ਰਿਪੋਰਟ : ਗੁਰਨਾਮ ਕੌਰ
ਕੈਲਗਰੀ – ਏਕ ਨੂਰ ਸੁਖਮਨੀ ਸਾਹਿਬ ਸੁਸਾਇਟੀ ਵਲੋਂ ਚਲਾਏ ਜਾ ਰਹੇ ਗੁਰਬਾਣੀ ਦੇ ਕੀਰਤਨ ਅਤੇ ਪਾਠਾਂ ਦੀ ਲੜੀ ਤਹਿਤ ਅੱਜ ਦਾ ਸਮਾਗਮ ਹਰਕਮਲ ਕੌਰ ਭੈਣ ਜੀ ਦੇ ਘਰ ਬਹੁਤ ਹੀ ਸ਼ਰਧਾ ਅਤੇ ਪ੍ਰੇਮ ਨਾਲ ਕੀਤਾ ਗਿਆ।
ਬੀਬਾ ਗੁਰਜੀਤ ਕੌਰ ਬਵੇਜਾ, ਗੁਰਬਖ਼ਸ਼ ਕੌਰ ਅਤੇ ਜਸਵੰਤ ਕੌਰ ਭਿੰਡਰ ਜੀ ਨੇ ਬਹੁਤ ਹੀ ਰਸਭਿੰਨਾ ਕੀਰਤਨ ਕੀਤਾ। ਇੰਦਰਜੀਤ ਕੌਰ ਅਤੇ ਸੁਖਵੀਰ ਕੌਰ ਜੀ ਨੇ ਚੌਪਈ ਸਾਹਿਬ ਦਾ ਪਾਠ ਕੀਤਾ ਅਤੇ ਅਨੰਦ ਸਾਹਿਬ ਦੀਆਂ ਛੇ ਪਾਉੜੀਆਂ ਦੇ ਪਾਠ ਦੀ ਸੇਵਾ ਪਰਮਜੀਤ ਕੌਰ ਅਤੇ ਕਮਲਜੀਤ ਕੌਰ ਮਲੋਹਤਰਾ ਜੀ ਨੇ ਨਿਭਾਈ।
ਸਵੀਟੀ ਕਾਲੜਾ ਭੈਣ ਜੀ ਨੇ ਪਰਿਵਾਰ ਦੀ ਨੇਕ ਕਮਾਈ ਵਿੱਚ ਬਰਕਤਾਂ ਪਾਉਣ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਪਰਿਵਾਰ ਨੇ ਚਾਹ ਅਤੇ ਸਨੈਕਸ ਨਾਲ ਸੰਗਤਾਂ ਦਾ ਸਵਾਗਤ ਕੀਤਾ। ਅਤੇ ਅਖੀਰ ਵਿੱਚ ਲੰਗਰ ਛਕਾਇਆ।

ਏਕ ਨੂਰ ਸੁਖਮਨੀ ਸਾਹਿਬ ਸੁਸਾਇਟੀ ਦੇ ਬਾਨੀ ਸ੍ਰੀ ਮਤੀ ਗੁਰਜੀਤ ਕੌਰ ਬਵੇਜਾ ਨੇ ਸਾਰੇ ਪਰਿਵਾਰ ਦਾ ਧੰਨਵਾਦ ਕੀਤਾ। ਪਰਿਵਾਰ ਨੇ ਵੀ ਤਹਿ ਦਿਲੋਂ ਸੰਗਤਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਹੀ ਨੇਪਰੇ ਚੜਿਆ ਹੈ।ਸੋ ਸੰਗਤ ਹੀ ਮਹਾਨ ਹੈ।
ਸਮਾਗਮ ਦੀਆਂ ਹੋਰ ਤਸਵੀਰਾਂ :








