“ਸ਼ਾਂਤੀ ਦੀ ਸ਼ੁਰੂਆਤ”

ਨਿਊਜ਼ ਪੰਜਾਬ

20 ਅਕਤੂਬਰ 2026

 ਜ਼ਿੰਦਗੀ ਵਿੱਚ ਅਸਲ ਸ਼ਾਂਤੀ ਉਦੋਂ ਮਿਲਦੀ ਹੈ, ਜਦੋਂ ਅਸੀਂ ਹਰ ਗੱਲ ਬਾਰੇ ਬੇਲੋੜਾ ਸੋਚਣਾ ਛੱਡ ਦਿੰਦੇ ਹਾਂ। ਹਰ ਚੀਜ਼ ਦਾ ਜਵਾਬ ਲੱਭਣਾ ਅਤੇ ਹਰ ਸਥਿਤੀ ਨੂੰ ਆਪਣੇ ਕਾਬੂ ਵਿੱਚ ਰੱਖਣਾ ਜ਼ਰੂਰੀ ਨਹੀਂ ਹੁੰਦਾ। ਕਈ ਵਾਰ ਕੁਝ ਗੱਲਾਂ ਨੂੰ ਸਮੇਂ ‘ਤੇ ਛੱਡ ਦੇਣਾ ਹੀ ਮਨ ਦੀ ਸ਼ਾਂਤੀ ਦਾ ਸਭ ਤੋਂ ਵਧੀਆ ਤਰੀਕਾ ਹੁੰਦਾ ਹੈ।