‘ਸਕਿਪਿੰਗ ਸਿੱਖ’ ਸ: ਰਾਜਿੰਦਰ ਸਿੰਘ ਯੂ. ਕੇ. ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਵਲੋਂ ਪੁਆਇੰਟ ਆਫ ਲਾਈਟ ਦੇ ਖਿਤਾਬ ਨਾਲ ਸਨਮਾਨਿਤ

ਭੁਪਿੰਦਰ ਸਿੰਘ ਮੱਕੜ ਵਲੋਂ ਵਿਸ਼ੇਸ਼ ਰਿਪੋਰਟ
-ਹਰਲਿੰਗਟਨ ਇੰਗਲੈਂਡ  ਦੇ ਰਹਿਣ ਵਾਲੇ 73 ਸਾਲਾ ਰਾਜਿੰਦਰ ਸਿੰਘ, ਜਿਸ ਨੂੰ ‘ਸਕਿਪਿੰਗ ਸਿੱਖ’ ਵਜੋਂ ਜਾਣਿਆ ਜਾਂਦਾ ਹੈ, ਨੂੰ ਯੂ. ਕੇ. ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਵਲੋਂ ਪੁਆਇੰਟ ਆਫ ਲਾਈਟ ਦੇ ਖਿਤਾਬ  ਨਾਲ ਸਨਮਾਨਿਤ ਕੀਤਾ ਗਿਆ  ਹੈ | ਸ: ਰਾਜਿੰਦਰ ਸਿੰਘ ਨੂੰ ਇਹ ਸਨਮਾਨ ਉਨ੍ਹਾਂ ਵਲੋਂ ਤਾਲਾਬੰਦੀ ਦੌਰਾਨ ਰੱਸੀ ਟੱਪ ਕੇ ਲੋਕਾਂ ਨੂੰ ਅਤੇ ਖ਼ਾਸ ਤੌਰ ‘ਤੇ ਆਪਣੀ ਉਮਰ ਦੇ ਲੋਕਾਂ ਨੂੰ ਘਰਾਂ ਵਿਚ ਕਸਰਤ ਕਰਨ ਲਈ ਉਤਸ਼ਾਹਿਤ ਕਰਨ ਲਈ ਦਿੱਤਾ ਗਿਆ ਹੈ | ਸ: ਰਾਜਿੰਦਰ ਸਿੰਘ ਨੇ ਰੱਸੀ ਟੱਪਣ ਅਤੇ ਹੋਰ ਕਸਰਤਾਂ ਕਰਦਿਆਂ ਦੀ ਤਿਆਰ ਕੀਤੀ ਇਕ ਵੀਡੀਓ ਰਾਹੀਂ ਲੋਕਾਂ ਨੂੰ ਸਿਹਤਯਾਬ ਰਹਿਣ ਲਈ ਪ੍ਰੇਰਣਾ ਦਿੰਦਿਆਂ ਯੂ. ਕੇ. ਦੀ ਸਿਹਤ ਸੰਸਥਾ ਐਨ. ਐਚ. ਐਸ. ਲਈ 12000 ਪੌਾਡ ਵੀ
ਇਕੱਠਾ ਕੀਤਾ |
ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਸਰਦਾਰ ਰਾਜਿੰਦਰ ਸਿੰਘ ਨੂੰ ਨਿੱਜੀ ਪੱਤਰ   ਲਿਖਿਆ
ਰਾਜਿੰਦਰ ਸਿੰਘ ਨੂੰ ਲਿਖੇ ਇਕ ਨਿੱਜੀ ਪੱਤਰ ਵਿਚ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਧੰਨਵਾਦ ਕਰਦਿਆਂ ਕਿਹਾ ਕਿ ‘ਤੁਹਾਡੀਆਂ ‘ਸਕਿਪਿੰਗ ਸਿੱਖ’ ਫਿਟਨੈਸ ਵੀਡਿਓਜ਼ ਨੇ ਦੁਨੀਆ ਭਰ ਦੇ ਹਜ਼ਾਰਾਂ ਲੋਕਾਂ ਨੂੰ ਉਤਸ਼ਾਹਿਤ ਕੀਤਾ ਹੈ, ਜਿਨ੍ਹਾਂ ਤੁਹਾਡੇ ਰੋਜ਼ਾਨਾ ਅਭਿਆਸ ਨੂੰ ਦੇਖਿਆ ਅਤੇ ਤੁਹਾਡੀ ਮੁਹਿੰਮ ਦਾ ਹਿੱਸਾ ਬਣੇ ਹਨ | ਉਨ੍ਹਾਂ ਸ: ਰਾਜਿੰਦਰ ਸਿੰਘ ਨੂੰ ਯੂ. ਕੇ. ਦੇ 1410ਵੇਂ ‘ਪੁਆਇੰਟਸ ਆਫ ਲਾਈਟ’ ਬਣਨ ਦੀ ਵਧਾਈ ਦਿੱਤੀ
 ‘ਸਕਿਪਿੰਗ ਸਿੱਖ” ਸਰਦਾਰ ਰਾਜਿੰਦਰ ਸਿੰਘ ਨੇ ਧੰਨਵਾਦ ਕੀਤਾ

‘ਸੱਚਮੁੱਚ ਨਿਮਰ’
ਸਿੰਘ ਨੇ ਪੀਐਮਓ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਇਕ ਬਿਆਨ ਵਿਚ ਕਿਹਾ ਕਿ ਉਹ ਸੱਚਮੁੱਚ ਹੀ ਪੁਆਇੰਟ ਆਫ ਲਾਈਟ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ‘ਸਕਿਪਿੰਗ ਸਿੱਖ” ਨੇ ਕਿਹਾ ਕਿ ਉਹ ਦੂਜਿਆਂ ਦੀ ਸੇਵਾ ਕਰਨਾ ਪਸੰਦ ਕਰਦਾ ਹੈ ਅਤੇ ਇਹ ਇਸ ਦਾ ਹਿੱਸਾ ਹੈ ਕਿ ਉਹ ਸਿੱਖ  ਹੈ। ਸਿੰਘ ਨੇ ਸਹਿਯੋਗ ਅਤੇ ਮਾਨਤਾ ਲਈ ਆਪਣਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਉਸ ਨੇ ਕਦੇ ਨਹੀਂ ਸੋਚਿਆ ਸੀ ਕਿ ਸਕਿਪਿੰਗ ਵਰਗੀ ਕੋਈ ਚੀਜ਼ ਦੁਨੀਆ ਨੂੰ ਪ੍ਰੇਰਿਤ ਕਰੇਗੀ ਅਤੇ ਮੁਸਕਰਾਹਟ  ਫੈਲਾਵੇਗੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਸੱਚਮੁੱਚ ਹੀ ਪੁਆਇੰਟ ਆਫ ਲਾਈਟ ਐਵਾਰਡ ਦਿੱਤਾ ਗਿਆ ਹੈ,
“ਸਾਡੇ ਪੀ ਐਮ ਬੋਰਿਸ ਜਾਨਸਨ ਦਾ ਧੰਨਵਾਦ,  ਤੁਹਾਡੇ  ਅਤੇ ਸਾਰੀਆਂ ਤੇ ਪਰਮਾਤਮਾ ਕਿਰਪਾ ਕਰੇ , ਮੈਂ ਸਮਰਥਨ ਅਤੇ ਪਿਆਰ ਲਈ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਅਤੇ ਮੈਂ ਸਾਰਿਆਂ ਨੂੰ ਇਸ ਚੁਣੌਤੀ ਵਿੱਚ ਸ਼ਾਮਲ ਹੋਣ ਅਤੇ ਮੈਨੂੰ @SikhSkipping ਵਿੱਚ ਟੈਗ ਕਰਨ ਲਈ ਉਤਸ਼ਾਹਤ ਕਰਦਾ ਹਾਂ।” ਸਿੰਘ ਨੇ ਕਿਹਾ ਕਿ ਸਿਹਤ ਦੌਲਤ ਹੈ ਅਤੇ ਹਰ ਕਿਸੇ ਨੂੰ ਸਰਗਰਮ ਅਤੇ ਖੁਸ਼ ਰਹਿਣਾ ਚਾਹੀਦਾ ਹੈ।