ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਪੌਣੇ ਪੰਜ ਲੱਖ ਨੇੜੇ ਪੁੱਜੀ – ਪੌਣੇ ਤਿੰਨ ਲੱਖ ਮਰੀਜ਼ ਠੀਕ ਹੋਏ , ਦੇਸ਼ – ਪੰਜਾਬ ਦੀ ਪੜ੍ਹੋ ਰਿਪੋਰਟ
ਨਿਊਜ਼ ਪੰਜਾਬ
ਨਵੀ ਦਿੱਲੀ / ਚੰਡੀਗੜ੍ਹ 25 ਜੂਨ – ਪੰਜਾਬ ਵਿੱਚ ਅੱਜ ਸ਼ਾਮ 6 ਵਜੇ ਤੱਕ 142 ਮਰੀਜ਼ ਪੋਜ਼ੀਟਿਵ ਸਾਹਮਣੇ ਆਏ ਹਨ ਅਤੇ 93 ਮਰੀਜ਼ਾਂ ਨੂੰ ਤੰਦਰੁਸਤ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ |ਅੱਜ ਪੰਜਾਬ ਵਿੱਚ 7 ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਮੌਤ ਹੋ ਗਈ | ਹੁਣ ਤੱਕ ਪੰਜਾਬ ਵਿੱਚ 120 ਮੌਤਾਂ ਹੋ ਚੁੱਕੀਆਂ ਹਨ | ਅੱਜ ਅਮ੍ਰਿਤਸਰ ਵਿੱਚ 31 , ਜਲੰਧਰ ਵਿੱਚ 25 , ਲੁਧਿਆਣਾ ਵਿੱਚ 19 ਅਤੇ ਸੰਗਰੂਰ ਵਿੱਚ 21 ਨਵੇਂ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦਾ ਪਤਾ ਲੱਗਾ ਹੈ |
ਦੇਸ਼ ਵਿੱਚ ਅੱਜ ਸਵੇਰ 8 ਵਜੇ ਤੱਕ 16922 ਮਰੀਜ਼ਾਂ ਦੇ ਵਾਧੇ ਨਾਲ ਕੁਲ ਮਰੀਜ਼ਾਂ ਦੀ ਗਿਣਤੀ 473105 ਹੋ ਗਈ ਜਿਨ੍ਹਾਂ ਵਿੱਚੋ
ਪਿਛਲੇ 24 ਘੰਟਿਆਂ ਦੌਰਾਨ ( 25 ਜੂਨ ਸਵੇਰੇ 8 ਵਜੇ ਤੱਕ ) 13,012 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ। ਇਸ ਤਰ੍ਹਾਂ ਹੁਣ ਤੱਕ, COVID-19 ਦੇ ਕੁੱਲ 2,71,696 ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ। COVID-19 ਮਰੀਜ਼ਾਂ ਵਿੱਚ ਮੁੜ-ਸਿਹਤਯਾਬੀ ਦੀ ਦਰ 57.43% ਹੈ।ਅੱਜ ਦੇਸ਼ ਵਿੱਚ 418 ਮੌਤਾਂ ਦੇ ਨਾਲ ਹੁਣ ਤੱਕ ਦੀ ਗਿਣਤੀ 14894 ਤੇ ਪੁੱਜ ਗਈ ਹੈ |
ਵਰਤਮਾਨ ਸਮੇਂ, 1,86,514 ਸਰਗਰਮ ਕੇਸ ਹਨ ਅਤੇ ਸਾਰੇ ਸਰਗਰਮ ਡਾਕਟਰੀ ਨਿਗਰਾਨੀ ਅਧੀਨ ਹਨ।