ਚੀਨ ਦੇ 12 ਫੋਜ਼ੀਆਂ ਨੂੰ ਪੰਜਾਬ ਦੇ ਇਸ ਗਭਰੂ ਨੇ ਕਿਵੇਂ ਮਾਰਿਆ ? ਵੇਖੋ ਤੇ ਸੁਣੋ ਵੀਡਿਓ ਰਿਪੋਰਟ
ਇੱਕ ਗੈਰ ਸਿੱਖ ਪੱਤਰਕਾਰ ਵਲੋਂ ਦੱਸੀ ਜਾਣਕਾਰੀ ਨਾਲ ਤਿਆਰ ਵੀਡਿਓ ਵੇਖੋ ਤੇ ਸੁਣੋ ਬਹਾਦਰੀ ਭਰਿਆ ਕਾਰਨਾਮਾ
ਨਿਊਜ਼ ਪੰਜਾਬ
ਬੀਰੇਵਾਲਾ ਡੋਗਰਾ (ਮਾਨਸਾ), 26 ਜੂਨ- ਲੱਦਾਖ ਦੀ ਗਲਵਾਨ ਘਾਟੀ ‘ਚ ਚੀਨੀ ਫ਼ੌਜ ਨਾਲ ਹੋਈ ਝੜਪ ‘ਚ ਸ਼ਹਾਦਤ ਦਾ ਜਾਮ ਪੀਣ ਵਾਲੇ ਸਿਪਾਹੀ ਗੁਰਤੇਜ ਸਿੰਘ ਦੀ ਚੀਨ ਦੇ ਫੋਜ਼ੀਆਂ ਨਾਲ ਟਾਕਰੇ ਦੀ ਕਹਾਣੀ ਇੱਕ ਬੰਗਾਲੀ ਪੱਤਰਕਾਰ ਨੇ ਫੱਟੜ ਹੋਏ ਫੋਜ਼ੀਆਂ ਰਾਹੀਂ ਸਾਹਮਣੇ ਲਿਆਂਦੀ ਹੈ ਜਿਸ ਨੂੰ the world ਦੀ ਵੀਡਿਓ ਉਸ ਦੀ ਬਹਾਦਰੀ ਬਾਰੇ ਜਾਣਕਾਰੀ ਦੇ ਰਹੀ ਹੈ ਕਿ ਕਿਵੇਂ ਪੰਜਾਬ ਦੇ ਇਸ ਸਿੱਖ ਗਭਰੂ ਨੇ 12 ਚੀਨੀ ਫੋਜ਼ੀਆਂ ਨੂੰ ਮੌਤ ਦੇ ਘਾਟ ਉਤਾਰਿਆ | 15 ਜੂਨ ਦੀ ਰਾਤ ਨੂੰ ਲੱਦਾਖ ਦੀ ਗਲਵਾਨ ਘਾਟੀ ‘ਚ ਚੀਨੀ ਫ਼ੌਜੀਆਂ ਨਾਲ ਹੋਈ ਝੜਪ ‘ਚ ਸ਼ਹਾਦਤ ਦਾ ਜਾਮ ਪੀਣ ਵਾਲੇ ਮਾਨਸਾ ਜ਼ਿਲ੍ਹੇ ਦੇ ਪਿੰਡ ਬੀਰੇਵਾਲਾ ਡੋਗਰਾ ਦੇ 23 ਵਰਿ੍ਹਆਂ ਦੇ ਸਿੱਖ ਗੱਭਰੂ ਗੁਰਤੇਜ ਸਿੰਘ ਦੀ ਬਹਾਦਰੀ ਦੀ ਇਸ ਵੇਲੇ ਪੰਜਾਬ ਹੀ ਨਹੀਂ ਪੂਰੇ ਵਿਸ਼ਵ ‘ਚ ਚਰਚਾ ਹੈ | ਉਸ ਦੇ ਸਾਥੀਆਂ ਵਲੋਂ ਗੁਰਤੇਜ ਦੀ ਸੂਰਬੀਰਤਾ ਬਾਰੇ ਇਕ ਬੰਗਾਲੀ ਪੱਤਰਕਾਰ ਨੂੰ ਮੁਕਾਬਲੇ ਦੀ ਦੱਸੀ ਕਹਾਣੀ ਸੋਸ਼ਲ ਮੀਡੀਆ ‘ਤੇ ਪੂਰੀ ਛਾਈ ਹੋਈ ਹੈ | ਚੀਨ ਦੇ 12 ਫ਼ੌਜੀਆਂ ਨੂੰ ਮੌਤ ਦੇ ਘਾਟ ਉਤਾਰਨ ਦੀ ਉਸ ਦੀ ਬਹਾਦਰੀ ਦੀ ਕਹਾਣੀ ਨੂੰ ਸਿੱਖ ਕੌਮ ਤੇ ਭਾਰਤੀ ਫ਼ੌਜ ਲਈ ਮਾਣ ਵਾਲੀ ਗੱਲ ਦੱਸਿਆ ਜਾ ਰਿਹਾ ਹੈ | ਗੁਰਤੇਜ ਸਿੰਘ ਜੋ 3 ਪੰਜਾਬ ਘਾਤਕ ਪਲਟੂਨ ਦਾ ਜਾਂਬਾਜ਼ ਸਿਪਾਹੀ ਸੀ, ਦੀ ਪਲਟੂਨ ਬਿਹਾਰ ਰਜਮੈਂਟ ਦੀ ਮਦਦ ਲਈ ਪਹੁੰਚੀ | ਉਨ੍ਹਾਂ ਕੋਲ ਕੋਈ ਵੱਡੇ ਹਥਿਆਰ ਨਹੀਂ ਸਨ | ਇਸ ਸਮੇਂ ਦੌਰਾਨ ਗੁਰਤੇਜ ਨੂੰ ਚਾਰ ਦੁਸ਼ਮਣ ਫੌਜੀਆਂ ਨੇ ਘੇਰ ਲਿਆ |ਆਪਣੀ ਸ੍ਰੀ ਸਾਹਿਬ ਨਾਲ ਉਸ ਨੇ ਬੜੀ ਬਹਾਦਰੀ ਨਾਲ ਚਾਰਾਂ ਨੂੰ ਚਿੱਤ ਕਰ ਦਿੱਤਾ | ਇਸ ਉਪਰੰਤ 7 ਹੋਰ ਚੀਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ | ਜਦੋਂ ਉਹ ਜੋਸ਼ ਨਾਲ ਭਰਿਆ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਲਗਾ ਰਿਹਾ ਸੀ ਤਾਂ ਇਕ ਚੀਨੀ ਫ਼ੌਜੀ ਨੇ ਪਿੱਛੋਂ ਉਸ ‘ਤੇ ਤਿੱਖੇ ਹਥਿਆਰ ਨਾਲ ਵਾਰ ਕਰ ਦਿੱਤਾ | ਗੁਰਤੇਜ ਸਿੰਘ ਨੇ ਬੜੀ ਫੁਰਤੀ ਨਾਲ ਉਸ ਦੁਸ਼ਮਣ ਨੂੰ ਸਦਾ ਦੀ ਨੀਂਦ ਸੁਲਾ ਦਿੱਤਾ ਤੇ ਆਪ ਵੀ ਸ਼ਹੀਦੀ ਜਾਮ ਪੀ ਗਿਆ |
ਸ਼ਹੀਦ ਦੇ ਇਸ ਬਹਾਦਰੀ ਭਰੇ ਕਾਰਨਾਮੇ ਦੀ ਚਰਚਾ ਅੱਜ ਉਸ ਦੇ ਪਿੰਡ ਬੀਰੇਵਾਲਾ ਡੋਗਰਾ ਵਿਖੇ ਸ਼ਰਧਾਂਜਲੀ ਸਮਾਗਮ ਮੌਕੇ ਵੀ ਹੁੰਦੀ ਰਹੀ | ਅੱਜ ਇੱਥੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਮੌਕੇ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਲੋਕਾਂ ‘ਚ ਸ਼ਹੀਦ ਪ੍ਰਤੀ ਸ਼ਰਧਾ ਤੇ ਜਜ਼ਬਾ ਇੰਨਾ ਸੀ ਕਿ ਉਹ ਵੱਡੀ ਗਿਣਤੀ ‘ਚ ਗੁਰਤੇਜ ਸਿੰਘ ਦੀ ਅੰਤਿਮ ਅਰਦਾਸ ‘ਚ ਸ਼ਾਮਿਲ ਹੋਏ | ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਜਿੱਥੇ ਗੁਰਬਾਣੀ ਇਤਿਹਾਸ ਦੇ ਸੰਦਰਭ ‘ਚ ਸ਼ਹੀਦਾਂ ਦੀਆਂ ਕੁਰਬਾਨੀਆਂ ਬਾਰੇ ਵਿਚਾਰਾਂ ਕੀਤੀਆਂ, ਉੱਥੇ ਹਜ਼ੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ ਦੇ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ | ਪੰਜਾਬ ਸਰਕਾਰ ਦੀ ਤਰਫ਼ੋਂ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ, |
ਸ਼ਹੀਦ ਦੀ ਬਹਾਦਰੀ ਦੇ ਚਰਚੇ