ਨਿਊਜ਼ ਪੰਜਾਬ
3 ਨਵੰਬਰ 2025
ਸੋਮਵਾਰ ਤੜਕੇ ਉੱਤਰੀ ਅਫਗਾਨਿਸਤਾਨ ਨੂੰ ਇੱਕ ਤੇਜ਼ ਭੂਚਾਲ ਨੇ ਹਿਲਾ ਕੇ ਰੱਖ ਦਿੱਤਾ। ਅਮਰੀਕੀ ਭੂ-ਵਿਗਿਆਨਕ ਸਰਵੇਖਣ (USGS) ਦੇ ਅਨੁਸਾਰ, 6.3 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਮਜ਼ਾਰ-ਏ-ਸ਼ਰੀਫ ਸ਼ਹਿਰ ਅਤੇ ਖੁਲਮ ਸ਼ਹਿਰ ਦੇ ਨੇੜੇ ਲਗਭਗ 28 ਕਿਲੋਮੀਟਰ ਜ਼ਮੀਨਦੋਜ਼ ਆਇਆ।
ਮਿਲੀ ਜਾਣਕਾਰੀ ਅਨੁਸਾਰ150 ਤੋਂ ਵੱਧ ਲੋਕ ਜ਼ਖਮੀ ਹੋਏ ਅਤੇ ਸੱਤ ਮਾਰੇ ਗਏ।ਸੋਮਵਾਰ ਸਵੇਰੇ ਸਥਾਨਕ ਸਮੇਂ ਅਨੁਸਾਰ, ਸਵੇਰੇ 1 ਵਜੇ ਦੇ ਕਰੀਬ ਮਹਿਸੂਸ ਕੀਤੇ ਗਏ ਭੂਚਾਲ ਨੇ ਬਲਖ ਪ੍ਰਾਂਤ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਦਹਿਸ਼ਤ ਫੈਲਾ ਦਿੱਤੀ। ਉੱਤਰੀ ਅਫਗਾਨਿਸਤਾਨ ਦਾ ਇੱਕ ਵੱਡਾ ਅਤੇ ਸੰਘਣੀ ਆਬਾਦੀ ਵਾਲਾ ਸ਼ਹਿਰ ਮਜ਼ਾਰ-ਏ-ਸ਼ਰੀਫ ਭੂਚਾਲ ਦੇ ਕੇਂਦਰ ਤੋਂ ਬਹੁਤ ਦੂਰ ਨਹੀਂ ਸੀ।
