ਸ਼੍ਰੋਮਣੀ ਅਕਾਲੀ ਦਲ ( ਬਾਦਲ ) ਦੇ ਉਦਯੋਗਿਕ ਵਿੰਗ ਦੇ ਪ੍ਰਧਾਨ ਅਤੇ ਉਦਯੋਗਿਕ ਆਗੂ ਸ਼੍ਰੀ ਸਤੀਸ਼ ਢਾਂਡਾ ਨਹੀਂ ਰਹੇ

ਰਾਸ਼ਟਰਪਤੀ ਅਬਦੁਲ  ਕਲਾਮ ਅਤੇ ਸ਼੍ਰੀ ਪ੍ਰਣਾਬ ਮੁਕਰਜੀ ਪਾਸੋ ਦੋ ਵਾਰ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨੇ ਜਾ ਚੁੱਕੇ ਸ਼੍ਰੀ ਢਾਂਡਾ ਪਿਛਲੇ ਇੱਕ ਸਾਲ ਤੋਂ ਬਿਮਾਰ ਚਲੇ ਆ ਰਹੇ ਸਨ |

ਨਿਊਜ਼ ਪੰਜਾਬ

ਲੁਧਿਆਣਾ , 3 ਜੁਲਾਈ – ਭਾਰਤ ਸਰਕਾਰ ਦੀ ਇੰਜਨੀਰਿੰਗ ਐਕਸਪੋਰਟ ਪ੍ਰਮੋਸ਼ਨ ਕੌਂਸਲ ( ਉਤਰੀ ਭਾਰਤ ) ਦੇ ਪਹਿਲੇ ਚੇਅਰਮੈਨ ਅਤੇ ਪੰਜਾਬ ਸਨਅਤੀ ਆਗੂ ਸ਼੍ਰੀ ਸਤੀਸ਼ ਢਾਂਡਾ ਦਾ ਬੀਤੀ ਰਾਤ ਦਿਹਾਂਤ ਹੋ ਗਿਆ | ਰਾਸ਼ਟਰਪਤੀ ਅਬਦੁਲ  ਕਲਾਮ ਅਤੇ ਸ਼੍ਰੀ ਪ੍ਰਣਾਬ ਮੁਕਰਜੀ ਪਾਸੋ ਦੋ ਵਾਰ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨੇ ਜਾ ਚੁੱਕੇ ਸ਼੍ਰੀ ਢਾਂਡਾ ਪਿਛਲੇ ਇੱਕ ਸਾਲ ਤੋਂ ਬਿਮਾਰ ਚਲੇ ਆ ਰਹੇ ਸਨ | ਪਿਛਲੇ ਕਈ ਦਿਨਾਂ ਤੋਂ ਉਹ ਵੈਂਟੀਲੇਟਰ ਤੇ ਸਨ | ਸਵਰਗੀ ਸ਼੍ਰੀ ਢਾਂਡਾ ਸ਼੍ਰੋਮਣੀ ਅਕਾਲੀ ਦਲ ( ਬਾਦਲ ) ਦੇ ਉਦਯੋਗਿਕ ਵਿੰਗ ਦੇ ਪ੍ਰਧਾਨ ਸਨ ਅਤੇ ਬਾਦਲ ਸਰਕਾਰ ਵੇਲੇ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ ਦੇ     ਵਾਈਸ ਚੇਅਰਮੈਨ ਰਹੇ ਸਨ ਅਤੇ ਸਰਕਾਰ ਵਲੋਂ ਉਨ੍ਹਾਂ ਨੂੰ ਕੈਬਨਿਟ ਰੈਂਕ ਦਿੱਤਾ ਗਿਆ ਸੀ |