ਮੈ ਕਾਨਪੁਰੀ ਵਿਕਾਸ ਦੁੱਬੇ ਹਾਂ ! – – – ਮੁਕਾਬਲੇ ਬਚਣ ਲਈ ਪਾਉਂਦਾ ਰਿਹਾ ਰੌਲਾ
ਨਿਊਜ਼ ਪੰਜਾਬ
ਮੈ ਕਾਨਪੁਰੀ ਵਿਕਾਸ ਦੁੱਬੇ ਹਾਂ !
ਉਜੈਨ ਦੇ ਮਹਾਕਾਲ ਮੰਦਰ ਵਿੱਚ ਅੱਜ ਸਵੇਰੇ 10 ਵਜੇ ਦੇ ਕਰੀਬ ਪਹੁੰਚੇ 5 ਲੱਖ ਦੇ ਇਨਾਮੀ ਕਾਨਪੁਰੀ ਬਦਮਾਸ਼ ਨੇ ਮੰਦਰ ਦੇ ਅੰਦਰ ਵੜਦਿਆਂ ਹੀ ਰੋਲ ਪਾਉਣਾ ਸ਼ੁਰੂ ਕਰ ਦਿੱਤਾ ” ਮੈ ਵਿਕਾਸ ਦੁੱਬੇ ਹਾਂ — ਕਾਨਪੁਰ ਵਾਲਾ ” ਉਸ ਨੇ ਆਪ ਹੀ ਮੀਡੀਆ ਅਤੇ ਪੁਲਿਸ ਤੱਕ ਪਹੁੰਚ ਕੀਤੀ | 8 ਜਵਾਨਾਂ ਦਾ ਕਾਤਲ ਪੁਲਿਸ ਦੀ ਗ੍ਰਿਫਤ ਵਿੱਚ ਆਉਣ ਤੋਂ ਬਾਅਦ ਵੀ ਉਹ ਇਸੇ ਤਰ੍ਹਾਂ ਬੋਲਦਾ ਰਿਹਾ | ਅਜਿਹਾ ਉਹ ਦੁਨੀਆ ਨੂੰ ਦੱਸਣ ਵਾਸਤੇ ਕਰ ਰਿਹਾ ਸੀ ਤਾ ਜੋ ਪੁਲਿਸ ਉਸ ਦੇ ਸਾਥੀਆਂ ਵਾਂਗ ਓਹਨੂੰ ਵੀ ਮੁਕਾਬਲੇ ਵਿੱਚ ਮਾਰ ਨਾ ਦੇਵੇ |