8 ਪੁਲਿਸ ਜਵਾਨਾਂ ਦਾ ਕਾਤਲ ਕਾਨਪੁਰੀਆ ਵਿਕਾਸ ਦੁੱਬੇ ਉਜੈਨ ਦੇ ਮੰਦਰ ਵਿੱਚੋ ਗ੍ਰਿਫਤਾਰ – 3 ਸਾਥੀ ਮਾਰੇ ਗਏ
ਨਿਊਜ਼ ਪੰਜਾਬ
ਉਜੈਨ , 9 ਜੁਲਾਈ ਕਾਨਪੁਰ ਵਿਚ 8 ਪੁਲਿਸ ਅਧਿਕਾਰੀਆਂ ਅਤੇ ਜਵਾਨਾਂ ਦਾ ਕਾਤਲ ਬਦਮਾਸ਼ ਅਤੇ ਮੁਕਾਬਲੇ ਦਾ ਮੁੱਖ ਦੋਸ਼ੀ ਵਿਕਾਸ ਦੁਬੇ ਨੂੰ ਉਜੈਨ ਦੇ ਮਹਾਕਾਲ ਮੰਦਰ ਤੋਂ ਗ੍ਰਿਫ਼ਤਾਰ ਕੀਤਾ ਹੈ। ਵੀਰਵਾਰ ਸਵੇਰੇ ਪੁਲਿਸ ਦੇ ਮੁਕਾਬਲੇ ਵਿਚ ਇਸ ਦੇ ਦੋ ਹੋਰ ਸਾਥੀ ਮਾਰੇ ਗਏ ਹਨ।

ਪ੍ਰਭਾਤ ਮਿਸ਼ਰਾ, ਜੋ ਕਿ ਫ਼ਰੀਦਾਬਾਦ ਵਿਚ ਵਿਕਾਸ ਦੁਬੇ ਦੀ ਮਦਦ ਕਰਨ ਵਾਲਾ ਇਕ ਮੁਜ਼ਰਮ ਸੀ, ਵੀਰਵਾਰ ਨੂੰ ਪੁਲਿਸ ਦੇ ਇਕ ਮੁਕਾਬਲੇ ਵਿਚ ਮਾਰਿਆ ਗਿਆ ਸੀ। ਆਈਜੀ ਰੇਂਜ ਕਾਨਪੁਰ ਨੇ ਕਿਹਾ ਕਿ ਤਿੰਨ ਵਿਅਕਤੀਆਂ ਨੂੰ ਫ਼ਰੀਦਾਬਾਦ ਵਿਚ ਇਸ ਨੂੰ ਪਨਾਹ ਦੇਣ ਦੇ ਦੋਸ਼ ਵਿਚ ਕੱਲ੍ਹ ਗ੍ਰਿਫ਼ਤਾਰ ਕੀਤਾ ਗਿਆ ਸੀ। ਪ੍ਰਭਾਤ ਵੀ ਉਨ੍ਹਾਂ ਵਿਚੋਂ ਇਕ ਸੀ। ਪ੍ਰਭਾਤ ਮਿਸ਼ਰਾ ਅਤੇ ਬਾਬੂਆ ਦੁਬੇ ਤੇ 50 ਹਜ਼ਾਰ ਰਿਪਾਏ ਦਾ ਇਨਾਮ ਸੀ।
ਦੋ ਮੁਲਜ਼ਮਾਂ ਸ਼ਰਵਨ ਅਤੇ ਅੰਕੁਰ ਨੂੰ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ‘ਤੇ ਭੇਜ ਦਿੱਤਾ ਗਿਆ, ਜਦ ਕਿ ਅਦਾਲਤ ਤੋਂ ਟਰਾਂਜਿਟ ਰਿਮਾਂਡ ਪ੍ਰਾਪਤ ਕਰਨ ਤੋਂ ਬਾਅਦ ਦੋਸ਼ੀ ਪ੍ਰਭਾਤ ਉਰਫ ਕਾਰਤਿਕ ਮਿਸ਼ਰਾ ਨੂੰ ਪੁਲਿਸ ਦੇ ਹਵਾਲੇ ਕਰਨਾ ਸੀ । ਇਸ ਲਈ ਉਸ ਨੂੰ ਫਰੀਦਾਬਾਦ ਤੋਂ ਕਾਨਪੁਰ ਲਿਆਂਦਾ ਜਾ ਰਿਹਾ ਸੀ। ਆਈਜੀ ਰੇਂਜ ਕਾਨਪੁਰ ਨੇ ਕਿਹਾ ਕਿ ਪ੍ਰਭਾਤ ਨੇ ਰਸਤੇ ਵਿਚ ਪੁਲਿਸ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਹ ਪੁਲਿਸ ਦੀ ਗੋਲੀ ਨਾਲ ਮਾਰਿਆ ਗਿਆ I
ਇਕ ਹੋਰ ਮੁਕਾਬਲੇ ਵਿਚ ਵਿਕਾਸ ਦਾ ਸਾਥੀ ਬਾਬੂਆ ਦੁਬੇ ਵੀ ਮਾਰਿਆ ਗਿਆ ਹੈ। ਪੁਲਿਸ ਨੇ ਉਸ ਦਾ ਮੁਕਾਬਲਾ ਇਟਾਵਾ ਦੇ ਬਾਕਾਵਰ ਥਾਣੇ ਇਲਾਕੇ ਵਿਚ ਕੀਤਾ। ਪਰ ਉਸ ਦੇ ਤਿੰਨ ਸਾਥੀ ਭੱਜਣ ਵਿਚ ਕਾਮਯਾਬ ਹੋ ਗਏ। ਪੁਲਿਸ ਨੂੰ ਬਾਬੂਆ ਤੋਂ ਪਿਸਤੌਲ ਮਿਲ ਗਈ ਹੈ।