ਨਿਊਜ਼ ਪੰਜਾਬ
15 ਨਵੰਬਰ,2026
ਛੱਠ ਪੂਜਾ ਦੇ ਮੌਕੇ ‘ਤੇ ਸ਼ਰਧਾਲੂਆਂ ਦੀ ਸਹੂਲਤ ਲਈ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ ਅਹਿਮ ਫੈਸਲਾ ਲਿਆ ਹੈ। 16 ਨਵੰਬਰ, ਸੋਮਵਾਰ ਨੂੰ ਛੱਠ ਪੂਜਾ ਦੇ ‘ਊਸ਼ਾ ਅਰਘਿਆ’ ਮੌਕੇ ਦਿੱਲੀ ਮੈਟਰੋ ਦੀਆਂ ਸਾਰੀਆਂ ਲਾਈਨਾਂ ‘ਤੇ ਸੇਵਾਵਾਂ ਆਮ ਸਮੇਂ ਸਵੇਰੇ 6 ਵਜੇ ਦੀ ਬਜਾਏ ਤੜਕੇ 4:30 ਵਜੇ ਸ਼ੁਰੂ ਹੋਣਗੀਆਂ। DMRC ਮੁਤਾਬਕ ਪਹਿਲੀ ਮੈਟਰੋ ਸਾਰੇ ਟਰਮੀਨਲ ਸਟੇਸ਼ਨਾਂ ਤੋਂ ਰਵਾਨਾ ਹੋਵੇਗੀ ਅਤੇ ਸਵੇਰੇ 4:30 ਵਜੇ ਤੋਂ ਨਿਯਮਤ ਸੇਵਾਵਾਂ ਸ਼ੁਰੂ ਹੋਣ ਤੱਕ ਹਰ 15 ਮਿੰਟ ਦੇ ਅੰਤਰਾਲ ‘ਤੇ ਚੱਲੇਗੀ। ਇਸ ਫੈਸਲੇ ਨਾਲ ਛੱਠ ਘਾਟਾਂ ‘ਤੇ ਪੂਜਾ ਕਰਨ ਜਾਣ ਵਾਲੇ ਸ਼ਰਧਾਲੂਆਂ ਨੂੰ ਕਾਫ਼ੀ ਸਹੂਲਤ ਮਿਲੇਗੀ ਅਤੇ ਉਹ ਬਿਨਾਂ ਕਿਸੇ ਪਰੇਸ਼ਾਨੀ ਦੇ ਸਮੇਂ ਸਿਰ ਆਪਣੇ ਪੂਜਾ ਸਥਾਨਾਂ ਤੱਕ ਪਹੁੰਚ ਸਕਣਗੇ।
