ਲੁਧਿਆਣਾ ਵਾਸੀਓ ਸੋਚੋ ! ਅੱਜ 65 ਵਿਅਕਤੀਆ ਨੂੰ ਹੋ ਗਿਆ ਕੋਰੋਨਾ – 3 ਹੋਈਆਂ ਮੌਤਾਂ

ਨਿਊਜ਼ ਪੰਜਾਬ  

ਲੁਧਿਆਣਾ, 3 ਜੁਲਾਈ  – ਲੁਧਿਆਣਾ ਵਿਚ ਕੋਰੋਨਾ ਨਾਲ ਸਬੰਧਿਤ ਤਿੰਨ ਕੋਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇੱਕ ਮ੍ਰਿਤਕ ਮਰੀਜ਼ ਜੋ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਵਿਚ ਦਾਖਲ ਸੀ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ । ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਅਸ਼ਵਨੀ ਚੌਧਰੀ ਨੇ ਦੱਸਿਆ ਕਿ ਮ੍ਰਿਤਕ ਲੁਧਿਆਣਾ ਸ਼ਹਿਰ ਦੇ ਫ਼ੀਲਡ ਗੰਜ ਇਲਾਕੇ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਉਮਰ ਲਗਭਗ 62 ਸਾਲ ਦੇ ਕਰੀਬ ਸੀ। ਇਸ ਤਰ੍ਹਾਂ ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਸ਼ਹਿਰ ਦੇ ਡੀਜ਼ਲ ਸ਼ੈੱਡ ਮੁਹੱਲਾ ਦੀ ਨਿਵਾਸੀ 68 ਸਾਲਾ ਕੋਰੋਨਾ ਪੀੜਤ ਔਰਤ ਜੋ ਇਸ ਵੇਲੇ ਫੋਰਟਿਸ ਹਸਪਤਾਲ ਮੋਹਾਲੀ ਵਿਚ ਦਾਖਲ ਸੀ ਦੀ ਮੌਤ ਹੋ ਗਈ ਹੈ। ਇਸ ਤੋ ਇਲਾਵਾ ਦਿੱਲੀ ਨਾਲ ਸਬੰਧਿਤ 63 ਸਾਲਾ ਕੋਰੋਨਾ ਪੀੜਤ ਮਰੀਜ਼ ਜੋ ਇਸ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਲੁਧਿਆਣਾ ਵਿਚ ਜੇਰੇ ਇਲਾਜ ਸੀ, ਦੀ ਮੌਤ ਹੋ ਗਈ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਜਿੱਲ੍ਹਾ ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ 65 ਮਰੀਜ਼ ਹੋਰ ਸਾਹਮਣੇ ਆਏ ਹਨ ਜਿਨ੍ਹਾਂ ਵਿਚ 5 ਮਰੀਜ਼ ਲੁਧਿਆਣਾ ਜ਼ਿਲ੍ਹੇ ਤੋਂ ਬਾਹਰਲੇ  ਹਨ ।

ਲੋਕਾਂ ਨੂੰ ਧੋਤੇ ਜਾ ਸਕਣ ਵਾਲੇ ਮਾਸਕ ਵਰਤੇ ਜਾਣੇ ਚਾਹੀਦੇ ਹਨ-ਡਾ. ਬਿਸ਼ਵ ਮੋਹਨ
-ਕਿਹਾ! ਜੇਕਰ ਵਿਅਕਤੀ ਮਾਸਕ ਲਗਾਏ, ਹੱਥ ਧੋਵੇ ਅਤੇ ਸਮਾਜਿਕ ਦੂਰੀ ਬਣਾ ਕੇ ਰੱਖੇ ਤਾਂ ਦੋ ਤਿਹਾਈ ਖ਼ਤਰਾ ਘਟ ਸਕਦਾ
-ਨਗਰ ਨਿਗਮ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕੋਵਿਡ 19 ਤੋਂ ਬਚਾਅ ਲਈ ਸਾਵਧਾਨੀਆਂ ਬਾਰੇ ਕਰਾਇਆ ਜਾਣੂ

ਲੁਧਿਆਣਾ, 30 ਜੂਨ-ਸਥਾਨਕ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸੀਨੀਅਰ ਡਾਕਟਰ ਬਿਸ਼ਵ ਮੋਹਨ ਨੇ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਨੂੰ ਕੋਵਿਡ 19 ਦੀਆਂ ਸਾਵਧਾਨੀਆਂ ਤੋਂ ਜਾਣੂ ਕਰਾਇਆ। ਇਸ ਮੌਕੇ ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸਭਰਵਾਲ, ਸ੍ਰੀਮਤੀ ਸਵਾਤੀ ਟਿਵਾਣਾ, ਸ੍ਰ. ਕੁਲਪ੍ਰੀਤ ਸਿੰਘ, ਸ੍ਰੀ ਨੀਰਜ ਜੈਨ ਅਤੇ ਸ੍ਰ. ਜਸਦੇਵ ਸਿੰਘ ਸੇਖੋਂ (ਚਾਰੇ ਜ਼ੋਨਲ ਕਮਿਸ਼ਨਰ) ਅਤੇ ਹੋਰ ਹਾਜ਼ਰ ਸਨ।
ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਬਿਸ਼ਵ ਮੋਹਨ ਨੇ ਦੱਸਿਆ ਕਿ ਲੋਕਾਂ ਨੂੰ ਇੱਕ ਵਾਰ ਵਰਤੇ ਜਾਣ ਵਾਲੇ ਡਿਸਪੋਜ਼ੇਬਲ ਮਾਸਕਾਂ ਦੀ ਬਿਜਾਏ ਧੋਤੇ ਜਾ ਸਕਣ ਵਾਲੇ ਮਾਸਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ•ਾਂ ਕਿਹਾ ਕਿ ਡਿਸਪੋਜ਼ੇਬਲ ਮਾਸਕਾਂ ਨੂੰ ਵਰਤੋਂ ਉਪਰੰਤ ਨਸ਼ਟ ਕਰਨਾ ਬਹੁਤ ਮੁਸ਼ਕਿਲ ਹੁੰੰਦਾ ਹੈ ਜਦਕਿ ਧੋਤੇ ਜਾ ਸਕਣ ਵਾਲੇ ਮਾਸਕ ਮੁੜ ਵਰਤੋਂ ਵਿੱਚ ਆ ਜਾਂਦੇ ਹਨ। ਇਸ ਨਾਲ ਵਾਤਾਵਰਣ ਨੂੰ ਵੀ ਕੋਈ ਨੁਕਸਾਨ ਨਹੀਂ ਹੁੰਦਾ।
ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਹਿ ਤਹਿਤ ਕੀਤੇ ਜਾ ਰਹੇ ਉਪਰਾਲਿਆਂ ਦੇ ਸਦਕਾ ਲੋਕਾਂ ਨੂੰ ਹੁਣ ਕਮਿਊਨਿਟੀ ਵਿੱਚ ਇਸ ਬਿਮਾਰੀ ਦੇ ਫੈਲਣ ਤੋਂ ਘਬਰਾਉਣਾ ਨਹੀਂ ਚਾਹੀਦਾ ਹੈ। ਉਨ•ਾਂ ਕਿਹਾ ਕਿ ਬਾਕੀ ਰਾਜਾਂ ਦੇ ਮੁਕਾਬਲੇ ਪੰਜਾਬ ਵਿੱਚ ਕਾਫੀ ਗਿਣਤੀ ਵਿੱਚ ਟੈਸਟ ਹੋ ਰਹੇ ਹਨ। ਜੇਕਰ ਅਸੀਂ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਮਾਸਕ ਪਾਉਂਦੇ ਹਾਂ, ਸਮਾਜਿਕ ਦੂਰੀ ਬਣਾ ਕੇ ਰੱਖਦੇ ਹਾਂ ਅਤੇ ਵਾਰ-ਵਾਰ ਹੱਥ ਧੋਂਦੇ ਹਾਂ ਤਾਂ ਇਸ ਨਾਲ ਇਸ ਬਿਮਾਰੀ ਤੋਂ ਪੀੜਤ ਹੋਣ ਦਾ ਦੋ ਤਿਹਾਈ ਖ਼ਤਰਾ ਘਟ ਜਾਂਦਾ ਹੈ।
ਉਨ•ਾਂ ਕਿਹਾ ਕਿ ਲੋਕਾਂ ਨੂੰ ਕੋਵਿਡ 19 ਏਨ•ਾਂ ਜਿਆਦਾ ਡਰਨ ਦੀ ਲੋੜ ਨਹੀਂ, ਕਿਉਂਕਿ ਇਸ ਤੋਂ ਜਿਆਦਾ ਤਾਂ ਹਰ ਸਾਲ ਲੋਕ ਟੀ. ਬੀ., ਦਿਲ ਦਾ ਦੌਰਾ ਅਤੇ ਹੋਰ ਬਿਮਾਰੀਆਂ ਨਾਲ ਮਰ ਜਾਂਦੇ ਹਨ। ਉਨ•ਾਂ ਕਿਹਾ ਕਿ 80 ਫੀਸਦੀ ਪਾਜ਼ੀਟਿਵ ਮਰੀਜ਼ਾਂ ਨੂੰ ਤਾਂ ਪਤਾ ਵੀ ਨਹੀਂ ਲੱਗਦਾ ਕਿ ਉਨ•ਾਂ ਨੂੰ ਇਹ ਬਿਮਾਰੀ ਹੈ। 95 ਫੀਸਦੀ ਮਰੀਜ਼ ਆਸਾਨੀ ਨਾਲ ਠੀਕ ਹੋ ਜਾਂਦੇ ਹਨ। ਸਿਰਫ਼ 5 ਫੀਸਦੀ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਨ ਦੀ ਲੋੜ ਪੈਂਦੀ ਹੈ। ਇਨ•ਾਂ ਵਿੱਚੋਂ ਵੀ ਬਹੁਤ ਘੱਟ ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਰੱਖਣ ਦੀ ਲੋੜ ਪੈਂਦੀ ਹੈ।
ਉਨ•ਾਂ ਕਿਹਾ ਕਿ ਲੋਕਾਂ ਨੂੰ ਇਸ ਬਿਮਾਰੀ ਨੂੰ ਫਿਰ ਵੀ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਹੈ। ਲੋਕਾਂ ਨੂੰ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ•ਾਂ ਕਿਹਾ ਇਸ ਬਿਮਾਰੀ ਨਾਲ ਗ੍ਰਸਤ ਹੋਣ ‘ਤੇ ਮਰੀਜ਼ ਨੂੰ ਬੁਖਾਰ, ਖਾਂਸੀ ਅਤੇ ਸਾਹ ਲੈਣ ਦੀ ਸਮੱਸਿਆ ਦੇ ਨਾਲ-ਨਾਲ ਮੂੰਹ ਦਾ ਸਵਾਦ ਅਤੇ ਸੁੰਘਣਾਂ ਵੀ ਚਲਾ ਜਾਂਦਾ ਹੈ। ਉਨ•ਾਂ ਕਿਹਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਹਲਦੀ, ਤੁਲਸੀ, ਗਰਮ ਪਾਣੀ ਅਤੇ ਹੋ ਸਕੇ ਤਾਂ ਪ੍ਰਣਯਾਮ (ਯੋਗਾ) ਕਰਨੀ ਚਾਹੀਦੀ ਹੈ ਤਾਂ ਜੋ ਉਨ•ਾਂ ਦੇ ਸਰੀਰਕ ਦੀ ਅੰਦਰੂਨੀ ਸ਼ਕਤੀ ਰੋਗਾਂ ਦੇ ਨਾਲ ਲੜਨ ਦੇ ਸਮਰੱਥ ਹੋ ਜਾਵੇ।
ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸਭਰਵਾਲ ਨੇ ਡਾ. ਬਿਸ਼ਵ ਮੋਹਨ ਨੂੰ ਭਰੋਸਾ ਦਿਵਾਇਆ ਕਿ ਨਗਰ ਨਿਗਮ ਦਾ ਹਰੇਕ ਅਧਿਕਾਰੀ ਅਤੇ ਕਰਮਚਾਰੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਵਚਨਬੱਧ ਹੈ। ਇਸ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਵੀ ਲਗਾਤਾਰ ਜਾਰੀ ਰਹੇਗੀ।