ਐਂਟੀ ਮਲੇਰੀਆ ਮਹੀਨਾ – ਸਿਵਲ ਸਰਜਨ ਲੁਧਿਆਣਾ ਵੱਲੋਂ ਮਲੇਰੀਆ ਦੀ ਰੋਕਥਾਮ ਸਬੰਧੀ ਜਾਗਰੂਕਤਾ ਵੈਨ ਰਵਾਨਾ

ਨਿਊਜ਼ ਪੰਜਾਬ

ਲੁਧਿਆਣਾ, 25 ਜੂਨ  – ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ਼ ਕੁਮਾਰ ਬੱਗਾ ਦੀ ਰਹਿਨੁਮਾਈ ਹੇਠ ਦਫ਼ਤਰ ਸਿਵਲ ਸਰਜਨ ਲੁਧਿਆਣਾ ਵੱਲੋਂ ਮਲੇਰੀਆ ਦੀ ਰੋਕਥਾਮ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਵੈਨ ਸਾਲ 2019 ਦੌਰਾਨ ਜਿਲ੍ਹਾ ਲੁਧਿਆਣਾ ਦੀਆਂ 2 ਸੀ.ਐਚ.ਸੀਜ ਜੋ ਕਿ ਕੁੰਮਕਲਾਂ ਅਤੇ ਸਾਹਨੇਵਾਲ ਦੇ ਜਿਨ੍ਹਾਂ 9 ਪਿੰਡਾ ਵਿੱਚ ਮਲੇਰੀਆ ਕੇਸ ਪੋਜਟਿਵ ਪਾਏ ਗਏ ਸਨ ਉਹਨਾਂ ਪਿੰਡਾਂ ਵਿੱਚ ਸਪੈਸ਼ਲ ਜਾਗਰੂਕਤਾ ਕਰੇਗੀ। ਮਲੇਰੀਆ ਬੁਖਾਰ ਤੋਂ ਬਚਾਓ ਸਬੰਧੀ ਸਾਵਧਾਨੀਆਂ ਵਰਤਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਮਲੇਰੀਏ ਤੋਂ ਬਚਾਉ ਲਈ ਹਰ ਸਾਲ ਦੀ ਤਰਾਂ ਜੂਨ ਮਹੀਨਾ ਐਂਟੀ ਮਲੇਰੀਆ ਮੰਥ ਦੇ ਤੌਰ ‘ਤੇ ਮਨਾਇਆ ਜਾ ਰਿਹਾ ਹੈ ਇਸ ਸਾਲ ਦੀ ਥੀਮ ‘Zero malaria starts with me” ਹੈ। ਜਿਸ ਅਧੀਨ ਜਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵੱਲੋਂ ਮਲੇਰੀਏ ਤੋਂ ਬਚਾਓ ਸਬੰਧੀ ਸਿਹਤ ਜਾਗਰੂਕਤਾ ਕੈਂਪ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣ ਕਰਦੇ ਹੋਏ ਲਗਾਏ ਜਾ ਰਹੇ ਹਨ।
ਸਿਵਲ ਸਰਜਨ ਵੱਲੋਂ ਅਪੀਲ ਕੀਤੀ ਗਈ ਕਿ ਐਂਟੀ ਮਲੇਰੀਆ ਮਹੀਨਾ ਮਨਾਉਣ ਲਈ ਵੱਖ – ਵੱਖ ਪਿੰਡਾਂ ਦੇ ਛੱਪੜਾ ਵਿੱਚ ਮੱਛਰਾਂ ਦੇ ਲਾਰਵੇ ਨੂੰ ਖਾਣ ਲਈ ਗੰਬੂਜੀਆਂ ਮੱਛੀਆਂ ਛੱਡੀਆਂ ਜਾ ਰਹੀਆ ਹਨ। ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਥਾਂਵਾ ਤੇ ਐਂਟੀ ਲਾਰਵਾ ਸਕੀਮ ਲੁਧਿਆਣਾ ਦੀਆਂ ਟੀਮਾਂ ਵੱਲੋਂ ਮਿਊਂਸੀਪਲ ਕਾਰਪੋਰੇਸ਼ਨ ਦੀਆਂ ਟੀਮਾਂ ਨਾਲ ਤਾਲ-ਮੇਲ ਕਰਕੇ ਐਂਟੀ ਮਲੇਰੀਆ ਗਤਿਵਿਧੀਆ ਕੀਤੀਆ ਜਾ ਰਹੀਆ ਹਨ। ਜਿਸ ਦੌਰਾਨ ਸ਼ਹਿਰ ਵਿੱਚ ਪੈਫਲੈਟ, ਪੋਸਟਰ ਵੰਡੇ ਅਤੇ ਚਿਪਕਾਏ ਜਾ ਰਹੇ ਹਨ। ਇਸ ਮੌਕੇ ਜਿਲ੍ਹਾ ਐਪੀਡੀਮੋਲੋਜਿਸਟ, ਸਾਰੇ ਪ੍ਰੋਗਰਾਮ ਅਫਸਰ ਅਤੇ ਮਲੇਰੀਆ ਬਰਾਂਚ ਦੇ ਸਾਰੇ ਕਰਮਚਾਰੀ ਹਾਜਰ ਸਨ।