ਪੰਜਾਬ ਦੇ ਰੇਲ ਯਾਤਰੀਆਂ ਲਈ ਵੱਡੀ ਖ਼ਬਰ! ਨਵੀਂ ਐਕਸਪ੍ਰੈਸ ਟ੍ਰੇਨ ਨਾਲ 7 ਟ੍ਰੇਨਾਂ ਦੇ ਬਦਲੇ ਸਮੇਂ, ਜਾਣੋ ਨਵਾਂ ਟਾਈਮ-ਟੇਬਲ

ਨਿਊਜ਼ ਪੰਜਾਬ

28 ਅਗਸਤ,2026

ਉੱਤਰੀ ਰੇਲਵੇ ਨੇ ਪੰਜਾਬ ਦੇ ਰੇਲ ਯਾਤਰੀਆਂ ਲਈ ਇੱਕ ਵੱਡਾ ਅਪਡੇਟ ਜਾਰੀ ਕੀਤਾ ਹੈ। ਅੰਮ੍ਰਿਤਸਰ ਦੇ ਛੇਹਰਟਾ ਸਟੇਸ਼ਨ ਅਤੇ ਵਾਰਾਣਸੀ ਦੇ ਸੀਰ ਗੋਵਰਧਨਪੁਰ ਵਿਚਕਾਰ 14624/14623 ਛੇਹਰਟਾ-ਵਾਰਾਣਸੀ-ਛੇਹਰਟਾ ਐਕਸਪ੍ਰੈਸ ਸ਼ੁਰੂ ਕੀਤੀ ਜਾ ਰਹੀ ਹੈ। ਨਵੀਂ ਟ੍ਰੇਨ ਦੇ ਸੰਚਾਲਨ ਨੂੰ ਧਿਆਨ ਵਿੱਚ ਰੱਖਦਿਆਂ ਉੱਤਰੀ ਰੇਲਵੇ ਨੇ ਪੰਜਾਬ ਨਾਲ ਜੁੜੀਆਂ ਕਈ ਮਹੱਤਵਪੂਰਨ ਟ੍ਰੇਨਾਂ ਦੀ ਸਮਾਂ-ਸਾਰਣੀ ਵਿੱਚ ਬਦਲਾਅ ਕੀਤਾ ਹੈ। ਇਹ ਬਦਲਾਅ ਅਗਸਤ ਤੋਂ ਨਵੰਬਰ 2026 ਤੱਕ ਵੱਖ-ਵੱਖ ਤਰੀਕਾਂ ਤੋਂ ਲਾਗੂ ਹੋਣਗੇ। ਇਸ ਕਾਰਨ ਅੰਮ੍ਰਿਤਸਰ ਪਹੁੰਚਣ ਵਾਲੇ ਯਾਤਰੀਆਂ ਨੂੰ ਹੁਣ ਪਹਿਲਾਂ ਨਾਲੋਂ ਕੁਝ ਮਿੰਟ ਦੇਰੀ ਨਾਲ ਆਪਣੀ ਮੰਜ਼ਿਲ ’ਤੇ ਪਹੁੰਚਣਾ ਪੈ ਸਕਦਾ ਹੈ।

ਰੇਲਵੇ ਅਨੁਸਾਰ CSMT-ਅੰਮ੍ਰਿਤਸਰ ਐਕਸਪ੍ਰੈਸ (11057) 2 ਸਤੰਬਰ ਤੋਂ ਅੰਮ੍ਰਿਤਸਰ 35 ਮਿੰਟ ਦੇਰੀ ਨਾਲ ਪਹੁੰਚੇਗੀ। ਇਸੇ ਤਰ੍ਹਾਂ ਪੂਰਨੀਆ ਕੋਰਟ-ਅੰਮ੍ਰਿਤਸਰ ਐਕਸਪ੍ਰੈਸ (14617) ਦਾ ਪਹੁੰਚਣ ਦਾ ਸਮਾਂ 4:55 ਵਜੇ ਤੋਂ ਬਦਲ ਕੇ 5:05 ਵਜੇ ਕਰ ਦਿੱਤਾ ਗਿਆ ਹੈ। ਕੋਲਕਾਤਾ-ਅੰਮ੍ਰਿਤਸਰ ਦੁਰਗਿਆਣਾ ਐਕਸਪ੍ਰੈਸ (12357) ਵੀ 1 ਸਤੰਬਰ ਤੋਂ 15 ਮਿੰਟ ਦੇਰੀ ਨਾਲ ਅੰਮ੍ਰਿਤਸਰ ਪਹੁੰਚੇਗੀ।

ਇਸ ਤੋਂ ਇਲਾਵਾ ਜੈਨਗਰ-ਅੰਮ੍ਰਿਤਸਰ ਸ਼ਹੀਦ ਐਕਸਪ੍ਰੈਸ (14673) ਅਤੇ ਜੈਨਗਰ-ਅੰਮ੍ਰਿਤਸਰ ਸਰਯੂ ਯਮੁਨਾ ਐਕਸਪ੍ਰੈਸ (14649) ਦੇ ਸਮੇਂ ਵਿੱਚ ਵੀ ਨਵੰਬਰ ਤੋਂ ਤਬਦੀਲੀ ਹੋਵੇਗੀ। ਰੇਲਵੇ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਟ੍ਰੇਨ ਫੜਨ ਤੋਂ ਪਹਿਲਾਂ ਆਪਣੇ ਰੂਟ ਅਤੇ ਨਵੇਂ ਸਮੇਂ ਦੀ ਪੁਸ਼ਟੀ ਜ਼ਰੂਰ ਕਰ ਲੈਣ, ਤਾਂ ਜੋ ਬਦਲੀ ਹੋਈ ਸਮਾਂ-ਸਾਰਣੀ ਕਾਰਨ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।