ਐਮ ਐਸ ਐਮ ਈ ਉਦਯੋਗ ਦਾ ਨਵਾਂ ਵਰਗੀਕਰਨ 1 ਜੁਲਾਈ ਤੋਂ – ਨਵੇਂ ਪ੍ਰਮਾਣ ਪੱਤਰ ਲੈਣੇ ਕੀਤੇ ਸੋਖੇ – ਕੇਂਦਰ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ – ਪੜ੍ਹੋ ਵੇਰਵਾ

ਨਿਊਜ਼ ਪੰਜਾਬ
ਲੁਧਿਆਣਾ , 27 ਜੂਨ  -ਦੇਸ਼ ਭਰ ਵਿੱਚ ਐਮ ਐਸ ਐਮ ਈ ਉਦਯੋਗ ਦਾ ਨਵਾਂ ਵਰਗੀਕਰਨ 1 ਜੁਲਾਈ ਤੋਂ ਸ਼ੁਰੂ ਹੋ ਜਾਵੇਗਾ |ਹੁਣ ਐਮਐਸਐਮਆਈ ਦੇ  ਮਾਈਕਰੋ ਉਦਯੋਗ   1 ਕਰੋੜ ਰੁਪਏ ਤੱਕ ਦਾ ਨਿਵੇਸ਼ ਅਤੇ 5 ਕਰੋੜ ਰੁਪਏ ਤੱਕ ਦਾ ਸਲਾਨਾ ਕਾਰੋਬਾਰ ਕਰ ਸਕਦੇ ਹਨ |   ਲਘੂ  ਉਦਯੋਗ  10  ਕਰੋੜ ਰੁਪਏ ਤੱਕ ਦਾ ਨਿਵੇਸ਼ ਅਤੇ 50  ਕਰੋੜ ਰੁਪਏ ਤੱਕ ਦਾ ਸਲਾਨਾ ਕਾਰੋਬਾਰ ਕਰ ਸਕਦੇ ਹਨ |  ਮੀਡੀਅਮ  ਉਦਯੋਗ 50  ਕਰੋੜ ਰੁਪਏ ਤੱਕ ਦਾ ਨਿਵੇਸ਼ ਅਤੇ 250  ਕਰੋੜ ਰੁਪਏ ਤੱਕ ਦਾ ਸਲਾਨਾ ਕਾਰੋਬਾਰ ਕਰ ਸਕਦੇ ਹਨ |’ਪਲਾਂਟ ਅਤੇ ਮਸ਼ੀਨਰੀ ਜਾਂ ਸਾਜ਼ੋ-ਸਾਮਾਨ’ ਅਤੇ ‘ਟਰਨਓਵਰ’ ਵਿੱਚ ਨਿਵੇਸ਼ ਹੁਣ ਐਮ ਐਸ ਐਮ ਈ ਉਦਯੋਗ  ਦੇ ਵਰਗੀਕਰਨ ਲਈ ਬੁਨਿਆਦੀ ਮਾਪਦੰਡ ਹੋਣਗੇ |

                                                                                                                         ਮਾਈਕਰੋ, ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜ਼ਿਜ਼ (MSME) ਮੰਤਰਾਲੇ ਨੇ ਐਮ ਐਸ ਐਮ ਈ ਉਦਯੋਗ ਦੇ ਤਬਦੀਲ ਕੀਤੇ   ਵਰਗੀਕਰਨ ਲਈ  ਸਵੈ-ਘੋਸ਼ਣਾ ਅਤੇ ਆਧਾਰ ਨੰਬਰ  ‘ਤੇ ਉਦਯੋਗ ਰਜਿਸਟਰੇਸ਼ਨ ਆਨਲਾਈਨ ਕਰਨ ਦਾ ਐਲਾਨ ਕੀਤਾ ਹੈ,ਹੁਣ ਇਸ ਲਈ  ਕਿਸੇ ਵੀ ਦਸਤਾਵੇਜ਼ਾਂ, ਕਾਗਜ਼ਾਂ, ਸਰਟੀਫਿਕੇਟਾਂ ਜਾਂ ਸਬੂਤਾਂ ਨੂੰ ਅੱਪਲੋਡ ਕਰਨ ਦੀ ਲੋੜ ਵੀ ਨਹੀਂ ਹੈ। ਇੱਹ ਨਵੇਂ ਨਿਯਮ  ਦੇਸ਼ ਵਿਚ ਇੱਕ ਜੁਲਾਈ ਤੋਂ ਲਾਗੂ ਹੋ ਜਾਣਗੇ |ਇਸ ਸਬੰਧੀ ਨਵੀਆਂ ਸ਼੍ਰੇਣੀਆਂ ਲਈ ਉਦਯੋਗ ਦੇ  ਪੰਜੀਕਰਨ ਵਾਸਤੇ  ਕੇਂਦਰ ਸਰਕਾਰ ਨੇ  ਇੱਕ ਦਿਸ਼ਾ-ਨਿਰਦੇਸ਼ ਵਜੋਂ ਇੱਕ ਨੋਟੀਫਿਕੇਸ਼ਨ  ਜਾਰੀ ਕੀਤਾ  ਹੈ ।

                                                                                                                        ਅਧਿਸੂਚਨਾ ਵਿੱਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਵਸਤੂਆਂ ਜਾਂ ਸੇਵਾਵਾਂ ਦੇ ਕਾਰੋਬਾਰ ਦੀ ਬਰਾਮਦ ( ਐਕਸਪੋਰਟ ) ਨੂੰ ਕਿਸੇ ਵੀ ਉਦਯੋਗ ਦੇ ਕਾਰੋਬਾਰ ਦੀ ਗਣਨਾ ਕਰਦੇ ਸਮੇਂ ਬਾਹਰ ਰੱਖਿਆ ਜਾਵੇਗਾ ਚਾਹੇ ਉਹ ਮਾਈਕਰੋ, ਲਘੂ ਜਾਂ ਮੱਧਮ ਵਰਗ ਵਿਚ ਹੋਵੇ | ਜ਼ਿਕਰਯੋਗ ਹੈ ਕਿ ਮੰਤਰਾਲੇ ਨੇ ਨਿਵੇਸ਼ ਅਤੇ ਕਾਰੋਬਾਰੀ ਆਧਾਰ ‘ਤੇ ਐਮਐਸਐਮਈ ਦੇ ਵਰਗੀਕਰਨ ਲਈ ਨਿਵੇਸ਼ ਅਤੇ ਵਿਕਰੀ ਦੀ ਹੱਦ ਵਧਾਉਣ ਦਾ ਐਲਾਨ  ਕੀਤਾ ਸੀ | ਅਧਿਸੂਚਨਾ ਅਨੁਸਾਰ ਇੱਕ ਉੱਦਮ ਨੂੰ ਆਧਾਰ ਨੰਬਰ ਦੇ ‘ਤੇ ਰਜਿਸਟਰ ਕੀਤਾ ਜਾ ਸਕਦਾ ਹੈ। ਉਦਯੋਗ ਰਜਿਸਟਰੇਸ਼ਨ ਪ੍ਰਕਿਰਿਆ ਨੂੰ ਆਮਦਨ ਕਰ ਅਤੇ ਜੀਐਸਟੀ ਪ੍ਰਣਾਲੀ ਨਾਲ ਪੂਰੀ ਤਰ੍ਹਾਂ ਜੋੜ ਦਿੱਤਾ  ਗਿਆ ਹੈ ਅਤੇ ਭਰੇ ਹੋਏ ਵੇਰਵਿਆਂ ਦੀ ਪੁਸ਼ਟੀ ਪੈਨ ਨੰਬਰ ਜਾਂ ਜੀਐਸਟੀ ਵੇਰਵਿਆਂ ਦੇ ਆਧਾਰ ‘ਤੇ ਕੀਤੀ ਜਾ ਸਕਦੀ ਹੈ।

                                                                                                                         ਹੋਰ ਵੇਰਵੇ ਸਵੈ-ਘੋਸ਼ਣਾ ਦੇ ਆਧਾਰ ‘ਤੇ ਦਿੱਤੇ ਜਾ ਸਕਦੇ ਹਨ, ਬਿਨਾਂ ਕਿਸੇ ਕਾਗਜ਼ ਅਪਲੋਡ ਕਰਨ ਜਾਂ ਸਪੁਰਦ ਕਰਨ ਦੀ ਲੋੜ ਤੋਂ ਬਿਨਾਂ- ਇਸ ਤਰ੍ਹਾਂ ਇਹ ਅਸਲ ਅਰਥਾਂ ਵਿੱਚ ਕਾਗਜ਼-ਰਹਿਤ ਅਭਿਆਸ ਹੈ; ਰਜਿਸਟਰੇਸ਼ਨ ਦੀ ਪ੍ਰਕਿਰਿਆ ਨੂੰ ਪੋਰਟਲ ਰਾਹੀਂ ਆਨਲਾਈਨ ਕੀਤਾ ਜਾ ਸਕਦਾ ਹੈ ਜੋ 1 ਜੁਲਾਈ 2020 ਤੋਂ ਪਹਿਲਾਂ ਆਰੰਭ ਹੋ ਜਾਵੇਗਾ |