ਕੈਨੇਡਾ ਸਰਕਾਰ ਦਾ ਵੱਡਾ ਫੈਸਲਾ! 2027 ਤੱਕ 2 ਲੱਖ ਅਸਥਾਈ ਨਿਵਾਸੀਆਂ ਨੂੰ ਮਿਲੇਗੀ PR, ਪੰਜਾਬੀ ਨੌਜਵਾਨਾਂ ਨੂੰ ਵੀ ਮਿਲ ਸਕਦਾ ਹੈ ਲਾਭ

ਨਿਊਜ਼ ਪੰਜਾਬ

7 ਨਵੰਬਰ,2026

ਕੈਨੇਡਾ ਵਿੱਚ ਰਹਿ ਰਹੇ ਭਾਰਤੀਆਂ ਅਤੇ ਖ਼ਾਸ ਕਰਕੇ ਪੰਜਾਬੀ ਨੌਜਵਾਨਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਕੈਨੇਡੀਅਨ ਸਰਕਾਰ ਨੇ 2027 ਤੱਕ 2 ਲੱਖ ਅਸਥਾਈ ਨਿਵਾਸੀਆਂ ਨੂੰ ਸਥਾਈ ਨਿਵਾਸ (PR) ਦੇਣ ਲਈ ਵਿਸ਼ੇਸ਼ ਇੱਕ-ਵਾਰ ਯੋਜਨਾ ਦਾ ਐਲਾਨ ਕੀਤਾ ਹੈ। ਇਸ ਯੋਜਨਾ ਤਹਿਤ ਉਨ੍ਹਾਂ ਲੋਕਾਂ ਨੂੰ ਤਰਜੀਹ ਦਿੱਤੀ ਜਾਵੇਗੀ ਜੋ ਲੰਬੇ ਸਮੇਂ ਤੋਂ ਕੈਨੇਡਾ ਵਿੱਚ ਰਹਿ ਕੇ ਕੰਮ ਕਰ ਰਹੇ ਹਨ ਅਤੇ ਦੇਸ਼ ਦੀ ਅਰਥਵਿਵਸਥਾ ਵਿੱਚ ਯੋਗਦਾਨ ਪਾ ਰਹੇ ਹਨ। ਯੋਜਨਾ ਅਧੀਨ 1 ਲੱਖ ਥਾਵਾਂ ਆਰਥਿਕ ਇਮੀਗ੍ਰੇਸ਼ਨ ਨਾਲ ਜੁੜੇ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ, ਜਦਕਿ ਬਾਕੀ 1 ਲੱਖ ਥਾਵਾਂ ਪਰਿਵਾਰਕ ਅਤੇ ਮਾਨਵਤਾਵਾਦੀ ਸ਼੍ਰੇਣੀਆਂ ਲਈ ਰੱਖੀਆਂ ਗਈਆਂ ਹਨ। ਇਸ ਫੈਸਲੇ ਨਾਲ ਕੈਨੇਡਾ ਵਿੱਚ ਵਰਕ ਪਰਮਿਟ ’ਤੇ ਰਹਿ ਰਹੇ ਹਜ਼ਾਰਾਂ ਪੰਜਾਬੀ ਪਰਿਵਾਰਾਂ ਨੂੰ PR ਮਿਲਣ ਦੀ ਉਮੀਦ ਜਾਗੀ ਹੈ। ਹਾਲਾਂਕਿ, ਇਸ ਯੋਜਨਾ ਦਾ ਲਾਭ ਹਰ ਵਰਕ ਪਰਮਿਟ ਧਾਰਕ ਨੂੰ ਆਪਣੇ ਆਪ ਨਹੀਂ ਮਿਲੇਗਾ, ਸਗੋਂ ਨਿਰਧਾਰਤ ਯੋਗਤਾ ਅਤੇ ਸ਼ਰਤਾਂ ਪੂਰੀਆਂ ਕਰਨ ਵਾਲੇ ਬਿਨੈਕਾਰ ਹੀ ਇਸ ਦੇ ਹੱਕਦਾਰ ਹੋਣਗੇ।