ਭਾਰਤ ‘ਚ ਚੀਨੀ ਐਪ ਬੰਦ ਹੋਣ ਨਾਲ ਚੀਨ ਨੂੰ ਹੋਇਆ ਵੱਡਾ ਆਰਥਿਕ ਨੁਕਸਾਨ – ਵਰਤੋਂਕਾਰਾਂ ਦੀ ਗਿਣਤੀ ਪੜ੍ਹ ਕੇ ਹੋ ਜਾਵੋਗੇ ਹੈਰਾਨ !

ਨਿਊਜ਼ ਪੰਜਾਬ

ਨਵੀ ਦਿੱਲੀ , 30 ਜੂਨ – ਭਾਰਤ ਨਾਲ ਸਰਹੱਦੀ ਵਿਵਾਦ ਪੈਦਾ ਕਰਨਾ ਚੀਨ ਲਈ ਵੱਡੇ ਆਰਥਿਕ ਨੁਕਸਾਨ ਦਾ ਕਾਰਨ ਬਣਦਾ ਜਾ ਰਿਹਾ ਹੈ | ਚੀਨੀ ਸਾਜ਼ੋ-ਸਮਾਨ ਦੇ ਭਰੇ ਲੱਖਾਂ ਕੰਟੇਨਰ ਭਾਰਤੀ ਬੰਦਰਗਾਹਾਂ ਤੇ ਰੋਕਣ ਤੋਂ ਬਾਅਦ ਭਾਰਤ ਸਰਕਾਰ ਵਲੋਂ ਚੀਨ ਦੀਆਂ ਬਹੁ – ਚਰਚਿਤ 59 ਐਪ ਦੇਸ਼ ਵਿਚ ਬੈਨ ਕਰ ਦੇਣ ਨਾਲ ਭਾਰਤ ਦੇ 80 ਕਰੋੜ ਸਮਾਰਟ ਫੋਨਾਂ ਵਿੱਚੋ ਚੀਨੀ ਆਵਾਜ਼ ਆਉਣੀਆਂ ਬੰਦ ਹੋ ਗਈਆਂ ਹਨ |     

                                                                                                   ਪਿਛਲੇ ਸਾਲ, ਭਾਰਤ ਵਿੱਚ ਸਭ ਤੋਂ ਵੱਧ ਚੀਨੀ ਐਪ ਨੂੰ  ਇੰਸਟਾਲ ਕੀਤਾ ਗਿਆ ਸੀ। ਅੰਕੜਿਆਂ ਅਨੁਸਾਰ  ਤਿੰਨ ਮਹੀਨਿਆਂ ਵਿੱਚ 4.5 ਬਿਲੀਅਨ ਤੋਂ ਵੱਧ ਐਪਸ ਡਾਊਨਲੋਡ ਕੀਤੀਆਂ ਗਈਆਂ, ਜਿਸ ਦੀ ਸਭ ਤੋਂ ਵੱਧ ਟਿੱਕ –

ਟੋਕ  ਸੀ।

                                                                                                  ਮਾਹਰਾਂ ਅਨੁਸਾਰ ਭਾਰਤ ਅਜਿਹੇ ਹਮਲੇ ਰਾਹੀਂ ਚੀਨ ਨੂੰ ਵਧੇਰੇ ਪ੍ਰਭਾਵਸ਼ਾਲੀ ਅਤੇ ਮਜ਼ਬੂਤ ਝੱਟਕਾ ਦੇ ਸਕਦਾ ਹੈ। ਭਾਰਤ ਵਿੱਚ ਮੁੱਖ ਤੌਰ ‘ਤੇ ਚਾਰ-ਪੱਖੀ ਚੀਨੀ ਐਪ ਬਾਜ਼ਾਰ ਹੈ। ਪਹਿਲਾ ਹੈ ਆਰਥਿਕ ਲੈਣ-ਦੇਣ, ਦੂਜੀ ਖਰੀਦਦਾਰੀ, ਤੀਜੀ-ਮਜ਼ਾਕੀਆ ਐਪ ਅਤੇ ਚੋਥਾ ਹੈ ਚੀਨੀ ਪ੍ਰਚਾਰ ਪ੍ਰਚਾਰ ਐਪ।
                                                                                               
                                                                                                 ਇਥੇ ਜ਼ਿਕਰਯੋਗ ਹੈ ਕਿ ਚੀਨ ਦੀਆਂ ਸਮਾਰਟ ਫੋਨ ਵਾਲੀਆਂ ਐਪਸ ਵਿੱਚੋਂ ਘੱਟੋ ਘੱਟ 75 ਪ੍ਰਤੀਸ਼ਤ ਅਜਿਹੀਆਂ ਐਪਸ ਹਨ ਜਿਨ੍ਹਾਂ ਨੂੰ ਕਿਸੇ ਵੀ ਸਮੇਂ ਭਾਰਤੀ ਬਾਜ਼ਾਰ ਤੋਂ ਹਟਾਇਆ ਜਾ ਸਕਦਾ ਹੈ। ਇਸ ਦਾ ਭਾਰਤ ‘ਤੇ ਬਹੁਤਾ ਅਸਰ ਨਹੀਂ ਪਵੇਗਾ ਅਤੇ ਇਹ ਚੀਨੀ ਵਸਤੂਆਂ ਦੇ ਬਾਈਕਾਟ ਨਾਲੋਂ ਜ਼ਿਆਦਾ ਅਸਰਦਾਰ ਸਾਬਤ ਹੋਵੇਗਾ।
                                                                                               ਪ੍ਰਸਿੱਧ ਚੀਨੀ ਐਪ ਟਿੱਕ-ਟਾਕ ਦੇ  ਦੁਨੀਆ ਭਰ ਵਿੱਚ ਦੋ ਅਰਬ ਤੋਂ ਵੱਧ ਯੂਜ਼ਰਹਨ। ਇਨ੍ਹਾਂ ਵਿਚੋਂ 25 – 30 ਫ਼ੀਸਦੀ ਭਾਰਤੀ ਹਨ। ਇਸ ਤੋਂ ਬਾਅਦ  ਚੀਨ ਅਤੇ ਯੂ.ਐੱਸ. ਵਿੱਚ ਇਸਦੇ ਵਰਤੋਂਕਾਰ ਹਨ। ਇਸ ਐਪ ਦੀ ਕੁੱਲ ਕਮਾਈ ਵਿੱਚ ਕੇਵਲ ਭਾਰਤ ਹੀ 10 ਪ੍ਰਤੀਸ਼ਤ ਹਿੱਸਾ ਪਾਉਂਦਾ ਹੈ।