ਕੇਂਦਰ ਸਰਕਾਰ ਦਾ ਹੁਕਮ – ਅਗਲੇ ਮਹੀਨੇ ਵੀ ਰਾਤ ਦਾ ਕਰਫਿਊ ਜਾਰੀ ਰਹੇਗਾ, ਸਕੂਲ-ਕਾਲਜ਼ਾਂ ਦੀ ਅਜੇ ਇਜਾਜ਼ਤ ਨਹੀਂ ਹੈ – ਪੜ੍ਹੋ ਕੇਦਰ ਦੀਆਂ ਅਨਲਾਕ-2 ਹਦਾਇਤਾਂ
ਨਿਊਜ਼ ਪੰਜਾਬ
ਨਵੀ ਦਿੱਲੀ , 29 ਜੂਨ -ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਰਾਹਤ ਪਾਬੰਦੀਆਂ ਦੀ ਲੜੀ ਵਿੱਚ ਕੇਂਦਰ ਸਰਕਾਰ ਨੇ ਦੂਜੇ ਪੜਾਅ ਲਈ ਦਿਸ਼ਾ-ਨਿਰਦੇਸ਼ ਦਾ ਐਲਾਨ ਕੀਤਾ ਹੈ। ਇਹ ਦਿਸ਼ਾ-ਨਿਰਦੇਸ਼ 31 ਜੁਲਾਈ ਤੱਕ ਲਾਗੂ ਰਹਿਣਗੇ । ਰਾਤ ਦਾ ਕਰਫਿਊ ਅਨਲਾਕ-2 ਵਿੱਚ ਲਾਗੂ ਹੋਵੇਗਾ, ਇਸ ਦੀ ਮਿਆਦ ਰਾਤ 10 ਵਜੇ ਤੋਂ ਸਵੇਰ 5 ਵਜੇ ਤੱਕ ਹੋਵੇਗੀ। ਸਰਕਾਰੀ ਸਿਖਲਾਈ ਸੰਸਥਾਵਾਂ ਨੂੰ 15 ਜੁਲਾਈ ਤੋਂ ਖੁੱਲ੍ਹਣ ਲਈ ਕਹਿ ਦਿੱਤਾ ਗਿਆ ਹੈ।
ਅਨਲਾਕ ਦਾ ਦੂਜਾ ਪੜਾਅ 31 ਜੁਲਾਈ ਤੱਕ ਜਾਰੀ ਰਹੇਗਾ |
ਕੰਟੇਨਮੈਂਟ ਜ਼ੋਨ ਵਿੱਚ ਤਾਲਾਬੰਦੀ ਦੀਆਂ ਪਾਬੰਦੀਆਂ 31 ਜੁਲਾਈ ਤੱਕ ਜਾਰੀ ਰਹਿਣਗੀਆਂ। ਇਸ ਦੌਰਾਨ ਕੇਵਲ ਜ਼ਰੂਰੀ ਸਰਗਰਮੀਆਂ ਦੀ ਆਗਿਆ ਹੋਵੇਗੀ।
ਰਾਤ ਨੂੰ ਕਰਫਿਊ ਵਿੱਚ ਕੋਈ ਢਿੱਲ ਨਹੀਂ ਦਿੱਤੀ ਗਈ। ਰਾਤ ਦਾ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਕੀਤਾ ਜਾਵੇਗਾ। ਜ਼ਰੂਰੀ ਕਿਰਿਆਵਾਂ ਅਤੇ ਕੁਝ ਹੋਰਨੂੰ ਇਸ ਤੋਂ ਛੋਟ ਦਿੱਤੀ ਗਈ ਹੈ।
ਸਕੂਲਾਂ, ਕਾਲਜਾਂ, ਸਿੱਖਿਆ ਅਤੇ ਕੋਚਿੰਗ ਸੰਸਥਾਨਾਂ, ਅੰਤਰਰਾਸ਼ਟਰੀ ਹਵਾਈ ਯਾਤਰਾ ਸੇਵਾਵਾਂ, ਮੈਟਰੋ ਰੇਲ, ਸਿਨੇਮਾਘਰਾਂ, ਜਿਮ, ਸਵੀਮਿੰਗ ਪੂਲ ਅਤੇ ਭੀੜ ਇਕੱਠੀ ਕਰਨ ਵਾਲੇ ਧਾਰਮਿਕ ਪ੍ਰੋਗਰਾਮਾਂ ‘ਤੇ ਪਾਬੰਦੀ ਜਾਰੀ ਰਹੇਗੀ।
ਜਨਤਕ ਸਥਾਨਾਂ ਅਤੇ ਯਾਤਰਾ ਦੌਰਾਨ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।
15 ਜੁਲਾਈ ਤੋਂ ਕੰਟੇਨਮੈਂਟ ਜ਼ੋਨ ਤੋਂ ਬਾਹਰ ਸਥਿਤ ਕੇਂਦਰ ਅਤੇ ਰਾਜ ਸਰਕਾਰ ਦੀਆਂ ਸਿਖਲਾਈ ਸੰਸਥਾਵਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ। ਕਰਮਚਾਰੀ ਅਤੇ ਸਿਖਲਾਈ ਵਿਭਾਗ ਇਸ ਵਾਸਤੇ ਮਿਆਰੀ ਸੇਧਾਂ ਜਾਰੀ ਕਰੇਗਾ।