਆਈ ਪੋਜ਼ੀਟਿਵ – ਦਫਤਰ ਕੀਤਾ ਬੰਦ

ਨਿਊਜ਼ ਪੰਜਾਬ

ਲੁਧਿਆਣਾ , 10 ਜੁਲਾਈ – ਪੰਜਾਬ ਵਿਚ ਸਰਕਾਰੀ ਅਧਿਕਾਰੀਆਂ ਵਲੋਂ ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਦੀ ਸੇਵਾ ਕਰਦਿਆਂ ਕਈ ਉੱਚ ਅਧਿਕਾਰੀ ਕੋਰੋਨਾ ਦੀ ਲਪੇਟ ਵਿਚ ਆ ਰਹੇ ਹਨ | ਪਿਛਲੇ ਦਿਨੀ ਕੋਰੋਨਾ ਪੋਜ਼ੀਟਿਵ ਆਏ ਏ ਡੀ ਸੀ ( ਜ਼ ) ਨਾਲ ਸਬੰਧਿਤ ਮੀਟਿੰਗ ਵਿਚ ਮੌਜ਼ੂਦ 59 ਅਧਿਕਾਰੀਆਂ ਦੇ ਸੈਂਪਲ ਟੈਸਟ ਕੀਤੇ ਗਏ ਸਨ , ਉਨ੍ਹਾਂ ਵਿੱਚੋ ਮੀਟਿੰਗ ਵਿਚ ਸ਼ਾਮਲ ਨਗਰ ਨਿਗਮ ਦੇ ਜ਼ੋਨ ਡੀ ਦੇ ਕਮਿਸ਼ਨਰ ਕੁਲਪ੍ਰੀਤ ਸਿੰਘ ਡੀ ਰਿਪੋਰਟ ਵੀ ਕੋਰੋਨਾ ਪੋਜ਼ੀਟਿਵ ਆ ਗਈ ਹੈ | ਨਗਰ ਨਿਗਮ ਵਿਚਲਾ ਉਨ੍ਹਾਂ ਦਾ ਦਫਤਰ ਬੰਦ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਸਟਾਫ ਨੂੰ ਘਰ ਭੇਜ ਦਿੱਤਾ ਗਿਆ ਹੈ | ਸਿਹਤ ਅਧਿਕਾਰੀਆਂ ਵਲੋਂ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ |